NIV ਨੇ ਨਵੇਂ ਕੋਰੋਨਾ ਵੇਰੀਅੰਟ ਦਾ ਲਗਾਇਆ ਪਤਾ, ਸਰੀਰ 'ਚ ਇਸ ਦੇ ਲੱਛਣ ਬੇਹੱਦ ਖ਼ਤਰਨਾਕ

Tuesday, Jun 08, 2021 - 10:20 PM (IST)

ਨਵੀਂ ਦਿੱਲੀ : ਪੁਣੇ ਸਥਿਤ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ (NIV) ਨੇ ਕੋਵਿਡ-19 ਦੇ ਨਵੇਂ ਵੇਰੀਅੰਟ-ਬੀ.1.1.28.2 ਦਾ ਪਤਾ ਲਗਾਇਆ ਹੈ। ਕੋਰੋਨਾ ਵਾਇਰਸ ਦੇ ਇਸ ਨਵੇਂ ਵੇਰੀਅੰਟ ਦੀ ਜਾਣਕਾਰੀ ਬ੍ਰਿਟੇਨ ਅਤੇ ਬ੍ਰਾਜ਼ੀਲ ਦੀ ਯਾਤਰਾ ਕਰ ਭਾਰਤ ਆਏ ਅੰਤਰਰਾਸ਼ਟਰੀ ਯਾਤਰੀਆਂ ਤੋਂ ਲਏ ਗਏ ਨਮੂਨਿਆਂ ਦੀ ਜਿਨੋਮ ਸਿਕਵੈਂਸਿੰਗ ਤੋਂ ਹੋਈ ਹੈ। ਐੱਨ.ਆਈ.ਵੀ. ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਵਾਇਰਸ ਦਾ ਇਹ ਨਵਾਂ ਰੂਪ ਪੀੜਤ ਵਿਅਕਤੀਆਂ ਵਿੱਚ ਗੰਭੀਰ ਲੱਛਣ ਪੈਦਾ ਕਰ ਸਕਦਾ ਹੈ।

ਇਹ ਵੀ ਪੜ੍ਹੋ- ਫ਼ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੂੰ ਸ਼ਖਸ ਨੇ ਸਰੇਆਮ ਮਾਰਿਆ ਥੱਪੜ, ਹਿਰਾਸਤ 'ਚ ਦੋ ਲੋਕ

ਲੋਕਾਂ ਵਿੱਚ ਗੰਭੀਰ ਲੱਛਣ ਪੈਦਾ ਕਰ ਸਕਦਾ ਹੈ ਨਵਾਂ ਵੇਰੀਅੰਟ
ਐੱਨ.ਆਈ.ਵੀ. ਦੇ ਪ੍ਰਿ-ਪ੍ਰਿੰਟ ਸਟੱਡੀ ਦੇ ਨਤੀਜੇ ਆਨਲਾਈਨ bioRxiv ਵਿੱਚ ਪ੍ਰਕਾਸ਼ਿਤ ਹੋਏ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਇਹ ਨਵਾਂ ਵੇਰੀਅੰਟ ਲੋਕਾਂ ਵਿੱਚ ਗੰਭੀਰ ਲੱਛਣ ਪੈਦਾ ਕਰ ਸਕਦਾ ਹੈ। ਵਾਇਰਸ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਨਾਲ ਪੀੜਤ ਹੋਣ 'ਤੇ ਵਿਅਕਤੀ ਵਿੱਚ ਬੀਮਾਰੀ ਗੰਭੀਰ ਹੋ ਜਾਵੇਗੀ। ਇਹ ਸਿੱਟਾ ਕੋਰੋਨਾ ਵੈਕਸੀਨ ਦੀ ਕਾਰਜਕੁਸ਼ਲਤਾ ਦੀ ਸਮੀਖਿਆ ਕਰਣ ਦੀ ਜ਼ਰੂਰਤ ਦੱਸਦਾ ਹੈ। ਐੱਨ.ਆਈ.ਵੀ. ਦੀ ਇੱਕ ਹੋਰ ਸਟੱਡੀ ਵਿੱਚ ਇਸ ਨਵੇਂ ਵੇਰੀਅੰਟ ਬਾਰੇ ਕਿਹਾ ਗਿਆ ਹੈ ਕਿ ਕੋਵਾਕਸਿਨ ਦੀ ਦੋ ਡੋਜ਼ ਇਸ ਨਵੇਂ ਵੇਰੀਅੰਟ ਦੇ ਖ਼ਿਲਾਫ਼ ਪ੍ਰਭਾਵਸ਼ਾਲੀ ਹੋ ਸਕਦੀ ਹੈ। 

ਇਹ ਵੀ ਪੜ੍ਹੋ- ਤੀਜੀ ਲਹਿਰ ਬੱਚਿਆਂ ਲਈ ਕਿੰਨੀ ਖ਼ਤਰਨਾਕ, ਇਸ 'ਤੇ ਕੋਈ ਡਾਟਾ ਨਹੀਂ: ਡਾ. ਗੁਲੇਰੀਆ

ਫੇਫੜਿਆਂ ਵਿੱਚ ਜ਼ਖ਼ਮਾਂ ਵਰਗੀ ਗੰਭੀਰ ਬੀਮਾਰੀ ਦੀ ਵਜ੍ਹਾ ਬਣ ਸਕਦਾ ਹੈ
ਸਟੱਡੀ ਮੁਤਾਬਕ ਸੀਰੀਅਨ ਹੈਮੇਸਟਰ ਮਾਡਲ ਨਾਲ ਤਿਆਰ ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ B.1.1.28.2 ਵੇਰੀਅੰਟ ਸ਼ਰੀਰ ਵਿੱਚ ਭਾਰ ਦੀ ਕਮੀ, ਸਾਹ ਨਲੀ (ਰੈਸਪਿਰੇਟਰੀ ਟਰੇਕਟ) ਵਿੱਚ ਵਾਇਰਸ ਦੇ ਦੋਹਰਾਅ, ਫੇਫੜਿਆਂ ਵਿੱਚ ਜ਼ਖ਼ਮ ਵਰਗੀ ਗੰਭੀਰ ਬੀਮਾਰੀ ਦੀ ਵਜ੍ਹਾ ਬਣ ਸਕਦਾ ਹੈ। ਸਟੱਡੀ ਵਿੱਚ ਇਸ ਨਵੇਂ ਵਾਇਰਸ ਦੀ ਜਿਨੋਮ ਦੀ ਨਿਗਰਾਨੀ ਕਰਣ ਅਤੇ ਸਾਰਸ-ਕੋਵ-2 ਵੇਰੀਅੰਟ ਦੇ ਲੱਛਣਾਂ ਦੇ ਆਧਾਰ 'ਤੇ ਉਨ੍ਹਾਂ ਦੀ ਪਛਾਣ ਕਰਣ 'ਤੇ ਜ਼ੋਰ ਦਿੱਤਾ ਗਿਆ ਹੈ। ਕੀ ਇਸ ਨਵੇਂ ਵੇਰੀਅੰਟ ਵਿੱਚ ਸ਼ਰੀਰ ਦੀ ਇਮਿਊਨਿਟੀ ਤੋਂ ਬੱਚ ਨਿਕਲਣ ਦੀ ਸਮਰੱਥਾ ਹੈ, ਇਸ 'ਤੇ ਧਿਆਨ ਦਿੰਦੇ ਹੋਏ ਇਸ ਤੋਂ ਨਜਿੱਠਣ ਦੇ ਉਪਾਅ ਕਰਣ ਦੀ ਵੀ ਸਲਾਹ ਦਿੱਤੀ ਗਈ ਹੈ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News