ਟਰੱਕ ਨਾਲ ਟਕਰਾਈ ਨੀਲਾਂਚਲ ਐਕਸਪ੍ਰੈਸ, ਵੱਡਾ ਹਾਦਸਾ ਟਲਿਆ
Wednesday, Jan 24, 2018 - 01:36 AM (IST)
ਨਵੀਂ ਦਿੱਲੀ— ਦਿੱਲੀ ਤੋਂ ਪੁਰੀ ਜਾਣ ਵਾਲੀ ਨੀਲਾਂਚਲ ਐਕਸਪ੍ਰੈੱਸ ਮੰਗਲਵਾਰ ਸ਼ਾਮ ਨੂੰ ਇਕ ਟਰੱਕ ਨਾਲ ਟਕਰਾ ਗਈ। ਉਤਰ ਪ੍ਰਦੇਸ਼ 'ਚ ਪ੍ਰਤਾਪਗੜ੍ਹ ਨੇੜੇ ਟਰੇਨ ਦੀ ਟਰੱਕ ਨਾਲ ਜ਼ਬਰਦਸਤ ਟੱਕਰ ਹੋ ਗਈ, ਹਾਲਾਂਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਇਸ ਦੁਰਘਟਨਾ ਕਾਰਨ ਟਰੇਨ ਦੇ ਕਈ ਕੋਚਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਟਰੱਕ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਟਰੇਨ ਅਤੇ ਟਰੱਕ ਦੀ ਟੱਕਰ ਦੌਰਾਨ ਵੱਡਾ ਹਾਦਸਾ ਹੋਣੋ ਟਲ ਗਿਆ ਅਤੇ ਟਰੇਨ 'ਚ ਸਵਾਰ ਲੋਕਾਂ ਨੂੰ ਕੋਈ ਸੱਟ ਨਹੀਂ ਲੱਗੀ ਹੈ। ਇਹ ਹਾਦਸਾ ਪ੍ਰਤਾਪਗੜ੍ਹ ਨੇੜੇ ਇਕ ਰੇਲਵੇ ਕ੍ਰਾਸਿੰਗ 'ਤੇ ਵਾਪਰਿਆ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਰੇਲਵੇ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ।
