ਨੋਇਡਾ-ਗ੍ਰੇਟਰ ਨੋਇਡਾ ਐਕਸਪ੍ਰੈੱਸਵੇਅ ਦਾ ਹਿੱਸਾ ਧੱਸਿਆ, ਲੰਬੇ ਜਾਮ ਮਗਰੋਂ ਆਵਾਜਾਈ ਬਹਾਲ

Saturday, Aug 27, 2022 - 12:34 PM (IST)

ਨੋਇਡਾ-ਗ੍ਰੇਟਰ ਨੋਇਡਾ ਐਕਸਪ੍ਰੈੱਸਵੇਅ ਦਾ ਹਿੱਸਾ ਧੱਸਿਆ, ਲੰਬੇ ਜਾਮ ਮਗਰੋਂ ਆਵਾਜਾਈ ਬਹਾਲ

ਨੋਇਡਾ- ਨੋਇਡਾ-ਗ੍ਰੇਟਰ ਨੋਇਡਾ ਐਕਸਪ੍ਰੈੱਸਵੇਅ ਦਾ 15 ਫੁੱਟ ਲੰਬਾ ਅਤੇ 2 ਫੁੱਟ ਚੌੜਾ ਇਕ ਹਿੱਸਾ ਸ਼ੁੱਕਰਵਾਰ ਨੂੰ ਧੱਸ ਗਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਕਾਰਨ ਸ਼ੁੱਕਰਵਾਰ ਨੂੰ ਆਵਾਜਾਈ ਜਾਮ ਹੋ ਗਈ ਸੀ ਪਰ ਸ਼ਨੀਵਾਰ ਯਾਨੀ ਕਿ ਅੱਜ ਵਾਹਨਾਂ ਦੀ ਆਮ ਆਵਾਜਾਈ ਬਹਾਲ ਹੋ ਗਈ।

ਇਕ ਅਧਿਕਾਰੀ ਨੇ ਦੱਸਿਆ ਕਿ ਸੈਕਟਰ-96 ਨੇੜੇ ਸੜਕ ਦਾ ਉਹ ਹਿੱਸਾ ਧੱਸ ਗਿਆ, ਜਿੱਥੇ ਅੰਡਰਪਾਸ ਦੇ ਨਿਰਮਾਣ ਦਾ ਕਾਫੀ ਸਮੇਂ ਤੋਂ ਕੰਮ ਚੱਲ ਰਿਹਾ ਸੀ। ਨੋਇਡਾ ਤੋਂ ਗ੍ਰੇਟਰ ਨੋਇਡਾ ਵੱਲ ਜਾਣ ਵਾਲੀ ਸੜਕ ਧੱਸ ਗਈ। ਮੁਰੰਮਤ ਕੰਮ ਸ਼ੁੱਕਰਵਾਰ ਨੂੰ ਹੀ ਸ਼ੁਰੂ ਕਰ ਦਿੱਤਾ ਗਿਆ ਸੀ, ਜਿਸ ਕਾਰਨ ਆਵਾਜਾਈ ਜਾਮ ਲੱਗ ਗਿਆ। 

ਇਸ ਮਾਮਲੇ ਬਾਬਤ ਨੋਇਡਾ ਅਥਾਰਟੀ ਦੇ ਅਫ਼ਸਰਾਂ ਨੇ ਚੁੱਪੀ ਸਾਧੀ ਹੋਈ ਹੈ, ਕੋਈ ਵੀ ਅਧਿਕਾਰੀ ਮਾਮਲੇ ’ਚ ਬੋਲ ਨਹੀਂ ਰਿਹਾ। ਕਈ ਫੁੱਟ ਡੂੰਘੀ ਖੱਡ ਵਰਗਾ ਟੋਇਆ ਬਣ ਗਿਆ।  ਨਾਕਾਮੀ ਲੁਕਾਉਣ ਲਈ ਅਧਿਕਾਰੀਆਂ ਨੇ ਐਕਸਪ੍ਰੈੱਸਵੇਅ ’ਤੇ ਕੰਮ ਮੁੜ ਸ਼ੁਰੂ ਕੀਤਾ। ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਓਧਰ ਆਵਾਜਾਈ ਪੁਲਸ ਦੇ ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਮਾਰਗ ’ਤੇ ਆਵਾਜਾਈ ਸੁਚਾਰੂ ਢੰਗ ਨਾਲ ਸ਼ੁਰੂ ਹੈ ਅਤੇ ਜਾਮ ਨਹੀਂ ਲੱਗਾ ਹੈ।


author

Tanu

Content Editor

Related News