ਨਿਰਭਯਾ ਦੇ ਦੋਸ਼ੀਆਂ ਦੀ ਫਾਂਸੀ ''ਤੇ ਬੋਲੇ ਪੀ.ਐੱਮ. ਮੋਦੀ- ਅੱਜ ਨਿਆਂ ਹੋਇਆ ਹੈ

Friday, Mar 20, 2020 - 11:55 AM (IST)

ਨਿਰਭਯਾ ਦੇ ਦੋਸ਼ੀਆਂ ਦੀ ਫਾਂਸੀ ''ਤੇ ਬੋਲੇ ਪੀ.ਐੱਮ. ਮੋਦੀ- ਅੱਜ ਨਿਆਂ ਹੋਇਆ ਹੈ

ਨਵੀਂ ਦਿੱਲੀ— 7 ਸਾਲ ਦੀ ਲੰਬੀ ਲੜਾਈ ਤੋਂ ਬਾਅਦ ਆਖਰਕਾਰ ਨਿਰਭਯਾ ਨੂੰ ਇਨਸਾਫ਼ ਮਿਲ ਗਿਆ ਹੈ। ਚਾਰੇ ਦੋਸ਼ੀਆਂ ਅਕਸ਼ੈ ਕੁਮਾਰ, ਪਵਨ ਗੁਪਤਾ, ਵਿਨੇ ਸ਼ਰਮਾ ਅਤੇ ਮੁਕੇਸ਼ ਕੁਮਾਰ ਨੂੰ ਅੱਜ ਯਾਨੀ ਸ਼ੁੱਕਰਵਾਰ ਨੂੰ ਫਾਂਸੀ ਦਿੱਤੀ ਗਈ। ਫਾਂਸੀ ਤੋਂ ਬਾਅਦ ਪੂਰੇ ਦੇਸ਼ 'ਚ ਜਸ਼ਨ ਦਾ ਮਾਹੌਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਨਿਆਂ ਹੋ ਗਿਆ ਹੈ।

PunjabKesariਦੋਸ਼ੀਆਂ ਦੀ ਫਾਂਸੀ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿੱਟਰ 'ਤੇ ਕਿਹਾ,''ਨਿਆਂ ਹੋਇਆ ਹੈ, ਔਰਤਾਂ ਦਾ ਮਾਣ ਅਤੇ ਸੁਰੱਖਿਆ ਯਕੀਨੀ ਕਰਨ ਲਈ ਇਸ ਦਾ ਜ਼ਿਆਦਾ ਮਹੱਤਵ ਹੈ। ਸਾਡੀ ਨਾਰੀ ਸ਼ਕਤੀ ਨੇ ਹਰ ਖੇਤਰ 'ਚ ਵਧੀਆ ਪ੍ਰਦਰਸ਼ਨ ਕੀਤਾ ਹੈ। ਅਸੀਂ ਮਿਲ ਕੇ ਇਕ ਅਜਿਹੇ ਰਾਸ਼ਟਰ ਦਾ ਨਿਰਮਾਣ ਕਰਨਾ ਹੈ, ਜਿੱਥੇ ਮਹਿਲਾ ਮਜ਼ਬੂਤੀਕਰਨ ਦਾ ਧਿਆਨ ਦਿੱਤਾ ਜਾਵੇ। ਜਿੱਥੇ ਸਮਾਨਤਾ ਅਤੇ ਮੌਕਿਆਂ 'ਤੇ ਜ਼ੋਰ ਹੋਵੇ।''

PunjabKesariਉੱਥੇ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਨਿਆਂ ਦੀ ਖਬਰ ਦੇ ਨਾਲ ਦਿਨ ਦੀ ਸ਼ੁਰੂਆਤ! ਮੈਂ ਨਿਰਭਯਾ ਦੇ ਮਾਤਾ-ਪਿਤਾ ਵਲੋਂ ਇਹ ਦਿਨ ਦੇਖਣ ਲਈ ਕੀਤੇ ਗਏ ਸੰਘਰਸ਼ਾਂ ਨੂੰ ਸਲਾਮ ਕਰਦਾ ਹਾਂ।


author

DIsha

Content Editor

Related News