ਨੀਤੀ ਆਯੋਗ ਨੇ ਜਾਰੀ ਕੀਤਾ ਹੈਲਥ ਇੰਡੈਕਸ : ਸਿਹਤ ਸੇਵਾਵਾਂ ਦੇਣ ''ਚ ਕੇਰਲ ਨੰਬਰ ਵਨ, UP ਸਭ ਤੋਂ ਪਿੱਛੇ

Monday, Dec 27, 2021 - 06:45 PM (IST)

ਨਵੀਂ ਦਿੱਲੀ (ਵਾਰਤਾ)- ਨੀਤੀ ਆਯੋਗ ਦੇ ਚੌਥੇ ਸਿਹਤ ਇੰਡੈਕਸ 'ਚ ਕੇਰਲ ਨੂੰ ਸਿਖ਼ਰ 'ਤੇ ਅਤੇ ਉੱਤਰ ਪ੍ਰਦੇਸ਼ ਨੂੰ ਸਭ ਤੋਂ ਹੇਠਲਾ ਸਥਾਨ ਮਿਲਿਆ ਹੈ। ਨੀਤੀ ਆਯੋਗ ਦੇ ਉੱਪ ਪ੍ਰਧਾਨ ਰਾਜੀਵ ਕੁਮਾਰ ਨੇ ਸੋਮਵਾਰ ਨੂੰ ਇੱਥੇ 'ਚੌਥਾ ਐਡੀਸ਼ਨ ਸਿਹਤ ਸੂਚਕਾਂਕ- 2019-20' ਜਾਰੀ ਕੀਤਾ। ਇਹ ਸੂਚਕਾਂਕ ਸਿਹਤ ਸੇਵਾਵਾਂ ਨਾਲ ਸੰਬੰਧਤ ਚੌਥੇ ਸਾਲ ਸਿਖ਼ਰ 'ਤੇ ਬਣਿਆ ਹੋਇਆ ਹੈ, ਜਦੋਂ ਕਿ ਉੱਤਰ ਪ੍ਰਦੇਸ਼ ਨੂੰ ਸਭ ਤੋਂ ਹੇਠਲਾ ਸਥਾਨ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ : ਟੀਕਾਕਰਨ ਮੁਹਿੰਮ 'ਚ ਪਿਛੜ ਰਹੇ ਸੂਬਿਆਂ ਦੀ PM ਮੋਦੀ ਨੇ ਕੀਤੀ ਤਿੱਖੀ ਆਲੋਚਨਾ, ਆਖ਼ੀ ਇਹ ਗੱਲ

ਹਾਲਾਂਕਿ ਬੀਤੇ ਸਾਲ ਉੱਤਰ ਪ੍ਰਦੇਸ਼ 'ਚ ਸਿਹਤ ਸੇਵਾਵਾਂ 'ਚ ਸਭ ਤੋਂ ਤੇਜ਼ ਵਾਧਾ ਦਰਜ ਕੀਤਾ ਗਿਆ ਹੈ। ਵੱਡੇ ਸੂਬਿਆਂ ਦੀ ਸ਼੍ਰੇਣੀ 'ਚ ਤਾਮਿਲਨਾਡੂ ਨੂੰ ਦੂਜਾ ਅਤੇ ਤੰਲੇਗਾਨਾ ਨੂੰ ਤੀਜਾ ਸਥਾਨ ਪ੍ਰਾਪਤ ਹੋਇਆ ਹੈ। ਸਿਹਤ ਇੰਡੈਕਸ 'ਚ ਖ਼ਰਾਬ ਪ੍ਰਦਰਸ਼ਨ ਕਰਨ ਵਾਲੇ ਸੂਬਿਆਂ 'ਚ ਬਿਹਾਰ ਦੂਜੇ ਅਤੇ ਮੱਧ ਪ੍ਰਦੇਸ਼ 'ਚ ਤੀਜੇ ਸਥਾਨ 'ਤੇ ਹੈ। ਵਾਧੇ ਦੇ ਸੰਬੰਧ 'ਚ ਰਾਜਸਥਾਨ ਦਾ ਪ੍ਰਦਰਸ਼ਨ ਸਭ ਤੋਂ ਖ਼ਰਾਬ ਰਿਹਾ ਹੈ। ਇਹ ਰਿਪੋਰਟ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਵਲੋਂ ਵਿਸ਼ਵ ਬੈਂਕ ਦੀ ਤਕਨੀਕੀ ਮਦਦ ਨਾਲ ਤਿਆਰ ਕੀਤਾ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


DIsha

Content Editor

Related News