ਟਰੱਕ ਡਰਾਈਵਰ ਨਾਲ ਕੁੱਟਮਾਰ ਕਰਨ ਤੇ ਨਕਦੀ ਖੋਹਣ ਵਾਲੀਆਂ 2 ਔਰਤਾਂ ਸਮੇਤ 4 ਗ੍ਰਿਫਤਾਰ

Thursday, Dec 04, 2025 - 04:13 PM (IST)

ਟਰੱਕ ਡਰਾਈਵਰ ਨਾਲ ਕੁੱਟਮਾਰ ਕਰਨ ਤੇ ਨਕਦੀ ਖੋਹਣ ਵਾਲੀਆਂ 2 ਔਰਤਾਂ ਸਮੇਤ 4 ਗ੍ਰਿਫਤਾਰ

ਬਟਾਲਾ/ਕਿਲਾ ਲਾਲ ਸਿੰਘ(ਬੇਰੀ,ਸਾਹਿਲ,ਭਗਤ)- ਟਰੱਕ ਡਰਾਈਵਰ ਨਾਲ ਕੁੱਟਮਾਰ ਕਰਨ ਅਤੇ ਨਕਦੀ ਖੋਹਣ ਵਾਲੀਆਂ 2 ਔਰਤਾਂ ਅਤੇ 2 ਵਿਅਕਤੀਆਂ ਦੇ ਵਿਰੁੱਧ ਥਾਣਾ ਕਿਲਾ ਲਾਲ ਸਿੰਘ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਥਾਣਾ ਕਿਲਾ ਲਾਲ ਸਿੰਘ ਦੇ ਐੱਸ. ਐੱਚ. ਓ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ’ਚ ਬੁੱਧਰਾਮ ਪੁੱਤਰ ਰਾਜੂ ਰਾਮ ਵਾਸੀ ਬਿਰਧਵਾਲ ਜ਼ਿਲਾ ਗੰਗਾਨਗਰ ਰਾਜਸਥਾਨ ਨੇ ਦੱਸਿਆ ਕਿ ਉਹ ਮਿਤੀ 1 ਦਸੰਬਰ ਨੂੰ ਸ਼੍ਰੀ ਜੰਗ ਰੋਧਕ ਸੀਮੈਂਟ ਸੂਰਤਗੜ੍ਹ ਰਾਜਸਥਾਨ ਤੋਂ ਟਰੱਕ ’ਚ ਭਰ ਕੇ ਸਰਨਾ ਪਠਾਨਕੋਟ ਵੱਲ ਜਾ ਰਿਹਾ ਸੀ ਕਿ ਜਦ ਉਹ ਮਿਤੀ 2 ਦਸੰਬਰ ਨੂੰ ਬਟਾਲਾ ਬਾਈਪਾਸ ਪੈਟਰੋਲ ਪੰਪ ਸ਼ਾਮਪੁਰਾ ਦੇ ਨਜ਼ਦੀਕ ਪਹੁੰਚਿਆ ਤਾਂ ਟਰੱਕ ਦੇ ਟਾਇਰਾਂ ਦੇ ਲੈਦਰ ’ਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ।

ਇਹ ਵੀ ਪੜ੍ਹੋ- ਤਰਨਤਾਰਨ: ਦੁਕਾਨਦਾਰ ਦੇ ਕਤਲ ਮਗਰੋਂ ਇਕ ਹੋਰ ਕਰਿਆਨਾ ਸਟੋਰ 'ਤੇ ਵਾਰਦਾਤ, ਦਹਿਸ਼ਤ 'ਚ ਇਲਾਕਾ ਵਾਸੀ

ਉਸਨੇ ਦੱਸਿਆ ਕਿ ਜਦ ਉਹ ਟਰੱਕ ਰੋਕ ਕੇ ਟਾਇਰ ’ਤੇ ਪਾਣੀ ਪਾ ਰਿਹਾ ਸੀ ਕਿ ਇਸ ਦੌਰਾਨ 2 ਔਰਤਾਂ ਅਤੇ 2 ਵਿਅਕਤੀਆਂ ਨੇ ਉਸਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਦਕਿ ਇਕ ਵਿਅਕਤੀ ਨੇ ਕਿਰਚ ਨਾਲ ਉਸ ’ਤੇ ਵਾਰ ਕੀਤਾ, ਜੋ ਉਸਦੀ ਖੱਬੀ ਬਾਂਹ ’ਚ ਲੱਗ ਅਤੇ ਉਸਦੀ ਬਾਂਹ ’ਚੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ। ਉਸਨੇ ਦੱਸਿਆ ਕਿ ਇਸ ਦੌਰਾਨ ਉਕਤ ਵਿਅਕਤੀਆਂ ਨੇ ਉਸਨੂੰ ਫੜ ਲਿਆ ਅਤੇ ਉਸਦੀ ਜੇਬ ਵਿਚੋਂ 6500 ਰੁਪਏ ਕੱਢ ਲਏ। ਉਸਨੇ ਦੱਸਿਆ ਕਿ ਇਸ ਦੌਰਾਨ ਉਹ ਉਕਤ ਵਿਅਕਤੀਆਂ ਤੋ ਆਪਣੀ ਜਾਨ ਬਚਾ ਕੇ ਉੱਥੇ ਭੱਜ ਗਿਆ ਅਤੇ ਉਸਦੇ ਵੱਲੋਂ ਰੋਲਾ ਪਾਉਣ ’ਤੇ ਉਕਤ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ।

ਇਹ ਵੀ ਪੜ੍ਹੋ- ਪੰਜਾਬ: ਇੰਨਾ ਭਿਆਨਕ ਹਾਦਸਾ, ਐਕਟਿਵਾ ਸਵਾਰ ਦੀ ਮੌਕੇ 'ਤੇ ਮੌਤ

ਐੱਸ. ਐੱਚ. ਓ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਬੁੱਧਰਾਮ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰ ਕੇ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਸ਼ਰੀਫ ਸਿੰਘ ਵਾਸੀ ਕੰਡਿਆਲ, ਅਕਾਸ਼ਦੀਪ ਸਿੰਘ ਵਾਸੀ ਖੋਖਰ ਫੌਜੀਆਂ, ਸੁਰੇਖਾ ਵਾਸੀ ਕਿਲਾ ਲਾਲ ਸਿੰਘ ਅਤੇ ਨਵਜੋਤ ਕੌਰ ਵਾਸੀ ਬਟਾਲਾ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ 2, 3, 4 ਤੇ 5 ਦਸੰਬਰ ਤੱਕ ਮੌਸਮ ਵਿਭਾਗ ਦੀ ਵੱਡੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ ALERT ਜਾਰੀ


author

Shivani Bassan

Content Editor

Related News