ਕਿਸ਼ਤਵਾੜ ’ਚ ਹੋਈਆਂ ਅੱਤਵਾਦੀ ਵਾਰਦਾਤਾਂ ਦੇ ਮਾਮਲੇ ’ਚ ਸਾਬਕਾ ਮੰਤਰੀ ਸਰੂਰੀ ਤਲਬ

02/11/2020 1:35:18 AM

 

ਕਿਸ਼ਤਵਾੜ (ਅਜੇ) - ਕਿਸ਼ਤਵਾੜ ਵਿਚ ਹੋਈਆਂ ਅੱਤਵਾਦੀ ਵਾਰਦਾਤਾਂ ਦੀ ਜਾਂਚ ਕਰ ਰਹੀ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਗੁਲਾਮ ਮੁਹੰਮਦ ਸਰੂਰੀ ਨੂੰ ਪੁੱਛਗਿਛ ਲਈ ਤਲਬ ਕੀਤਾ ਹੈ। ਇਸ ਸਬੰਧੀ ਐੱਨ. ਆਈ. ਏ. ਵਲੋਂ ਨੋਟਿਸ ਜਾਰੀ ਕੀਤਾ ਗਿਆ ਹੈ, ਜਿਸ ਵਿਚ ਸਰੂਰੀ ਨੂੰ ਐੱਨ. ਆਈ. ਏ. ਦੇ ਬ੍ਰਾਂਚ ਦਫਤਰ ਤ੍ਰਿਕੂਟ ਨਗਰ ਜੰਮੂ ਵਿਚ 11 ਫਰਵਰੀ ਨੂੰ ਸਵੇਰੇ 11 ਵਜੇ ਹਾਜ਼ਰ ਹੋਣ ਲਈ ਕਿਹਾ ਗਿਆ ਹੈ। ਹਾਲਾਂਕਿ ਅਧਿਕਾਰਤ ਤੌਰ 'ਤੇ ਕੁਝ ਨਹੀਂ ਕਿਹਾ ਗਿਆ ਪਰ ਸੂਤਰਾਂ ਅਨੁਸਾਰ 2018 ਨੂੰ ਨਵੰਬਰ ਵਿਚ ਹੋਈ ਭਾਜਪਾ ਨੇਤਾ ਅਨਿਲ ਪਰਿਹਾਰ ਤੇ ਉਨ੍ਹਾਂ ਦੇ ਭਰਾ ਅਜੀਤ ਦੀ ਹੱਤਿਆ ਤੋਂ ਇਲਾਵਾ ਆਰ. ਐੱਸ. ਐੱਸ. ਨੇਤਾ ਚੰਦਰ ਕਾਂਤ ਸ਼ਰਮਾ ਤੇ ਉਨ੍ਹਾਂ ਦੇ ਸੁਰੱਖਿਆ ਗਾਰਡ ਦੀ ਹੱਤਿਆ ਤੋਂ ਇਲਾਵਾ ਡੀ. ਸੀ. ਕਿਸ਼ਤਵਾੜ ਦੇ ਸੁਰੱਖਿਆ ਗਾਰਡ ਅਤੇ ਪੀ. ਡੀ. ਪੀ. ਨੇਤਾ ਦੇ ਸੁਰੱਖਿਆ ਗਾਰਡ ਦੀਆਂ ਬੰਦੂਕਾਂ ਲੁੱਟਣ ਦੇ ਮਾਮਲਿਆਂ ਦੀ ਜਾਂਚ ਐੱਨ. ਆਈ. ਏ. ਕਰ ਰਹੀ ਹੈ। ਇਨ੍ਹਾਂ ਵਿਚੋਂ ਹੀ ਇਕ ਮਾਮਲੇ ਵਿਚ ਚੱਲ ਰਹੀ ਜਾਂਚ ਸਬੰਧੀ ਸਰੂਰੀ ਕੋਲੋਂ ਪੁੱਛਗਿਛ ਕੀਤੀ ਜਾਵੇਗੀ।


Inder Prajapati

Content Editor

Related News