ਤ੍ਰਿਪੁਰਾ ਤੇ ਨਾਗਾਲੈਂਡ 'ਚ ਖਿੜਿਆ 'ਕਮਲ', ਮੇਘਾਲਿਆ 'ਚ ਕਿਸੇ ਪਾਰਟੀ ਨੂੰ ਨਹੀਂ ਮਿਲਿਆ ਬਹੁਮਤ, ਪੜ੍ਹੋ ਪੂਰਾ ਬਿਓਰਾ

Friday, Mar 03, 2023 - 05:28 AM (IST)

ਤ੍ਰਿਪੁਰਾ ਤੇ ਨਾਗਾਲੈਂਡ 'ਚ ਖਿੜਿਆ 'ਕਮਲ', ਮੇਘਾਲਿਆ 'ਚ ਕਿਸੇ ਪਾਰਟੀ ਨੂੰ ਨਹੀਂ ਮਿਲਿਆ ਬਹੁਮਤ, ਪੜ੍ਹੋ ਪੂਰਾ ਬਿਓਰਾ

ਨਵੀਂ ਦਿੱਲੀ (ਵੈੱਬ ਡੈਸਕ): ਅੱਜ ਤਿੰਨੋ ਉੱਤਰ-ਪੂਰਬੀ ਸੂਬਿਆਂ ਨਾਗਾਲੈਂਡ, ਤ੍ਰਿਪੁਰਾ ਤੇ ਮੇਘਾਲਿਆ ਵਿਚ ਚੋਣ ਨਤੀਜੇ ਐਲਾਨੇ ਗਏ। ਇਨ੍ਹਾਂ 'ਚੋਂ ਦੋ ਸੂਬਿਆਂ ਵਿਚ ਭਾਰਤੀ ਜਨਤਾ ਪਾਰਟੀ ਸਿੱਧੇ ਤੌਰ 'ਤੇ ਬਹੁਮਤ ਤੋਂ ਵੱਧ ਸੀਟਾਂ ਜਿੱਤ ਗਈ ਤਾਂ ਉੱਥੇ ਮੇਘਾਲਿਆ ਵਿਚ ਕੋਈ ਵੀ ਪਾਰਟੀ ਬਹੁਮਤ ਤਕ ਨਹੀਂ ਪਹੁੰਚ ਸਕੀ। ਮੇਘਾਲਿਆ ਵਿਚ ਸਿਆਸੀ ਜੋੜ-ਤੋੜ ਨਾਲ ਕਿਸ ਦੀ ਸਰਕਾਰ ਬਣਦੀ ਹੈ, ਇਹ ਆਉਣ ਵਾਲੇ ਕੁੱਝ ਦਿਨਾਂ ਵਿਚ ਸਾਫ਼ ਹੋ ਜਾਵੇਗਾ। ਤਿੰਨੋ ਸੂਬਿਆਂ ਵਿਚ 60-60 ਵਿਧਾਨਸਭਾ ਸੀਟਾਂ ਸਨ ਤੇ ਸਰਕਾਰ ਬਣਾਉਣ ਲਈ 30 ਤੋਂ ਵੱਧ ਸੀਟਾਂ 'ਤੇ ਜਿੱਤਣਾ ਲਾਜ਼ਮੀ ਸੀ।

ਇਹ ਖ਼ਬਰ ਵੀ ਪੜ੍ਹੋ - ਚੋਣ ਨਤੀਜਿਆਂ ਤੋਂ ਬਾਅਦ ਬੋਲੇ PM ਮੋਦੀ, 'ਉੱਤਰ-ਪੂਰਬ ਤੇ ਦਿੱਲੀ ਵਿਚਾਲੇ ਦੂਰੀ ਘਟੀ, ਇਹ ਇਤਿਹਾਸ ਸਿਰਜਣ ਦਾ ਸਮਾਂ'

ਨਾਗਾਲੈਂਡ 'ਚ ਭਾਰਤੀ ਜਨਤਾ ਪਾਰਟੀ ਅਤੇ ਐੱਨ.ਡੀ.ਪੀ.ਪੀ. ਗੱਠਜੋੜ ਨੇ 37 ਸੀਟਾਂ 'ਤੇ ਝੰਡਾ ਗੱਡਿਆ ਹੈ। ਇਨ੍ਹਾਂ ਚੋਣਾਂ ਵਿਚ ਕਾਂਗਰਸ ਪਾਰਟੀ ਇੱਥੇ ਖਾਤਾ ਵੀ ਨਹੀਂ ਖੋਲ੍ਹ ਸਕੀ ਤੇ ਸਿਫ਼ਰ 'ਤੇ ਸਿਮਟ ਕੇ ਰਹਿ ਗਈ। ਐੱਨ.ਪੀ.ਆਰ.ਐੱਫ. ਨੇ 2 ਅਤੇ ਹੋਰਨਾਂ ਪਾਰਟੀਆਂ ਦੇ ਉਮੀਦਵਾਰਾਂ ਨੇ 21 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ। 

PunjabKesari

ਤ੍ਰਿਪੁਰਾ ਵਿਚ ਭਾਜਪਾ ਗੱਠਜੋੜ ਨੇ 33 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਹੈ। ਇੱਥੇ ਕਾਂਗਰਸ ਤੇ ਖੱਬੇ ਪੱਖੀ ਧਿਰ ਦਾ ਗੱਠਜੋੜ ਵੀ ਸਫ਼ਲ ਨਹੀਂ ਹੋ ਸਕਿਆ ਤੇ 14 ਸੀਟਾਂ 'ਤੇ ਸਿਮਟ ਗਏ। ਉੱਥੇ ਹੀ ਟਿਪਰਾ ਨੇ ਵੀ 13 ਸੀਟਾਂ ਜਿੱਤੀਆਂ ਹਨ। 

ਇਹ ਖ਼ਬਰ ਵੀ ਪੜ੍ਹੋ - ਇਸ ਸੂਬੇ 'ਚ ਬਣਾਏ ਜਾਣਗੇ 3 ਹਜ਼ਾਰ ਮੰਦਰ, ਸਰਕਾਰ ਤੇ ਸੰਸਥਾਵਾਂ ਦੇ ਸਹਿਯੋਗ ਨਾਲ ਕੀਤਾ ਜਾਵੇਗਾ ਉਪਰਾਲਾ

PunjabKesari

ਮੇਘਾਲਿਆ ਵਿਚ ਐੱਨ.ਪੀ.ਪੀ. ਬਹੁਮਤ ਦੇ ਅੰਕੜੇ ਤੋਂ ਚਾਰ ਸੀਟਾਂ ਪਿੱਛੇ ਰਹਿ ਗਈ ਤੇ 26 ਸੀਟਾਂ ਜਿੱਤੀਆਂ। ਇੱਥੇ ਯੂ.ਡੀ.ਪੀ. ਨੇ 11, ਕਾਂਗਰਸ ਤੇ ਟੀਐੱਮਸੀ ਨੇ 5-5 ਤੇ ਭਾਜਪਾ ਨੇ 2 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ। 10 ਹੋਰਨਾਂ ਪਾਰਟੀਆਂ ਦੇ ਉਮੀਦਵਾਰ ਵੀ ਚੋਣ ਮੈਦਾਨ ਵਿਚ ਜੇਤੂ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਪੱਛਮੀ ਬੰਗਾਲ 'ਚ ਖੁੱਲ੍ਹਿਆ ਕਾਂਗਰਸ ਦਾ ਖਾਤਾ, ਸਾਗਰਦਿਘੀ ਜ਼ਿਮਨੀ ਚੋਣ 'ਚ ਮਿਲੀ ਜਿੱਤ

PunjabKesari

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News