ਰਾਬੜੀ ਦੇਵੀ ਬੋਲੀ, ਬੇਟਿਆਂ ਲਈ ਮਾੱਲ ਜਾਣ ਵਾਲੀਆਂ ਨੂੰਹਾਂ ਨਹੀਂ ਚਾਹੀਦੀਆਂ
Monday, Jun 12, 2017 - 04:22 AM (IST)

ਪਟਨਾ — ਬਿਹਾਰ ਦੀ ਸਾਬਕਾ ਮੁੱਖ-ਮੰਤਰੀ ਅਤੇ ਆਰ.ਜੇ.ਡੀ ਚੀਫ ਲਾਲੂ ਪ੍ਰਸਾਦ ਯਾਦਵ ਦੀ ਪਤਨੀ ਰਾਬੜੀ ਦੇਵੀ ਨੂੰ ਇਨ੍ਹੀਂ ਦਿਨ੍ਹੀਂ ਆਪਣੇ ਦੋਵਾਂ ਬੇਟਿਆਂ ਲਈ ਨੂੰਹਾਂ ਦੀ ਤਲਾਸ਼ ਹੈ। ਲਾਲੂ ਯਾਦਵ ਦੇ ਬੇਟੇ ਤੇਜ ਪ੍ਰਤਾਪ ਅਤੇ ਤੇਜਸ਼੍ਰੀ ਪ੍ਰਸਾਦ ਯਾਦਵ ਬਿਹਾਰ ਸਰਕਾਰ 'ਚ ਮੰਤਰੀ ਹਨ। ਲਾਲੂ ਯਾਦਵ ਦੇ 70ਵੇਂ ਜਨਮ ਦਿਨ 'ਤੇ ਐਤਵਾਰ ਨੂੰ ਉਨ੍ਹਾਂ ਆਪਣੇ ਨਿਵਾਸ 'ਤੇ ਕਿਹਾ ਕਿ ਉਹ ਆਪਣੇ ਬੇਟਿਆਂ ਲਈ ਸਿਨੇਮਾ ਅਤੇ ਮਾੱਲ ਜਾਣ ਵਾਲੀਆਂ ਲੜਕੀਆਂ ਨੂੰ ਨੂੰਹਾਂ ਦੇ ਰੂਪ 'ਚ ਪਸੰਦ ਨਹੀਂ ਕਰੇਗੀ।
ਉਨ੍ਹਾਂ ਕਿਹਾ ਕਿ ਉਹ 'ਸੰਸਕਾਰੀ ਲੜਕੀਆਂ' ਨੂੰ ਨੂੰਹਾਂ ਬਣਾਏਗੀ। ਤੇਜ ਪ੍ਰਤਾਪ ਲਈ ਉਹ ਖਾਸ ਤੌਰ 'ਤੇ ਸੰਸਕਾਰੀ ਲੜਕੀ ਚਾਹੁੰਦੀ ਹੈ ਕਿਉਂਕਿ ਉਨ੍ਹਾਂ ਅਨੁਸਾਰ ਉਹ ਬਹੁਤ ਧਾਰਮਿਕ ਹੈ।
ਰਾਹੜੀ ਦੇਵੀ ਤੋਂ ਜਦ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਆਪਣੇ ਬੇਟਿਆਂ ਲਈ ਕਿਸ ਤਰ੍ਹਾਂ ਦੀਆਂ ਨੂੰਹਾਂ ਚਾਹੀਦੀਆਂ ਹਨ ਤਾਂ ਉਨ੍ਹਾਂ ਕਿਹਾ,'ਸਿਨੇਮਾ ਹਾਲ ਅਤੇ ਮਾੱਲ ਜਾਣ ਵਾਲੀਆਂ ਲੜਕੀਆਂ ਨਹੀਂ ਚਾਹੀਦੀਆਂ। ਘਰ ਚਲਾਉਣ ਵਾਲੀਆਂ, ਵੱਡੇ ਬਜ਼ੁਰਗਾਂ ਦਾ ਆਦਰ ਕਰਨ ਵਾਲੀਆਂ, ਜਿਵੇਂ ਕਿ ਉਹ ਹੈ ਵੈਸੀ ਹੀ ਲੜਕੀ ਚਾਹੀਦੀ ਹੈ।'