ਸ਼੍ਰੀਨਗਰ ''ਚ ਕਾਰ ਸਵਾਰ ਪਰਿਵਾਰ ''ਤੇ ਹਮਲਾ ਕਰਨ ਵਾਲੇ ਦੋਸ਼ੀ ਗ੍ਰਿਫ਼ਤਾਰ

03/27/2023 1:38:47 PM

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਪੁਲਸ ਨੇ ਰਾਜਧਾਨੀ ਸ਼੍ਰੀਨਗਰ ਦੇ ਪਰਿਮਪੋਰਾ ਇਲਾਕੇ ਕੋਲ ਕਾਰ 'ਚ ਸਵਾਰ ਇਕ ਪਰਿਵਾਰ 'ਤੇ ਹਮਲਾ ਕਰਨ ਵਾਲੇ 9 ਨੌਜਵਾਨਾਂ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ। ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ 'ਚ ਐਤਵਾਰ ਸ਼ਾਮ ਸ਼੍ਰੀਨਗਰ ਦੇ ਪਰਿਮਪੋਰਾ ਇਲਾਕੇ 'ਚ ਕਾਰ ਸਵਾਰ ਇਕ ਪਰਿਵਾਰ ਦਾ ਸਕੂਟੀ ਸਵਾਰ ਨੌਜਵਾਨਾਂ ਦਾ ਸਮੂਹ ਪਿੱਛਾ ਕਰ ਰਿਹਾ ਹੈ ਅਤੇ ਉਨ੍ਹਾਂ 'ਤੇ ਹਮਲਾ ਕਰਦੇ ਦਿਖਾਈ ਦੇ ਰਿਹਾ ਹੈ। 

ਸ਼੍ਰੀਨਗਰ ਪੁਲਸ ਨੇ ਟਵੀਟ 'ਚ ਕਿਹਾ,''ਪੁਲਸ ਨੇ ਇਕ ਵੀਡੀਓ ਦਾ ਨੋਟਿਸ ਲਿਆ, ਜਿਸ 'ਚ ਬਾਈਕ ਸਵਾਰ ਨੌਜਵਾਨਾਂ ਦਾ ਇਕ ਸਮੂਹ ਸੜਕ 'ਤੇ ਇਕ ਪਰਿਵਾਰ ਨੂੰ ਪਰੇਸ਼ਾਨ ਕਰ ਰਿਹਾ ਹੈ ਅਤੇ ਉਨ੍ਹਾਂ 'ਤੇ ਹਮਲਾ ਕਰਦਾ ਦਿਖਾਈ ਦੇ ਰਿਹਾ ਹੈ। ਐੱਸ.ਡੀ.ਪੀ.ਓ. ਪੱਛਮ ਅਤੇ ਐੱਸ.ਐੱਚ.ਓ. ਪਰਿਮਪੋਰਾ ਦੀ ਅਗਵਾਈ 'ਚ ਟੀਮਾਂ ਨੇ ਅੱਧੀ ਰਾਤ ਛਾਪੇਮਾਰੀ ਕੀਤੀ ਅਤੇ ਸਾਰੇ 9 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਨਾਲ ਹੀ ਚਾਰ ਮੋਟਰਸਾਈਕਲਾਂ ਜ਼ਬਤ ਕਰ ਲਈਆਂ ਗਈਆਂ। ਪਰਿਮਪੋਰਾ ਥਾਣੇ 'ਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।


DIsha

Content Editor

Related News