ਵਿਆਹ ਲਈ ਨਾਬਾਲਗ ਕੁੜੀ ਦੀ ਤਸਕਰੀ ਕਰਨ ਦੇ ਦੋਸ਼ ''ਚ 9 ਲੋਕ ਗ੍ਰਿਫ਼ਤਾਰ

Tuesday, Jan 25, 2022 - 02:37 PM (IST)

ਵਿਆਹ ਲਈ ਨਾਬਾਲਗ ਕੁੜੀ ਦੀ ਤਸਕਰੀ ਕਰਨ ਦੇ ਦੋਸ਼ ''ਚ 9 ਲੋਕ ਗ੍ਰਿਫ਼ਤਾਰ

ਹੈਦਰਾਬਾਦ (ਭਾਸ਼ਾ)- ਤੇਲੰਗਾਨਾ 'ਚ ਇਕ ਬਜ਼ੁਰਗ ਵਿਅਕਤੀ ਨਾਲ ਵਿਆਹ ਕਰਨ ਲਈ ਤਸਕਰੀ ਕਰ ਕੇ ਮੁੰਬਈ ਤੋਂ ਲਿਆਂਦੀ ਗਈ 14 ਸਾਲਾ ਕੁੜੀ ਨੂੰ ਬਚਾ ਲਿਆ ਗਿਆ। ਇਸ ਮਾਮਲੇ 'ਚ ਪੀੜਤਾ ਦੀ ਮਾਂ ਸਮੇਤ 9 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਖੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਪੁਲਸ ਦੇ ਇਕ ਦਲ ਨੇ 23 ਜਨਵਰੀ ਨੂੰ ਬਾਲਾਪੁਰ 'ਚ ਇਕ ਘਰ 'ਚ ਛਾਪਾ ਮਾਰਿਆ ਅਤੇ ਕੁੜੀ ਦੀ ਮਾਂ ਸਮੇਤ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ।

ਕੁੜੀ ਨੂੰ ਵਿਆਹ ਕਰਨ ਲਈ ਖਰੀਦਣ ਦੀ ਕੋਸ਼ਿਸ਼ ਕਰ ਰਹੇ ਬਜ਼ੁਰਗ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਰਾਚਕੋਂਡਾ ਪੁਲਸ ਕਮਿਸ਼ਨਰ ਵਲੋਂ ਜਾਰੀ ਬਿਆਨ ਅਨੁਸਾਰ, ਪੁੱਛ-ਗਿੱਛ ਕਰਨ 'ਤੇ ਪਤਾ ਲੱਗਾ ਕਿ 8 ਲੋਕ ਕੁੜੀ ਨੂੰ 61 ਸਾਲਾ ਵਿਅਕਤੀ ਨੂੰ ਵੇਚਣ 'ਚ ਵਿਚੋਲਗੀ ਦੀ ਭੂਮਿਕਾ ਨਿਭਾ ਰਹੇ ਸਨ। ਇਹ ਵਿਅਕਤੀ ਤਲਾਕਸ਼ੁਦਾ ਸੀ। ਉਨ੍ਹਾਂ ਦੱਸਿਆ  ਕਿ ਸਾਰੇ 9 ਦੋਸ਼ੀਆਂ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।


author

DIsha

Content Editor

Related News