ਪੈਸਿਆਂ ਤੋਂ ਬਿਨਾਂ ਨਹੀਂ ਚੱਲ ਸਕਦੀ ਕੋਈ ਵੀ ਸਿਆਸੀ ਪਾਰਟੀ, ਚੋਣ ਬਾਂਡ ਸਕੀਮ ਪਿੱਛੇ ਚੰਗੀ ਸੀ ਨੀਅਤ : ਗਡਕਰੀ
Saturday, Mar 23, 2024 - 07:24 PM (IST)
ਅਹਿਮਦਾਬਾਦ, (ਭਾਸ਼ਾ)- ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਪੈਸਿਆਂ ਤੋਂ ਬਿਨਾਂ ਕੋਈ ਵੀ ਸਿਆਸੀ ਪਾਰਟੀ ਚਲਾਉਣਾ ਸੰਭਵ ਨਹੀਂ ਹੈ । ਕੇਂਦਰ ਨੇ ‘ਚੰਗੇ ਇਰਾਦੇ’ ਨਾਲ ਚੋਣ ਬਾਂਡ ਸਕੀਮ ਸ਼ੁਰੂ ਕੀਤੀ ਸੀ।
ਚੋਣ ਬਾਂਡ ਬਾਰੇ ਪੁੱਛੇ ਜਾਣ ’ਤੇ ਗਡਕਰੀ ਨੇ ਸ਼ਨੀਵਾਰ ਕਿਹਾ ਕਿ ਜਦੋਂ ਅਰੁਣ ਜੇਤਲੀ ਕੇਂਦਰੀ ਵਿੱਤ ਮੰਤਰੀ ਸਨ, ਮੈਂ ਚੋਣ ਬਾਂਡ ਨਾਲ ਜੁੜੀ ਗੱਲਬਾਤ ਦਾ ਹਿੱਸਾ ਸੀ। ਕੋਈ ਵੀ ਪਾਰਟੀ ਸੋਮਿਆਂ ਤੋਂ ਬਿਨਾਂ ਨਹੀਂ ਚੱਲ ਸਕਦੀ। ਕੁਝ ਦੇਸ਼ਾਂ ’ਚ ਸਰਕਾਰਾਂ ਸਿਆਸੀ ਪਾਰਟੀਆਂ ਨੂੰ ਪੈਸਾ ਦਾਨ ਕਰਦੀਆਂ ਹਨ। ਭਾਰਤ ’ਚ ਅਜਿਹੀ ਕੋਈ ਪ੍ਰਣਾਲੀ ਨਹੀਂ ਹੈ, ਇਸ ਲਈ ਅਸੀਂ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਵਿੱਤੀ ਮਦਦ ਦੇਣ ਲਈ ਇਸ ਪ੍ਰਣਾਲੀ ਨੂੰ ਚੁਣਿਆ ਹੈ।
ਉਨ੍ਹਾਂ ਕਿਹਾ ਕਿ ਚੋਣ ਬਾਂਡ ਲਿਆਉਣ ਪਿੱਛੇ ਮੁੱਖ ਮੰਤਵ ਇਹ ਸੀ ਕਿ ਸਿਆਸੀ ਪਾਰਟੀਆਂ ਨੂੰ ਸਿੱਧਾ ਚੰਦਾ ਮਿਲਣਾ ਚਾਹੀਦਾ ਹੈ ਤੇ ਚੰਦਾ ਦੇਣ ਵਾਲਿਆਂ ਦੇ ਨਾਵਾਂ ਦਾ ਖੁਲਾਸਾ ਨਹੀਂ ਹੋਣਾ ਚਾਹੀਦਾ। ਇੰਝ ਹੋਇਆ ਤਾਂ ਸੱਤਾਧਾਰੀ ਪਾਰਟੀ ਦੇ ਬਦਲਣ ’ਤੇ ਸਮੱਸਿਆਵਾਂ ਪੈਦਾ ਹੋਣਗੀਆਂ।