ਪਖਾਨੇ 'ਚ ਬਣ ਰਿਹੈ 'ਮਿਡ-ਡੇ-ਮੀਲ', ਮੰਤਰੀ ਬੋਲੀ- 'ਤਾਂ ਇਸ 'ਚ ਗਲਤ ਕੀ ਹੈ?'

07/24/2019 1:10:52 PM

ਸ਼ਿਵਪੁਰੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਸਾਫ-ਸੁਥਰਾ ਬਣਾਉਣ ਲਈ ਸਵੱਛਤਾ ਮੁਹਿੰਮ ਅਧੀਨ ਵੱਧ ਤੋਂ ਵੱਧ ਪਖਾਨੇ ਬਣਾਉਣ 'ਤੇ ਜ਼ੋਰ ਦੇ ਰਹੇ ਹਨ ਪਰ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲੇ ਦੇ ਕਰੈਰਾ ਦੇ ਸਿਲਾਨਗਰ ਪੋਖਰ ਆਂਗਨਵਾੜੀ ਕੇਂਦਰ 'ਚ ਬਣਾਏ ਗਏ ਪਖਾਨੇ ਦੀ ਵਰਤੋਂ ਰਸੋਈ ਦੇ ਰੂਪ 'ਚ ਕੀਤੀ ਜਾ ਰਹੀ ਹੈ। ਪਖਾਨੇ ਨੂੰ ਰਸੋਈ ਬਣਾਉਣ ਦਾ ਮਾਮਲਾ ਅਜੀਬ ਜ਼ਰੂਰ ਲੱਗਦਾ ਹੈ ਪਰ ਕਰੈਰਾ ਦੇ ਆਂਗਨਵਾੜੀ ਕੇਂਦਰ ਵਿਚ ਇਸ ਦੀ ਵਰਤੋਂ ਰੋਜ਼ਾਨਾ ਬੱਚਿਆਂ ਲਈ ਮਿਡ-ਡੇ-ਮੀਲ ਬਣਾਉਣ ਵਿਚ ਹੋ ਰਹੀ ਹੈ। ਆਂਗਨਵਾੜੀ ਕੇਂਦਰ ਵਿਚ ਛੋਟੇ-ਛੋਟੇ ਮਾਸੂਮ ਬੱਚੇ ਬਹੁਤ ਮਜੇ ਨਾਲ ਮਿਡ-ਡੇ-ਮੀਲ ਦਾ ਸਵਾਦ ਲੈਂਦੇ ਹਨ ਪਰ ਉਨ੍ਹਾਂ ਨੂੰ ਨਹੀਂ ਪਤਾ ਕਿ ਜਿਸ ਥਾਂ ਉਹ ਭੋਜਨ ਬਣਿਆ ਹੈ, ਉਹ ਕਦੇ ਪਖਾਨਾ ਸੀ।

Image

ਇਸ ਮਾਮਲੇ ਵਿਚ ਮੱਧ ਪ੍ਰਦੇਸ਼ ਦੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਇਮਰਤੀ ਦੇਵੀ ਦਾ ਇਕ ਬਿਆਨ ਸਾਹਮਣੇ ਆਇਆ ਹੈ, ਜਿਸ 'ਚ ਉਨ੍ਹਾਂ ਨੇ ਕਿਹਾ ਕਿ ਪਖਾਨੇ ਅੰਦਰ ਖਾਣਾ ਬਣਾਉਣ ਤੋਂ ਕੋਈ ਸਮੱਸਿਆ ਨਹੀਂ ਹੈ, ਇਸ ਵਿਚ ਗਲਤ ਕੀ ਹੈ? ਉਨ੍ਹਾਂ ਨੇ ਇਹ ਵੀ ਕਿਹਾ ਕਿ ਅੱਜ-ਕੱਲ ਘਰਾਂ ਵਿਚ ਵੀ ਅਟੈਚ ਟਾਇਲਟ-ਬਾਥਰੂਮ ਹੁੰਦੇ ਹਨ। ਜੇਕਰ ਤੁਹਾਡੇ ਘਰ ਆਉਣ ਵਾਲੇ ਰਿਸ਼ਤੇਦਾਰ ਖਾਣਾ ਖਾਣ ਤੋਂ ਇਨਕਾਰ ਕਰ ਦੇਣ, ਕਿਉਂਕਿ ਤੁਹਾਡੇ ਇੱਥੇ ਅਟੈਚ ਟਾਇਲਟ-ਬਾਥਰੂਮ ਹੈ। ਓਧਰ ਇਸ ਮਾਮਲੇ ਨੂੰ ਲੈ ਕੇ ਸਮੂਹ ਦੀ ਸੰਚਾਲਿਕਾ ਅਤੇ ਆਂਗਨਵਾੜੀ ਵਰਕਰ ਨੂੰ ਨੋਟਿਸ ਵੀ ਦਿੱਤਾ ਹੈ। ਖਾਣਾ ਬਣਾਉਣ ਲਈ ਦੂਜੀ ਥਾਂ ਦੀ ਵਿਵਸਥਾ ਕੀਤੀ ਗਈ ਹੈ। ਆਂਗਨਵਾੜੀ ਕੇਂਦਰ 'ਤੇ ਚਲ ਰਹੀ ਮਨਮਾਨੀ ਨੂੰ ਲੈ ਕੇ ਜਦੋਂ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਸੀ. ਡੀ. ਪੀ. ਓ. ਪ੍ਰਿਅੰਕਾ ਬੁਨਕਰ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਬਚਾਅ 'ਚ ਆਈ ਅਤੇ ਬੋਲੀ ਉੱਥੇ ਜੋ ਪਖਾਨਾ ਬਣਿਆ ਹੈ, ਉਹ ਅੱਧਾ-ਅਧੂਰਾ ਹੈ। ਪਾਣੀ ਦੀ ਕਮੀ ਕਾਰਨ ਉਸ ਦੀ ਵਰਤੋਂ ਪਖਾਨੇ ਦੀ ਰੂਪ ਵਿਚ ਨਹੀਂ ਹੋਈ ਹੈ। ਕੁੱਲ ਮਿਲਾ ਕੇ ਹੁਣ ਸਾਰੇ ਬਚਾਅ ਵਿਚ ਆ ਗਏ ਹਨ।


Tanu

Content Editor

Related News