ਨੋ ਪਾਰਕਿੰਗ ''ਚ ਗੱਡੀ ਖੜੀ ਕਰਨ ਨਾਲ ਦੇਣਾ ਪਏਗਾ 2000 ਰੁਪਏ ਤਕ ਦਾ ਚਲਾਨ

Wednesday, Oct 03, 2018 - 12:35 PM (IST)

ਨੋ ਪਾਰਕਿੰਗ ''ਚ ਗੱਡੀ ਖੜੀ ਕਰਨ ਨਾਲ ਦੇਣਾ ਪਏਗਾ 2000 ਰੁਪਏ ਤਕ ਦਾ ਚਲਾਨ

ਨਵੀਂ ਦਿੱਲੀ— ਸ਼ਹਿਰ ਦੀਆਂ ਸੜਕਾਂ 'ਤੇ ਕਿਤੇ ਵੀ ਗੱਡੀ ਪਾਰਕ ਕਰਕੇ ਟ੍ਰੈਫਿਕ 'ਚ ਰੁਕਾਵਟ ਪੈਦਾ ਕਰਨ ਵਾਲਿਆਂ ਨੂੰ ਹੁਣ ਗਲਤੀ ਦੀ ਭਾਰੀ ਕੀਮਤ ਅਦਾ ਕਰਨੀ ਪਵੇਗੀ। ਟ੍ਰੈਫਿਕ 'ਚ ਰੁਕਾਵਟ ਪੈਦਾ ਕਰਨ ਵਾਲੇ ਲੋਕਾਂ ਨੂੰ 500 ਤੋਂ 1000 ਰੁਪਏ ਚਲਾਨ ਦੇ ਰੂਪ 'ਚ ਭਰਨੇ ਪੈਣਗੇ। ਇਸ ਦੇ ਨਾਲ ਹੀ ਉਨ੍ਹਾਂ ਨੂੰ ਕ੍ਰੇਨ ਨਾਲ ਉਠਾ ਕੇ ਗੱਡੀ ਨੂੰ ਜੰਕ ਯਾਰਡ ਤਕ ਪਹੁੰਚਾਉਣ ਦੀ ਵੀ ਕੀਮਤ ਚੁਕਾਉਣੀ ਪਵੇਗੀ। ਤਾਰਾ ਦੇਵੀ ਅਤੇ ਕੱਚੀ ਘਾਟੀ ਜੰਕ ਯਾਰਡ ਤਕ ਕ੍ਰੇਨ ਨਾਲ ਗੱਡੀ ਲੈ ਜਾਣ ਦੇ ਹੁਣ ਪੁਲਸ 2000 ਵਸੂਲ ਕਰੇਗੀ। ਇਹ ਮਿਨੀਮਮ ਟੋਇੰਗ ਚਾਰਜ ਫਿਕਸ ਕੀਤਾ ਗਿਆ ਹੈ। ਪਹਿਲਾਂ ਪੁਲਸ ਪ੍ਰਤੀ ਕਿਮੀ ਦੇ ਹਿਸਾਬ ਨਾਲ 80 ਰੁਪਏ ਕਿਲੋਮੀਟਰ ਟੋਇੰਗ ਚਾਰਜ ਕਰ ਲੈਂਦੀ ਸੀ। ਅਜਿਹੇ 'ਚ ਘੱਟ ਦੂਰੀ ਤੋਂ ਚੁਕੀ ਗੱਡੀ ਦੇ ਇਕ ਤੋਂ ਡੇਢ ਹਜ਼ਾਰ ਤਕ ਟੋਇੰਗ ਚਾਰਜ ਪੈਂਦਾ ਸੀ ਪਰ ਹੁਣ ਗੱਡੀ ਚਾਹੇ 5 ਕਿਮੀ ਦਾਇਰੇ ਤੋਂ ਉਠਾਈ ਗਈ ਹੋਵੇ ਜਾਂ ਫਿਰ 10 ਕਿਮੀ ਤੋਂ ਪੁਲਸ 2000 ਤੋਂ ਘੱਟ ਟੋਇੰਗ ਚਾਰਜ ਨਹੀਂ ਲਵੇਗੀ।

ਹਾਲਾਂਕਿ ਪੁਲਸ ਨੇ ਇਹ ਸਪਸ਼ਟ ਕੀਤਾ ਹੈ ਕਿ ਜੋ ਇਕ ਵਾਰ ਗਲਤੀ ਨਾਲ ਅਜਿਹੀ ਥਾਂ ਗੱਡੀ ਪਾਰਕ ਕਰੇਗਾ, ਜਿਸ ਨਾਲ ਟ੍ਰੈਫਿਕ ਰੁਕੇ ਤਾਂ ਅਜਿਹੇ ਵਿਅਕਤੀ ਦੀ ਗੱਡੀ ਨਹੀਂ ਉਠਾਈ ਜਾਵੇਗੀ ਉਨ੍ਹਾਂ ਲੋਕਾਂ ਦੀਆਂ ਗੱਡੀਆਂ ਕ੍ਰੇਨ ਨਾਲ ਉਠਾਈਆਂ ਜਾਣਗੀਆਂ ਜੋ ਜਾਣਬੂਝ ਕੇ ਵਾਰ-ਵਾਰ ਗਲਤ ਥਾਂ 'ਤੇ ਗੱਡੀ ਪਾਰਕ ਕਰਨਗੇ। ਪੁਲਸ ਨੇ ਮਿਨੀਮਮ ਟੋਇੰਗ ਚਾਰਜ ਦੇ ਬਾਰੇ 'ਚ ਇਨੀਂ ਦਿਨੀਂ ਫੇਸਬੁੱਕ 'ਤੇ ਵੀ ਸ਼ਹਿਰ ਦੇ ਲੋਕਾਂ ਨੂੰ ਜਾਗਰੂਕ ਕਰਨ 'ਚ ਲੱਗੀ ਹੈ। ਇਸ 'ਚ ਲੋਕਾਂ ਨੂੰ ਇਹ ਬੇਨਤੀ ਕੀਤੀ ਗਈ ਹੈ ਕਿ ਗਲਤ ਥਾਂ 'ਤੇ ਗੱਡੀ ਨੂੰ ਪਾਰਕ ਕਰਕੇ ਟ੍ਰੈਫਿਕ ਨੂੰ ਜਾਮ ਨਾ ਕਰਨ। ਜਾਣਬੂਝ ਕੇ ਗਲਤ ਥਾਂ 'ਤੇ ਗੱਡੀ ਪਾਰਕ ਕਰਕੇ ਟ੍ਰੈਫਿਕ 'ਚ ਰੁਕਾਵਟ ਪੈਦਾ ਕਰਨ ਵਾਲੇ ਨੂੰ ਕਿਸੇ ਵੀ ਹਾਲਤ 'ਚ ਛੱਡਿਆ ਨਹੀਂ ਜਾਵੇਗਾ।


Related News