UP ਸਰਕਾਰ ਦਾ ਅਹਿਮ ਫ਼ੈਸਲਾ, ''ਸ਼ੂਟਰ ਦਾਦੀ'' ਦੇ ਨਾਮ ''ਤੇ ਹੋਵੇਗਾ ਨੋਇਡਾ ਦਾ ਸ਼ੂਟਿੰਗ ਰੇਂਜ

Tuesday, Jun 22, 2021 - 04:10 PM (IST)

UP ਸਰਕਾਰ ਦਾ ਅਹਿਮ ਫ਼ੈਸਲਾ, ''ਸ਼ੂਟਰ ਦਾਦੀ'' ਦੇ ਨਾਮ ''ਤੇ ਹੋਵੇਗਾ ਨੋਇਡਾ ਦਾ ਸ਼ੂਟਿੰਗ ਰੇਂਜ

ਲਖਨਊ- ਰਾਸ਼ਟਰੀ ਰਾਜਧਾਨੀ ਦਿੱਲੀ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਨੋਇਡਾ ਦਾ ਸ਼ੂਟਿੰਗ ਰੇਂਜ ਹੁਣ 'ਸ਼ੂਟਰ ਦਾਦੀ' ਚੰਦਰੋ ਤੋਮਰ ਦੇ ਨਾਮ ਨਾਲ ਜਾਣਿਆ ਜਾਵੇਗਾ। ਉੱਤਰ ਪ੍ਰਦੇਸ਼ ਸਰਕਾਰ ਨੇ ਨੋਇਡਾ ਸ਼ੂਟਿੰਗ ਰੇਂਜ ਦਾ ਨਾਮ ਚੰਦਰੋ ਤੋਮਰ ਦੇ ਨਾਮ 'ਤੇ ਰੱਖਣ ਦਾ ਫ਼ੈਸਲਾ ਕੀਤਾ ਹੈ। ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਇਸ ਸੰਬੰਧ 'ਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ। 'ਸ਼ੂਟਰ ਦਾਦੀ' ਦੇ ਨਾਮ ਨਾਲ ਮਸ਼ਹੂਰ ਚੰਦਰੋ ਤੋਮਰ ਦਾ ਕੋਵਿਡ ਸੰਕਰਮਣ ਤੋਂ ਬਾਅਦ 30 ਅਪ੍ਰੈਲ ਨੂੰ ਮੇਰਠ ਦੇ ਇਕ ਹਸਪਤਾਲ 'ਚ ਦਿਹਾਂਤ ਹੋ ਗਿਆ ਸੀ। 

PunjabKesariਮੁੱਖ ਮੰਤਰੀ ਯੋਗੀ ਨੇ ਟਵੀਟ ਕੀਤਾ,''ਨੋਇਡਾ 'ਚ ਸਥਾਪਤ ਸ਼ੂਟਿੰਗ ਰੇਂਜ ਨੂੰ ਹੁਣ ਨਿਸ਼ਾਨੇਬਾਜ ਅਤੇ ਨਾਰੀ ਸਸ਼ਕਤੀਕਰਣ ਦੀ ਪ੍ਰਤੀਕ 'ਚੰਦਰੋ ਤੋਮਰ ਜੀ' ਦੇ ਨਾਮ ਨਾਲ ਜਾਣਿਆ ਜਾਵੇਗਾ। 'ਚੰਦਰੋ ਤੋਮਰ ਜੀ' ਦੇ ਨਾਮ 'ਤੇ ਸ਼ੂਟਿੰਗ ਰੇਂਜ ਦਾ ਨਾਮਕਰਨ, ਯੂ.ਪੀ. ਸਰਕਾਰ ਦੇ 'ਮਿਸ਼ਨ ਸ਼ਕਤੀ' ਮੁਹਿੰਮ ਦੀਆਂ ਭਾਵਨਾਵਾਂ ਦੇ ਅਨੁਰੂਪ ਮਾਂ ਸ਼ਕਤੀ ਨੂੰ ਨਮਨ ਹੈ।''

ਚੰਦਰੋ ਤੋਮਰ ਨੇ 60 ਸਾਲ ਦੀ ਉਮਰ 'ਚ ਪ੍ਰੋਫੈਸ਼ਨਲ ਨਿਸ਼ਾਨੇਬਾਜੀ ਸ਼ੁਰੂ ਕੀਤੀ ਸੀ। ਅਪ੍ਰੈਲ 'ਚ ਜਦੋਂ ਕੋਰੋਨਾ ਵਾਇਰਸ ਸੰਕਰਮਣ ਤੋਂ ਬਾਅਦ ਉਨ੍ਹਾਂ ਦ ਦਿਹਾਂਤ ਹੋਇਆ, ਉਦੋਂ ਉਨ੍ਹਾਂ ਦੀ ਉਮਰ 89 ਸਾਲ ਸੀ। ਕੋਰੋਨਾ ਸੰਕਰਮਣ ਤੋਂ ਬਾਅਦ ਮੇਰਠ ਦੇ ਇਕ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਉਨ੍ਹਾਂ ਨੂੰ ਸਾਹ ਲੈਣ 'ਚ ਤਕਲੀਫ਼ ਤੋਂ ਬਾਅਦ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆਸੀ। ਹਾਲਾਂਕਿ ਉਨ੍ਹਾਂ ਦੀ ਹਾਲਤ ਵਿਗੜਦੀ ਚੱਲੀ ਗਈ ਅਤੇ 30 ਅਪ੍ਰੈਲ ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ। ਚੰਦਰੋ ਤੋਮਰ 'ਤੇ ਬਾਲੀਵੁੱਡ ਫ਼ਿਲਮ ਵੀ ਬਣ ਚੁਕੀ ਹੈ। 'ਸਾਂਡ ਕੀ ਆਂਖ' ਉਨ੍ਹਾਂ ਦੇ ਜੀਵਨ 'ਤੇ ਹੀ ਆਧਾਰਤ ਫਿਲਮ ਹੈ। ਇਸ ਫ਼ਿਲਮ 'ਚ ਤਾਪਸੀ ਪਨੂੰ ਅਤੇ ਭੂਮੀ ਪੇਡਨੇਕਰ ਨੇ ਮੁੱਖ ਭੂਮਿਕਾ ਨਿਭਾਈ ਹੈ।


author

DIsha

Content Editor

Related News