ਨਿਤੀਸ਼ ਕੁਮਾਰ ਦਾ ਫਰਮਾਨ, ਅਗਲੇ 72 ਘੰਟੇ ਪਟਨਾ ਤੋਂ ਬਾਹਰ ਨਾ ਜਾਣ ਵਿਧਾਇਕ
Tuesday, May 24, 2022 - 12:44 PM (IST)
ਪਟਨਾ (ਬਿਊਰੋ)- ਬਿਹਾਰ ਦੀ ਰਾਜਨੀਤੀ ’ਚ ਸ਼ਾਇਦ ਕੁਝ ਵੱਡਾ ਹੋਣ ਵਾਲਾ ਹੈ। ਇਕ ਪਾਸੇ ਜਿੱਥੇ ਲਾਲੂ ਯਾਦਵ ਦੀ ਮੁੱਖ ਵਿਰੋਧੀ ਪਾਰਟੀ ਨੇ ਸੂਬੇ ’ਚ ਭਾਜਪਾ ਨੂੰ ਲੈ ਕੇ ਪੋਸਟਰ ਵਿਵਾਦ ਛੇੜਿਆ ਹੋਇਆ ਹੈ, ਉਥੇ ਹੀ ਦੂਜੇ ਪਾਸੇ ਹੁਣ ਸੱਤਾਧਾਰੀ ਪਾਰਟੀ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵਿਧਾਇਕਾਂ ਲਈ ਫਰਮਾਨ ਜਾਰੀ ਕਰ ਕੇ ਸਿਆਸਤ ਦੇ ਬਾਜ਼ਾਰ ਨੂੰ ਹੋਰ ਗਰਮ ਕਰ ਦਿੱਤਾ ਹੈ। ਨਿਤੀਸ਼ ਨੇ ਆਪਣੀ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਕਿਹਾ ਕਿ ਜਨਤਾ ਦਲ ਯੂਨਾਈਟਿਡ (ਜੇ. ਡੀ. ਯੂ.) ਵਿਧਾਇਕ ਅਗਲੇ 72 ਘੰਟੇ ਤੱਕ ਪਟਨਾ ’ਚ ਹੀ ਰਹਿਣ।
ਇਹ ਵੀ ਪੜ੍ਹੋ : 12 ਦਿਨਾਂ ਤੋਂ ਲਾਪਤਾ ਹਰਿਆਣਾਵੀ ਸਿੰਗਰ ਦੀ ਲਾਸ਼ ਮਿੱਟੀ 'ਚ ਦੱਬੀ ਮਿਲੀ ਲਾਸ਼
ਦਰਅਸਲ, ਮੁੱਖ ਮੰਤਰੀ ਦੇ ਇਸ ਫਰਮਾਨ ਤੋਂ ਬਾਅਦ ਬਿਹਾਰ ਦੀ ਰਾਜਨੀਤੀ ਨੂੰ ਲੈ ਕੇ ਰਾਜਨੀਤਕ ਲੋਕ ਤਰ੍ਹਾਂ-ਤਰ੍ਹਾਂ ਦੀ ਚਰਚਾ ਕਰਨ ਲੱਗੇ ਹਨ। ਕੁਝ ਲੋਕਾਂ ਦਾ ਮੰਨਣਾ ਹੈ ਕਿ ਛੇਤੀ ਹੀ ਬਿਹਾਰ ਦੀ ਸਿਸਾਇਤ ’ਚ ਬਹੁਤ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਦੱਸਿਆ ਤਾਂ ਇਹ ਵੀ ਜਾ ਰਿਹਾ ਹੈ ਕਿ ਨਿਤੀਸ਼ ਕੁਮਾਰ ਆਪਣੀ ਪਾਰਟੀ ਦੇ ਸਾਰੇ ਵਿਧਾਇਕਾਂ ਦੇ ਨਾਲ ਇਕ-ਇਕ ਕਰ ਕੇ ਮੁਲਾਕਾਤ ਕਰ ਰਹੇ ਹਨ। ਸਿਆਸੀ ਲੋਕਾਂ ਦਾ ਤਾਂ ਮੰਨਣਾ ਹੈ ਕਿ ਕਿਤੇ ਨਿਤੀਸ਼ ਕੁਮਾਰ ਇਕ ਵਾਰ ਫਿਰ ਤੋਂ ਭਾਜਪਾ ਦਾ ਸਾਥ ਛੱਡ ਕੇ ਆਰ. ਜੇ. ਡੀ. ਦੇ ਨਾਲ ਸਰਕਾਰ ਬਣਾਉਣ ਦਾ ਮਨ ਤਾਂ ਨਹੀਂ ਬਣਾ ਰਹੇ ਹਨ। ਹਾਲਾਂਕਿ ਅਗਲੇ 72 ਘੰਟਿਆਂ ’ਚ ਤੈਅ ਹੋ ਜਾਵੇਗਾ ਕਿ ਬਿਹਾਰ ਦੀ ਸਿਆਸਤ ਕਿਸ ਪਾਸੇ ਕਰਵਟ ਲਵੇਗੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ