ਜਦ-ਯੂ ਨੇਤਾ ਦੇ ਘਰੋਂ ਮਿਲੀ ਇਕ ਕਰੋੜ ਦੀ ਨਕਦੀ

Friday, Sep 20, 2024 - 12:50 AM (IST)

ਗਯਾ- ਬਿਹਾਰ ’ਚ ਸੱਤਾ ਧਿਰ ਜਨਤਾ ਦਲ ਯੂਨਾਈਟਿਡ (ਜਦ-ਯੂ) ਦੀ ਸਾਬਕਾ ਵਿਧਾਨ ਕੌਂਸਲਰ ਮਨੋਰਮਾ ਦੇਵੀ ਦੇ ਘਰ ’ਤੇ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਦੀ ਟੀਮ ਨੇ ਛਾਪੇਮਾਰੀ ਕੀਤੀ ਹੈ।

ਮਨੋਰਮਾ ਦੇਵੀ ਦੇ ਗਯਾ ਸ਼ਹਿਰ ਦੇ ਏ. ਪੀ. ਕਾਲੋਨੀ ਸਥਿਤ ਘਰ ’ਤੇ ਅੱਜ ਐੱਨ. ਆਈ. ਏ. ਟੀਮ ਨੇ ਛਾਪਾ ਮਾਰਿਆ। ਛਾਪੇਮਾਰੀ ’ਚ ਇਕ ਕਰੋੜ ਰੁਪਏ ਨਕਦ ਮਿਲਣ ਦੀ ਵੀ ਗੱਲ ਸਾਹਮਣੇ ਆ ਰਹੀ ਹੈ।

ਇਸ ਨੂੰ ਲੈ ਕੇ ਐੱਸ. ਬੀ. ਆਈ. ਦੇ ਪ੍ਰਬੰਧਕ ਸ਼ਸ਼ੀਕਾਂਤ ਕੁਮਾਰ ਮਨੋਰਮਾ ਦੇਵੀ ਦੇ ਘਰ ਪੁੱਜੇ, ਉਨ੍ਹਾਂ ਨਾਲ ਬੈਂਕ ਦੇ ਕਈ ਮੈਂਬਰ ਵੀ ਸਨ, ਜੋ ਨੋਟ ਗਿਣਨ ਦੀਆਂ ਦੋ ਮਸ਼ੀਨਾਂ ਅਤੇ 3 ਬਕਸੇ ਲੈ ਕੇ ਪੁੱਜੇ ਸਨ।

ਸੰਘੀ ਏਜੰਸੀ ਨੇ ਪਾਬੰਦੀਸ਼ੁਦਾ ਨਕਸਲੀ ਸੰਗਠਨ ਭਾਕਪਾ (ਮਾਓਵਾਦੀ) ਦੇ ਖਿਲਾਫ ਆਪਣੀ ਜਾਂਚ ਦੇ ਸਿਲਸਿਲੇ ’ਚ ਬਿਹਾਰ ’ਚ 5 ਥਾਵਾਂ ’ਤੇ ਛਾਪੇਮਾਰੀ ਕੀਤੀ।


Rakesh

Content Editor

Related News