ਦਿੱਲੀ ਨੂੰ ਮਿਲੇ ਪੂਰਨ ਰਾਜ ਦਾ ਦਰਜਾ : ਨਿਤੀਸ਼ ਕੁਮਾਰ

10/23/2019 4:34:07 PM

ਨਵੀਂ ਦਿੱਲੀ— ਬਿਹਾਰ ਦੇ ਮੁੱਖ ਮੰਤਰੀ ਅਤੇ ਐੱਨ.ਡੀ.ਏ. ਦੀ ਸਹਿਯੋਗੀ ਜਨਤਾ ਦਲ (ਯੂ) ਦੇ ਮੁਖੀ ਨਿਤੀਸ਼ ਕੁਮਾਰ ਨੇ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿੱਤੇ ਜਾਣ ਦੀ ਵਕਾਲਤ ਕੀਤੀ ਹੈ। ਜ਼ਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਲੰਬੇ ਸਮੇਂ ਤੋਂ ਇਹ ਮੰਗ ਕਰ ਰਹੇ ਹਨ। ਨਿਤੀਸ਼ ਕੁਮਾਰ ਨੇ ਬੁੱਧਵਾਰ ਨੂੰ ਦਿੱਲੀ ਦੇ ਬਦਰਪੁਰ 'ਚ ਪਾਰਟੀ ਦੀ ਰੈਲੀ ਦੌਰਾਨ ਇਹ ਗੱਲ ਕਹੀ।

ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਬਿਹਾਰ ਦੀ ਤਰ੍ਹਾਂ ਦਿੱਲੀ 'ਚ ਵੀ ਸ਼ਰਾਬਬੰਦੀ ਦੀ ਵਕਾਲਤ ਕੀਤੀ ਹੈ। ਨਿਤੀਸ਼ ਕੁਮਾਰ ਨੇ ਕਿਹਾ ਕਿ ਅਸੀਂ ਕੰਮ ਜ਼ਿਆਦਾ ਕਰਦੇ ਹਾਂ ਅਤੇ ਪ੍ਰਚਾਰ ਘੱਟ ਕਰਦੇ ਹਾਂ। ਉਨ੍ਹਾਂ ਨੇ ਕਿਹਾ,''ਪੂਰੇ ਰਾਜ 'ਚ ਬਿਹਾਰ ਹੀ ਇਕ ਅਜਿਹਾ ਰਾਜ ਹੈ, ਜੋ ਪ੍ਰਚਾਰ 'ਤੇ ਸਭ ਤੋਂ ਘੱਟ ਖਰਚ ਕਰ ਰਿਹਾ ਹੈ।''
ਇਸ ਵਿਚ ਖਬਰ ਹੈ ਕਿ ਜਨਤਾ ਦਲ (ਯੂ) ਦਿੱਲੀ ਚੋਣਾਂ 'ਚ ਆਪਣੇ ਉਮੀਦਵਾਰ ਉਤਾਰ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਉਸ ਦੀ ਸਹਿਯੋਗੀ ਪਾਰਟੀ ਭਾਜਪਾ ਲਈ ਇਹ ਵੱਡੀ ਪਰੇਸ਼ਾਨੀ ਹੋ ਸਕਦੀ ਹੈ। ਹਾਲਾਂਕਿ ਹੁਣ ਤੱਕ ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਹੈ।


DIsha

Content Editor

Related News