''ਬ੍ਰਿਟੇਨ ਵੱਲੋਂ ਜਤਾਈ ਗਈ ਕਿਸੇ ਚਿੰਤਾ ਦੀ ਜਾਣਕਾਰੀ ਨਹੀਂ''
Wednesday, Sep 22, 2021 - 09:52 PM (IST)
ਨਵੀਂ ਦਿੱਲੀ-ਰਾਸ਼ਟਰੀ ਸਿਹਤ ਅਥਾਰਿਟੀ ਦੇ ਸੀ.ਈ.ਓ. ਆਰ.ਐੱਸ. ਸ਼ਰਮਾ ਨੇ ਬੁੱਧਵਾਰ ਨੂੰ ਕਿਹਾ ਕਿ ਬ੍ਰਿਟੇਨ ਵੱਲੋਂ ਭਾਰਤ ਦੇ ਕੋਵਿਡ-19 ਰੋਕੂ ਟੀਕਾ ਸਰਟੀਫਿਕੇਟ ਦੇ ਬਾਰੇ 'ਚ ਚੁੱਕੀ ਗਈ ਕਿਸੇ ਚਿੰਤਾ ਦੇ ਬਾਰੇ 'ਚ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ ਅਤੇ ਕਿਹਾ ਕਿ ਕੋਵਿਨ ਪ੍ਰਣਾਲੀ ਡਬਲਯੂ.ਐੱਚ.ਓ. ਦੇ ਅਨੁਕੂਲ ਹੈ। ਕੋਵਿਸ਼ੀਲਡ ਦੇ ਦੋ ਟੀਕੇ ਲਵਾਉਣ ਵਾਲੇ ਭਾਰਤੀ ਯਾਤਰੀਆਂ ਨੂੰ ਬ੍ਰਿਟੇਨ 'ਚ 10 ਦਿਨਾਂ ਲਈ ਇਕਾਂਤਵਾਸ 'ਚ ਰਹਿਣਾ ਹੋਵੇਗਾ ਜਦਕਿ ਟੀਕੇ ਨੂੰ ਬੁੱਧਵਾਰ ਨੂੰ ਸੋਧੇ ਦਿਸ਼ਾ-ਨਿਰਦੇਸ਼ਾਂ ਤਹਿਤ ਮਨਜ਼ੂਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਕੋਵਿਡ-19 ਦੇ ਨਵੇਂ ਮਾਮਲਿਆਂ ਦੀ ਗਿਣਤੀ ਲਗਾਤਾਰ ਘਟਨੀ ਪਿਛਲੇ ਹਫ਼ਤੇ ਵੀ ਜਾਰੀ ਰਹੀ : WHO
ਬ੍ਰਿਟੇਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁੱਖ ਮੁੱਦਾ ਕੋਵਿਡ ਸਰਟੀਫਿਕੇਟ ਹੈ ਨਾ ਕਿ ਕੋਵਿਸ਼ੀਲਡ ਟੀਕਾ ਅਤੇ ਭਾਰਤ ਅਤੇ ਬ੍ਰਿਟੇਨ ਮਾਮਲੇ ਦੇ ਆਪਸੀ ਹੱਲ ਲਈ ਗੱਲਬਾਤ ਕਰ ਰਹੇ ਹਨ। ਸ਼ਰਮਾ ਨੇ ਕਿਹਾ ਕਿ ਬ੍ਰਿਟੇਨ ਵੱਲੋਂ ਚੁੱਕੀ ਗਈ ਕਿਸੇ ਚਿੰਤਾ ਦੇ ਬਾਰੇ 'ਚ ਮੈਨੂੰ ਕੋਈ ਜਾਣਕਾਰੀ ਨਹੀਂ ਹੈ। ਬ੍ਰਿਟੇਨ ਦੇ ਹਾਈ ਕਮਿਸ਼ਨਰ ਨੇ ਦੋ ਦਸੰਬਰ ਨੂੰ ਮੇਰੇ ਨਾਲ ਮੁਲਾਕਾਤ ਕੀਤੀ ਅਤੇ ਕੋਵਿਡ ਪ੍ਰਣਾਲੀ ਦੇ ਬਾਰੇ 'ਚ ਵਿਸਤਾਰ ਨਾਲ ਜਾਣਨਾ ਚਾਹੁੰਦੇ ਸਨ।
ਇਹ ਵੀ ਪੜ੍ਹੋ : ਪਾਕਿਸਤਾਨ ਹਵਾਈ ਫੌਜ ਦਾ ਜਹਾਜ਼ ਹੋਇਆ ਹਾਦਸਾਗ੍ਰਸਤ
ਉਨ੍ਹਾਂ ਨੇ ਕਿਹਾ ਕਿ ਇਸ ਲਈ ਅਸੀਂ ਉਨ੍ਹਾਂ ਦੀ ਤਕਨੀਕੀ ਟੀਮ ਨੂੰ ਆਪਣੀ ਤਕਨੀਕੀ ਟੀਮ ਨਾਲ ਜੋੜਿਆ ਜਿਸ 'ਚ ਦੋ ਦੌਰ ਦੀ ਗੱਲਬਾਤ ਹੋਈ ਅਤੇ ਦੂਜੇ ਦੌਰ ਦੀ ਗੱਲਬਾਤ ਕੱਲ ਹੋਈ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਅਗੇ ਦੀ ਚਰਚਾ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਦੋਵਾਂ ਪੱਖਾਂ ਦਰਮਿਆਨ ਸਾਰੀਆਂ ਸੂਚਨਾਵਾਂ ਸਾਂਝੀਆਂ ਹੋ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਕੋਵਿਨ ਪ੍ਰਣਾਲੀ ਡਬਲਯੂ.ਐੱਚ.ਓ. ਦੇ ਅਨੁਕੂਲ ਹਨ ਅਤੇ ਅਜੇ ਤੱਕ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦੇ ਬਾਰੇ 'ਚ ਵਿਦੇਸ਼ ਮੰਤਰਾਲਾ ਜਾਂ ਬ੍ਰਿਟੇਨ ਦੇ ਹਾਈ ਕਮਿਸ਼ਨ ਤੋਂ ਕੋਈ ਸੰਦੇਸ਼ ਪ੍ਰਾਪਤ ਨਹੀਂ ਹੋਇਆ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।