ਮਹਾਰਾਸ਼ਟਰ ਦੇ ਸਾਬਕਾ CM ਰਾਣੇ ਦਾ ਪੁੱਤਰ ਭਾਜਪਾ ’ਚ ਸ਼ਾਮਲ

Thursday, Oct 03, 2019 - 04:46 PM (IST)

ਮਹਾਰਾਸ਼ਟਰ ਦੇ ਸਾਬਕਾ CM ਰਾਣੇ ਦਾ ਪੁੱਤਰ ਭਾਜਪਾ ’ਚ ਸ਼ਾਮਲ

ਮੁੰਬਈ—ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਨਰਾਇਣ ਰਾਣੇ ਦਾ ਬੇਟਾ ਨਿਤੇਸ਼ ਰਾਣੇ ਅੱਜ ਭਾਵ ਵੀਰਵਾਰ ਨੂੰ ਅਧਿਕਾਰਤ ਰੂਪ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਸ਼ਾਮਲ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਨਿਤੇਸ਼ ਇੱਕ ਵਾਰ ਫਿਰ ਕਨਕਾਵਲੀ ਸੀਟ ਤੋਂ ਵਿਧਾਨ ਸਭਾ ਚੋਣ ਲੜ੍ਹ ਸਕਦੇ ਹਨ।

ਕਾਂਗਰਸ ਤੋਂ ਭਾਜਪਾ 'ਚ ਸ਼ਾਮਲ ਹੋਏ ਨਿਤੇਸ਼ ਰਾਣੇ ਕੰਕਾਵਲੀ ਸੀਟ ਤੋਂ ਚੋਣ ਮੈਦਾਨ 'ਚ ਉੱਤਰ ਸਕਦੇ ਹਨ। ਜ਼ਿਕਰਯੋਗ ਹੈ ਕਿ ਸਾਲ 2014 'ਚ ਨਿਤੇਸ਼ ਰਾਣੇ ਨੇ ਇਸ ਸੀਟ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜੀ ਸੀ ਅਤੇ ਜਿੱਤ ਹਾਸਲ ਕੀਤੀ ਸੀ। ਨਿਤੇਸ਼ ਨੇ 25,000 ਤੋਂ ਜ਼ਿਆਦਾ ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਮਹਾਰਾਸ਼ਟਰ 'ਚ 21 ਅਕਤੂਬਰ ਨੂੰ 288 ਵਿਧਾਨ ਸਭਾ ਸੀਟਾਂ ਲਈ ਚੋਣਾਂ ਹੋਣਗੀਆਂ ਅਤੇ 24 ਅਕਤੂਬਰ ਨੂੰ ਵੋਟਾਂ ਦੇ ਨਤੀਜੇ ਆਉਣਗੇ।


author

Iqbalkaur

Content Editor

Related News