ਨਿਰਭਯਾ ਦੇ ਦਰਿੰਦਿਆਂ ਨੇ ਜੇਲ ''ਚ ਕਮਾਏ ਇੰਨੇ ਪੈਸੇ
Friday, Mar 20, 2020 - 09:45 AM (IST)
ਨਵੀਂ ਦਿੱਲੀ—7 ਸਾਲ ਬਾਅਦ ਨਿਰਭਯਾ ਨੂੰ ਅੱਜ ਇਨਸਾਫ ਮਿਲ ਗਿਆ ਹੈ। ਨਿਰਭਯਾ ਗੈਂਗਰੇਪ ਅਤੇ ਹੱਤਿਆ ਮਾਮਲੇ 'ਚ ਚਾਰਾ ਦੋਸ਼ੀਆਂ ਅਕਸ਼ੈ ਕੁਮਾਰ, ਪਵਨ ਗੁਪਤਾ, ਵਿਨੈ ਸ਼ਰਮਾ ਅਤੇ ਮੁਕੇਸ਼ ਕੁਮਾਰ ਨੂੰ ਦਿੱਲੀ ਦੀ ਤਿਹਾੜ ਜੇਲ 'ਚ ਅੱਜ ਸਵੇਰਸਾਰ ਸਾਢੇ 5 ਵਜੇ ਫਾਂਸੀ 'ਤੇ ਲਟਕਾ ਦਿੱਤਾ ਗਿਆ। ਫਾਂਸੀ ਦੇ ਤਖਤੇ 'ਤੇ ਲਟਕਣ ਤੋਂ ਪਹਿਲਾਂ 4 ਦੋਸ਼ੀ 7 ਸਾਲ, 3 ਮਹੀਨਿਆਂ ਅਤੇ 3 ਦਿਨਾਂ ਤੱਕ ਜੇਲ 'ਚ ਬੰਦ ਰਹੇ। ਇਸ ਦੌਰਾਨ ਜੇਲ 'ਚ ਕੰਮ ਕਰਕੇ 1 ਲੱਖ 37 ਹਜ਼ਾਰ ਰੁਪਏ ਕਮਾਏ ਸੀ। ਹੁਣ ਸਵਾਲ ਇਹ ਉੱਠਦਾ ਹੈ ਕਿ ਇਹ ਪੈਸੇ ਕਿਸ ਨੂੰ ਮਿਲਣਗੇ।
ਦਰਅਸਲ ਤਿਹਾੜ ਜੇਲ ਪ੍ਰਸ਼ਾਸਨ ਨੇ ਦੱਸਿਆ ਹੈ ਕਿ ਨਿਰਭਯਾ ਦੇ ਦੋਸ਼ੀਆਂ ਨੇ ਜੇਲ 'ਚ ਕੰਮ ਕਰਕੇ 1 ਲੱਖ 37 ਹਜ਼ਾਰ ਰੁਪਏ ਕਮਾਏ ਸੀ। ਇਸ 'ਚ ਮੁਕੇਸ਼ ਨੇ ਕੋਈ ਕੰਮ ਨਹੀਂ ਕੀਤਾ ਸੀ, ਜਦਕਿ ਅਕਸ਼ੈ ਨੇ 69000 ਰੁਪਏ, ਪਵਨ ਨੇ 29000 ਅਤੇ ਵਿਨੈ ਨੇ 39000 ਰੁਪਏ ਕਮਾਏ ਸੀ। ਇਨ੍ਹਾਂ ਪੈਸਿਆਂ ਨੂੰ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਦਿੱਤੇ ਜਾਣਗੇ। ਇਸ ਦੇ ਨਾਲ ਹੀ 4 ਦੋਸ਼ੀਆਂ ਦੇ ਕੱਪੜੇ ਅਤੇ ਸਮਾਨ ਵੀ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਜਾਵੇਗਾ।
16 ਦਸੰਬਰ 2012 ਦਾ ਹੈ ਮਾਮਲਾ—
ਦਿੱਲੀ ਦੀ ਪੈਰਾਮੈਡੀਕਲ ਵਿਦਿਆਰਥਣ ਨਾਲ 16 ਦਸੰਬਰ 2012 ਨੂੰ 6 ਲੋਕਾਂ ਨੇ ਚੱਲਦੀ ਬੱਸ 'ਚ ਦਰਿੰਦਗੀ ਕੀਤੀ ਸੀ। ਗੰਭੀਰ ਜ਼ਖਮਾਂ ਕਾਰਨ 26 ਦਸੰਬਰ ਨੂੰ ਸਿੰਗਾਪੁਰ 'ਚ ਇਲਾਜ ਦੌਰਾਨ ਨਿਰਭਯਾ ਦੀ ਮੌਤ ਹੋ ਗਈ ਸੀ। ਘਟਨਾ ਦੇ 9 ਮਹੀਨੇ ਬਾਅਦ ਯਾਨੀ ਕਿ ਸਤੰਬਰ 2013 ਨੂੰ ਹੇਠਲੀ ਅਦਾਲਤ ਨੇ 5 ਦੋਸ਼ੀਆਂ- ਰਾਮ ਸਿੰਘ, ਪਵਨ, ਅਕਸ਼ੈ, ਵਿਨੇ ਅਤੇ ਮੁਕੇਸ਼ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਮਾਰਚ 2014 'ਚ ਹਾਈ ਕੋਰਟ ਅਤੇ ਮਈ 2017 'ਚ ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਸੀ। ਟਰਾਇਲ ਦੌਰਾਨ ਮੁੱਖ ਦੋਸ਼ੀ ਰਾਮ ਸਿੰਘ ਨੇ ਜੇਲ 'ਚ ਫਾਂਸੀ ਲਾ ਕੇ ਖੁਦਕੁਸ਼ੀ ਕਰ ਲਈ ਸੀ। ਇਕ ਹੋਰ ਦੋਸ਼ੀ ਜੋ ਕਿ ਨਾਬਾਲਗ ਹੋਣ ਕਾਰਨ 3 ਸਾਲ ਸੁਧਾਰ ਗ੍ਰਹਿ 'ਚ ਸਜ਼ਾ ਪੂਰੀ ਕਰ ਚੁੱਕਾ ਹੈ।