ਨਿਰਭਿਆ ਕੇਸ: 7 ਸਾਲ ਬਾਅਦ ਮਿਲਿਆ ਇਨਸਾਫ, ਫਾਂਸੀ 'ਤੇ ਲਟਕਾਏ ਗਏ ਦੋਸ਼ੀ

Friday, Mar 20, 2020 - 07:18 AM (IST)

ਨਿਰਭਿਆ ਕੇਸ: 7 ਸਾਲ ਬਾਅਦ ਮਿਲਿਆ ਇਨਸਾਫ, ਫਾਂਸੀ 'ਤੇ ਲਟਕਾਏ ਗਏ ਦੋਸ਼ੀ

ਨਵੀਂ ਦਿੱਲੀ  - ਸਾਲ 2012 'ਚ ਰਾਜਧਾਨੀ ਦਿੱਲੀ 'ਚ ਹੋਏ ਨਿਰਭਿਆ ਗੈਂਗਰੇਪ ਕਾਂਡ ਚ ਅੱਜ ਕਰੀਬ 7 ਸਾਲ ਬਾਅਦ ਇਨਸਾਫ ਹੋਇਆ ਹੈ। ਤਿਹਾੜ ਜੇਲ ਦੇ ਫਾਂਸੀ ਘਰ 'ਚ ਸ਼ੁੱਕਰਵਾਰ ਸਵੇਰੇ ਠੀਕ 5.30 ਵਜੇ ਨਿਰਭਿਆ ਦੇ ਚਾਰਾਂ ਦੋਸ਼ੀਆਂ ਨੂੰ ਫਾਂਸੀ ਦਿੱਤੀ ਗਈ। ਨਿਰਭਿਆ ਦੇ ਚਾਰੇ ਦੋਸ਼ੀ ਵਿਨੇ, ਅਕਸ਼ੈ, ਮੁਕੇਸ਼ ਅਤੇ ਪਵਨ ਨੂੰ ਇਕੱਠੇ ਫਾਂਸੀ 'ਤੇ ਲਟਕਾਇਆ ਗਿਆ ਅਤੇ ਇਨ੍ਹਾਂ ਦੀ ਲਾਸ਼ ਨੂੰ ਪੋਸਟਮਾਰਟਮ ਲਈ ਲਿਜਾਇਆ ਜਾਵੇਗਾ।

7 ਸਾਲ 3 ਮਹੀਨੇ ਅਤੇ 3 ਦਿਨ ਪਹਿਲਾਂ ਭਾਵ 16 ਦਸੰਬਰ 2012 ਨੂੰ ਦੇਸ਼ ਦੀ ਰਾਜਧਾਨੀ 'ਚ ਵਾਪਰੀ ਇਸ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਸੜਕਾਂ 'ਤੇ ਨੌਜਵਾਨਾਂ ਦਾ ਇਕੱਠ ਇਨਸਾਫ ਮੰਗਣ ਲਈ ਨਿਕਲਿਆ ਸੀ ਅਤੇ ਅੱਝ ਜਾ ਕੇ ਉਸ ਦਾ ਨਤੀਜਾ ਨਿਕਲਿਆ ਹੈ। ਨਿਰਭਿਆ ਦੀ ਮਾਂ ਆਸ਼ਾ ਦੇਵੀ ਨੇ ਇਕ ਲੰਬੇ ਸਮੇਂ ਤਕ ਇਨਸਾਫ ਲਈ ਲੜਾਈ ਲੜੀ ਸੀ, ਅੱਜ ਜਦੋਂ ਦੋਸ਼ੀਆਂ ਨੂੰ ਫਾਂਸੀ ਦਿੱਤੀ ਗਈ ਤਾਂ ਉਨ੍ਹਾਂ ਨੇ ਐਲਾਨ ਕੀਤਾ ਕਿ 20 ਮਾਰਚ ਨੂੰ ਉਹ ਨਿਰਭਿਆ ਦੇ ਰੂਪ 'ਚ ਮਨਾਉਣਗੀ।

ਆਖਰੀ ਸਮੇਂ ਤਕ ਕੀਤੀ ਬਚਣ ਦੀ ਕੋਸ਼ਿਸ਼
ਨਿਰਭਿਆ ਦੇ ਚਾਰਾਂ ਦੋਸ਼ੀਆਂ ਵੱਲ਼ੋਂ ਆਖਰੀ ਸਮੇਂ ਤਕ ਫਾਂਸੀ ਟਾਲਣ ਦੀ ਕੋਸ਼ਿਸ਼ ਕੀਤੀ ਗਈ। ਵਕੀਲ ਏ.ਪੀ. ਸਿੰਘ ਨੇ ਫਾਂਸੀ ਦੇ ਦਿਨ ਤੋਂ ਇਕ ਦਿਨ ਪਹਿਲਾਂ ਦਿੱਲੀ ਹਾਈ ਕੋਰਟ 'ਚ ਡੈੱਥ ਵਾਰੰਟ ਨੂੰ ਟਾਲਣ ਲਈ ਪਟੀਸ਼ਨ ਦਾਇਰ ਕੀਤੀ ਸੀ ਪਰ ਇਸ 'ਚ ਦੋਸ਼ੀਆਂ ਖਿਲਾਫ ਫੈਸਲਾ ਆਇਆ। ਅੱਧੀ ਰਾਤ ਨੂੰ ਵਕੀਲ ਏ.ਪੀ. ਸਿੰਘ ਨੇ ਸੁਪਰੀਮ ਕੋਰਟ ਦਾ ਰੂਖ ਕੀਤਾ ਅਤੇ ਜਦੋਂ ਸਰਵਉੱਚ ਅਦਾਲਤ ਬੈਠੀ ਤਾਂ ਉਥੇ ਵੀ ਨਿਰਭਿਆ ਦੇ ਦੋਸ਼ੀ ਕੁਝ ਅਜਿਹੀਆਂ ਦਲੀਲਾਂ ਨਹੀਂ ਦੇ ਸਕੇ ਜਿਸ ਕਾਰਨ ਫਾਂਸੀ ਟਲੇ।

ਇਹ 7 ਪਟੀਸ਼ਨਾਂ ਹੋਈਆਂ ਖਾਰਿਜ
*  ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀਰਵਾਰ ਨੂੰ ਪਵਨ ਗੁੱਪਤਾ ਦੀ ਅਤੇ ਅਕਸ਼ੇ ਠਾਕੁਰ ਦੀ ਦੂਸਰੀ ਰਹਿਮ ਪਟੀਸ਼ਨ ਨਾ ਮਨਜ਼ੂਰ ਕਰ ਦਿੱਤੀ।
* ਅਕਸ਼ੇ ਨੇ ਰਾਸ਼ਟਰਪਤੀ ਵੱਲੋਂ ਦੂਸਰੀ ਰਹਿਮ ਪਟੀਸ਼ਨ ਠੁਕਰਾਉਣ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ, ਅਦਾਲਤ ਨੇ ਇਸ ਨੂੰ ਵੀ ਖਾਰਿਜ ਕੀਤਾ।
* ਸੁਪਰੀਮ ਕੋਰਟ ਨੇ ਦੋਸ਼ੀ ਮੁਕੇਸ਼ ਸਿੰਘ ਦੀ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ। ਮੁਕੇਸ਼ ਨੇ ਦਾਅਵਾ ਕੀਤਾ ਸੀ ਕਿ ਗੈਂਗਰੇਪ ਦੇ ਸਮੇਂ ਉਹ ਦਿੱਲੀ 'ਚ ਨਹੀਂ ਸੀ।
* ਸੁਪਰੀਮ ਕੋਰਟ 'ਚ ਹੀ ਦੋਸ਼ੀ ਪਵਨ ਗੁੱਪਤਾ ਦੀ ਕਿਊਰੇਟਿਵ ਪਟੀਸ਼ਨ ਖਾਰਿਜ ਹੋ ਗਈ।
* ਦਿੱਲੀ ਦੇ ਪਟਿਆਲਾ ਹਾਊਸ ਕੋਰਟ ਨੇ 3 ਦੋਸ਼ੀਆ ਦੀ ਫਾਂਸੀ 'ਤੇ ਰੋਕ ਲਗਾਉਣ ਦੀ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ।
* ਦਿੱਲੀ ਹਾਈ ਕੋਰਟ ਨੇ ਫਾਂਸੀ 'ਤੇ ਰੋਕ ਦੀ ਪਟੀਸ਼ਨ ਖਾਰਿਜ ਕੀਤੀ।

ਤਿੰਨ ਡੈੱਥ ਵਾਰੰਟ ਖਾਰਿਜ
ਪਹਿਲੀ ਵਾਰ -22 ਜਨਵਰੀ ਨੂੰ ਸਵੇਰੇ 6 ਵਜੇ ਹੋਣੀ ਸੀ ਫਾਂਸੀ ਪਰ ਟਲ ਗਈ।
ਦੂਜੀ ਵਾਰ - 1 ਫਰਵਰੀ ਨੂੰ ਫਾਂਸੀ ਦੇਣ ਦਾ ਡੈੱਥ ਵਾਰੰਟ ਜਾਰੀ ਕੀਤਾ ਗਿਆ ਪਰ ਫਾਂਸੀ ਨਹੀਂ ਹੋਈ।
ਤੀਜੀ ਵਾਰ - 3 ਮਾਰਚ ਨੂੰ ਸਵੇਰੇ 6 ਵਦੇ ਫਾਂਸੀ ਹੋਈ ਸੀ ਪਰ ਦੋਸ਼ੀ ਪਵਨ ਕੋਲ ਕਾਨੂੰਨੀ ਬਦਲ ਬਚੇ ਹੋਣ ਕਾਰਨ ਫਾਂਸੀ ਟਲੀ।
ਚੌਥੀ ਵਾਰ - ਦਿੱਲੀ ਕੋਰਟ ਨੇ 5 ਮਾਰਚ ਨੂੰ ਸਵੇਰੇ 5.30 ਵਜੇ ਫਾਂਸੀ ਆਦੇਸ਼ ਦਿੱਤਾ ਸੀ।

16 ਦਸੰਬਰ 2012 : 6 ਦੋਸ਼ੀਆਂ ਨੇ ਨਿਰਭਿਆ ਤੋਂ ਦਰਿੰਦਗੀ ਕੀਤੀ ਸੀ
ਦਿੱਲੀ 'ਚ ਪੈਰਾਮੈਡੀਕਲ ਵਿਦਿਆਰਥੀ ਤੋਂ 16 ਦਸੰਬਰ 2012 ਦੀ ਰਾਤ 6 ਲੋਕਾਂ ਨੇ ਚੱਲਦੀ ਬੱਸ 'ਚ ਦਰਿੰਦਗੀ ਕੀਤੀ ਸੀ। ਗੰਭੀਰ ਜ਼ਖਮਾਂ ਕਾਰਣ 26 ਦਸੰਬਰ ਨੂੰ ਸਿੰਗਾਪੁਰ 'ਚ ਇਲਾਜ ਦੌਰਾਨ ਨਿਰਭਿਆ ਦੀ ਮੌਤ ਹੋ ਗਈ ਸੀ। ਘਟਨਾ ਦੇ 9 ਮਹੀਨੇ ਬਾਅਦ ਭਾਵ ਸਤੰਬਰ 2013 'ਚ ਹੇਠਲੀ ਅਦਾਲਤ ਨੇ 5 ਦੋਸੀਆਂ ਰਾਮ ਸਿੰਘ, ਪਵਨ, ਅਕਸ਼ੇ, ਵਿਨੈ ਅਤੇ ਮੁਕੇਸ਼ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਮਾਰਚ 2014 'ਚ ਹਾਈ ਕੋਰਟ ਅਤੇ ਮਈ 2017 'ਚ ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਬਰਕਰਾਰ ਰੱਖੀ ਸੀ। ਟ੍ਰਾਇਲ ਦੌਰਾਨ ਮੁੱਖ ਦੋਸ਼ੀ ਰਾਮ ਸਿੰਘ ਨੇ ਤਿਹਾੜ ਜੇਲ 'ਚ ਫਾਂਸੀ ਲਗਾ ਕੇ ਆਤਮ ਹੱਤਿਆ ਕਰ ਲਈ ਸੀ। ਇਕ ਹੋਰ ਦੋਸ਼ੀ ਨਾਬਾਲਿਗ ਹੋਣ ਕਾਰਣ 3 ਸਾਲ 'ਚ ਸੁਧਾਰ ਘਰ ਤੋਂ ਰਿਹਾਅ ਹੋ ਚੁੱਕਾ ਹੈ।


author

Inder Prajapati

Content Editor

Related News