ਸੰਸਦ ਭਵਨ ਦੇ ਸੈਂਟਰਲ ਹਾਲ ''ਚ ਨਿਤੀਸ਼ ਕੁਮਾਰ ਨੇ ਨਰਿੰਦਰ ਮੋਦੀ ਦੇ ਛੂਹੇ ਪੈਰ, ਵੀਡੀਓ ਵਾਇਰਲ

Friday, Jun 07, 2024 - 07:27 PM (IST)

ਨਵੀਂ ਦਿੱਲੀ - ਨਰਿੰਦਰ ਮੋਦੀ ਨੂੰ NDA ਸੰਸਦੀ ਦਲ ਦਾ ਨੇਤਾ ਚੁਣ ਲਿਆ ਗਿਆ ਹੈ। ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਪੁਰਾਣੇ ਸੰਸਦ ਭਵਨ ਵਿੱਚ ਐਨਡੀ ਸੰਸਦੀ ਦਲ ਦੀ ਬੈਠਕ ਵਿੱਚ ਇਹ ਪ੍ਰਸਤਾਵ ਰੱਖਿਆ। ਇਸ ਦੌਰਾਨ ਇਹ ਪ੍ਰਸਤਾਵ ਸਰਬਸੰਮਤੀ ਨਾਲ ਪਾਸ ਕੀਤਾ ਗਿਆ।  ਪ੍ਰਸਤਾਵ ਦੌਰਾਨ ਜੇਡੀਯੂ ਦੀ ਤਰਫੋਂ ਨਿਤੀਸ਼ ਕੁਮਾਰ ਨੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਨਰਿੰਦਰ ਮੋਦੀ ਦਾ ਸਮਰਥਨ ਕੀਤਾ। ਇਸ ਦੌਰਾਨ ਉਨ੍ਹਾਂ ਨਰਿੰਦਰ ਮੋਦੀ ਦੇ ਪੈਰ ਵੀ ਛੂਹੇ ਪਰ ਮੋਦੀ ਨੇ ਉਨ੍ਹਾਂ ਨੂੰ ਰੋਕ ਦਿੱਤਾ।

 

ਇਹ ਵੀ ਪੜ੍ਹੋ :    NDA ਦੀ ਮੀਟਿੰਗ 'ਚ ਨਿਤੀਸ਼ ਅਤੇ ਚੰਦਰਬਾਬੂ ਨਾਇਡੂ ਨੇ ਮੰਗੇ ਇਹ ਖ਼ਾਸ ਮੰਤਰਾਲੇ

ਇਸ ਦੇ ਨਾਲ ਹੀ ਨਿਤੀਸ਼ ਨੇ ਕਿਹਾ, 'ਉਹ 10 ਸਾਲ ਪ੍ਰਧਾਨ ਮੰਤਰੀ ਰਹੇ, ਉਹ ਫਿਰ ਤੋਂ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ। ਇਹ ਪੂਰੇ ਦੇਸ਼ ਦੀ ਸੇਵਾ ਹੈ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਜੋ ਵੀ ਬਚਿਆ ਹੈ, ਅਸੀਂ ਉਸ ਨੂੰ ਅਗਲੀ ਵਾਰ ਪੂਰਾ ਕਰਾਂਗੇ, ਚਾਹੇ ਉਹ ਸੂਬੇ ਲਈ ਹੋਵੇ। ਅਸੀਂ ਲੋਕ ਪੂਰੇ ਤੌਰ 'ਤੇ ਹਰ ਰੋਜ਼ ਇਨ੍ਹਾਂ ਦੇ ਨਾਲ ਰਹਾਂਗੇ।

 

ਇਹ ਵੀ ਪੜ੍ਹੋ :     ਭਾਜਪਾ ਦਾ ਵੱਡਾ ਐਲਾਨ - ਸਰਕਾਰ ਬਣਾਉਣ ਤੋਂ ਪਹਿਲਾਂ ਨਿਤੀਸ਼ ਕੁਮਾਰ ਦੇ ਹਿੱਤ 'ਚ ਲਿਆ ਗਿਆ ਇਹ ਅਹਿਮ ਫੈਸਲਾ

ਨਿਤੀਸ਼ ਕੁਮਾਰ ਨੇ ਕਿਹਾ, "ਸਾਡੀ ਪਾਰਟੀ ਜੇਡੀਯੂ ਭਾਰਤ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਭਾਜਪਾ ਦੇ ਸੰਸਦੀ ਦਲ ਦੇ ਨੇਤਾ ਨਰਿੰਦਰ ਮੋਦੀ ਦਾ ਸਮਰਥਨ ਕਰਦੀ ਹੈ। ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਉਹ 10 ਸਾਲਾਂ ਤੋਂ ਪ੍ਰਧਾਨ ਮੰਤਰੀ ਹਨ ਅਤੇ ਦੁਬਾਰਾ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ। ਇਨ੍ਹਾਂ ਨੇ ਪੂਰੇ ਦੇਸ਼ ਦੀ ਸੇਵਾ ਕੀਤੀ ਹੈ ਅਤੇ ਉਮੀਦ ਹੈ ਕਿ ਅਗਲੀ ਵਾਰ ਸਭ ਪੂਰਾ ਕਰ ਦੇਣਗੇ। 

ਇਹ ਵੀ ਪੜ੍ਹੋ :       'ਰਾਮਾਇਣ' ਦੇ ਲਕਸ਼ਮਣ ਸੁਨੀਲ ਲਹਿਰੀ ਨੇ ਅਯੁੱਧਿਆ ਵਾਸੀਆਂ 'ਤੇ ਜ਼ਾਹਰ ਕੀਤੀ ਨਾਰਾਜ਼ਗੀ

ਇਹ ਵੀ ਪੜ੍ਹੋ :      ਭਾਜਪਾ ਨੇ ਹਿਮਾਚਲ ਦੀਆਂ ਸਾਰੀਆਂ ਚਾਰ ਸੀਟਾਂ ਜਿੱਤ ਕੇ ਬਣਾਈ ਹੈਟ੍ਰਿਕ , ਕੰਗਨਾ ਰਣੌਤ ਨੇ ਵਿਕਰਮਾਦਿੱਤਿਆ ਨੂੰ ਹਰਾਇਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News