ਕੋਰੋਨਾ: ਦਿੱਲੀ ’ਚ ਲੱਗਾ ਨਾਈਟ ਕਰਫਿਊ, ਜਾਣੋ ਕੀ ਕੁਝ ਖੁੱਲ੍ਹਾ ਰਹੇਗਾ ਤੇ ਕੀ ਬੰਦ

Tuesday, Apr 06, 2021 - 12:52 PM (IST)

ਕੋਰੋਨਾ: ਦਿੱਲੀ ’ਚ ਲੱਗਾ ਨਾਈਟ ਕਰਫਿਊ, ਜਾਣੋ ਕੀ ਕੁਝ ਖੁੱਲ੍ਹਾ ਰਹੇਗਾ ਤੇ ਕੀ ਬੰਦ

ਨਵੀਂ ਦਿੱਲੀ– ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਕੇਜਰੀਵਾਲ ਸਰਕਾਰ ਨੇ ਦਿੱਲੀ ’ਚ ਨਾਈਟ ਕਰਫਿਊ ਲਗਾਉਣ ਦਾ ਐਲਾਨ ਕੀਤਾ ਹੈ। ਦਿੱਲੀ ’ਚ ਰਾਤ ਨੂੰ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤਕ ਨਾਈਟ ਕਰਫਿਊ ਰਹੇਗਾ। ਇਹ ਹੁਕਮ ਤੁਰੰਤ ਲਾਗੂ ਹੋਵੇਗਾ ਅਤੇ 30 ਅਪ੍ਰੈਲ ਤਕ ਰਹੇਗਾ। ਦਿੱਲੀ ’ਚ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦੇ ਮਾਮਲਿਆਂ ’ਚ ਵਾਧਾ ਹੋ ਰਿਹਾ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ’ਚ ਸਰਗਰਮ ਮਾਮਲੇ 607 ਵਧ ਕੇ 14,589 ਹੋ ਗਏ ਹਨ। ਇਥੇ ਹੁਣ ਤਕ 11,096 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 654277 ਮਰੀਜ਼ ਠੀਕ ਹੋ ਚੁੱਕੇ ਹਨ। 

ਇਹ ਵੀ ਪੜ੍ਹੋ– ਮੁਖਤਾਰ ਅੰਸਾਰੀ ਦਾ ਹੋ ਸਕਦੈ ਐਨਕਾਊਂਟਰ! ਪਤਨੀ ਨੇ SC ’ਚ ਦਾਖ਼ਲ ਕੀਤੀ ਅਰਜ਼ੀ

PunjabKesari

ਇਹ ਵੀ ਪੜ੍ਹੋ– ਕੇਜਰੀਵਾਲ ਨੇ ਮੋਦੀ ਨੂੰ ਲਿਖੀ ਚਿੱਠੀ, ਟੀਕਾਕਰਨ ਸਬੰਧੀ ਨਿਯਮਾਂ ’ਚ ਛੋਟ ਦੇਣ ਦੀ ਕੀਤੀ ਬੇਨਤੀ​​​​​​​

ਦਿੱਲੀ ਸਰਕਾਰ ਦੇ ਦਿਸ਼ਾ-ਨਿਰਦੇਸ਼
- ਦਿੱਲੀ ਸਰਕਾਰ ਦੇ ਨਾਈਟ ਕਰਫਿਊ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ, ਇਸ ਦੌਰਾਨ ਟ੍ਰੈਫਿਕ ਮੂਵਮੈਂਟ ’ਤੇ ਕਿਸੇ ਤਰ੍ਹਾਂ ਦੀ ਕੋਈ ਰੋਕ ਨਹੀਂ ਹੋਵੇਗੀ। 

- ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਨੂੰ ਵੀ ਈ-ਪਾਸ ਰਾਹੀਂਹੀ ਮੂਵਮੈਂਟ ਦੀ ਮਨਜ਼ੂਰੀ ਹੋਵੇਗੀ। 

- ਆਈ.ਡੀ. ਕਾਰਡ ਵਿਖਾਉਣ ’ਤੇ ਪ੍ਰਾਈਵੇਟ ਡਾਕਟਰ, ਨਰਸਾਂ, ਪੈਰਾਮੈਡੀਕਲ ਸਟਾਫ ਨੂੰ ਵੀ ਛੋਟ ਮਿਲੇਗੀ।

- ਯੋਗ ਟਿਕਟ ਵਿਖਾਉਣ ’ਤੇ ਏਅਰਪੋਰਟ, ਰੇਲਵੇ ਸਟੇਸ਼ਨ ਅਤੇ ਬੱਸ ਅੱਡਿਆਂ ’ਤੇ ਆਉਣ-ਜਾਣ ਵਾਲੇ ਯਾਤਰੀਆਂ ਨੂੰ ਛੋਟ ਦਿੱਤੀ ਜਾਵੇਗੀ। 

- ਗਰਭਵਤੀ ਜਨਾਨੀਆਂ ਅਤੇ ਇਲਾਜ ਲਈ ਜਾਣ ਵਾਲੇ ਮਰੀਜ਼ਾਂ ਨੂੰ ਛੋਟ ਮਿਲੇਗੀ। 

- ਜੋ ਲੋਕ ਵੈਕਸੀਨ ਲਗਵਾਉਣ ਜਾਣਾ ਚਾਹੁੰਦੇ ਹਨ ਉਨ੍ਹਾਂ ਨੂੰ ਛੂਟ ਹੋਵੇਗੀ ਪਰ ਈ-ਪਾਸ ਲੈਣਾ ਹੋਵੇਗਾ। 

- ਰਾਸ਼ਨ-ਕਿਰਿਆਨਾ, ਫਲ਼-ਸਬਜ਼ੀਆਂ, ਦੁੱਧ, ਦਵਾਈ ਨਾਲ ਜੁੜੇ ਦੁਕਾਨਦਾਰਾਂ ਨੂੰ ਈ-ਪਾਸ ਰਾਹੀਂ ਹੀ ਮੂਵਮੈਂਟ ਦੀ ਛੋਟ ਹੋਵੇਗੀ। 

- ਪਬਲਿਕ ਟ੍ਰਾਂਸਪੋਰਟ ਜਿਵੇਂ- ਬੱਸ, ਦਿੱਲੀ ਮੈਟਰੋ, ਆਟੋ, ਟੈਕਸੀ ਆਦਿ ਨੂੰ ਤੈਅ ਸਮੇਂ ਤੋਂ ਬਾਅਦ ਉਨ੍ਹਾਂ ਹੀ ਲੋਕਾਂ ਨੂੰ ਲਿਆਉਣ ਅਤੇ ਲੈ ਕੇ ਜਾਣ ਦੀ ਮਨਜ਼ੂਰੀ ਹੋਵੇਗੀ, ਜਿਨ੍ਹਾਂ ਨੂੰ ਨਾਈਟ ਕਰਫਿਊ ਦੌਰਾਨ ਛੋਟ ਦਿੱਤੀ ਗਈ ਹੈ। 

- ਜ਼ਰੂਰੀ ਸੇਵਾਵਾਂ ’ਚ ਲੱਗੇ ਸਾਰੇ ਮਹਿਕਮਿਆਂ ਦੇ ਲੋਕਾਂ ਨੂੰ ਛੋਟ ਦਿੱਤੀ ਜਾਵੇਗੀ। 

PunjabKesari

ਨੋਟ: ਦਿੱਲੀ ’ਚ ਲੱਗੇ ਨਾਈਟ ਕਰਫਿਊ ਨੂੰ ਲੈ ਕੇ ਕੀ ਹੈ ਤੁਹਾਡੀ ਰਾਏ, 


author

Rakesh

Content Editor

Related News