ਐੱਨ.ਜੀ.ਟੀ. ਨੇ ਪ੍ਰਦੂਸ਼ਣ ਫੈਲਾਉਣ ਲਈ ਪੇਪਰ ਮਿੱਲ ਨੂੰ ਠੋਕਿਆ 10 ਲੱਖ ਦਾ ਜ਼ੁਰਮਾਨਾ
Tuesday, Jul 09, 2019 - 06:01 PM (IST)

ਨਵੀਂ ਦਿੱਲੀ— ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨ.ਜੀ.ਟੀ.) ਨੇ ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲੇ 'ਚ ਸਥਿਤ ਇਕ ਪੇਪਰ ਮਿੱਲ 'ਤੇ ਪ੍ਰਦੂਸ਼ਣ ਫੈਲਾਉਣ ਅਤੇ ਗੈਰ-ਕਾਨੂੰਨੀ ਤੌਰ 'ਤੇ ਜ਼ਮੀਨ ਹੇਠੋਂ ਪਾਣੀ ਕੱਢਣ ਦੇ ਦੋਸ਼ 'ਚ 10 ਲੱਖ ਰੁਪਏ ਦਾ ਅੰਤਰਿਮ ਜ਼ੁਰਮਾਨਾ ਲਗਾਇਆ। ਐੱਨ.ਜੀ.ਟੀ. ਦੇ ਪ੍ਰਧਾਨ ਜੱਜ ਆਦਰਸ਼ ਕੁਮਾਰ ਗੋਇਲ ਦੀ ਅਗਵਾਈ 'ਚ ਇਕ ਬੈਂਚ ਨੇ ਇਕ ਕਮੇਟੀ ਦੇ ਮੁਆਵਜ਼ੇ ਦੀ ਅਸਲ ਰਾਸ਼ੀ ਦਾ ਆਕਲਨ ਕਰਨ ਅਤੇ ਇਸ ਮਿੱਲ ਨੂੰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ 'ਚ ਇਹ ਰਾਸ਼ੀ ਜਮ੍ਹਾ ਕਰਨ ਲਈ ਕਿਹਾ ਹੈ।
ਇਸ ਦੀ ਵਰਤੋਂ ਵਾਤਾਵਰਣ ਸੁਧਾਰ ਲਈ ਕੀਤੀ ਜਾਵੇਗੀ। ਇਸ ਕਮੇਟੀ ਦਾ ਗਠਨ ਐੱਨ.ਜੀ.ਟੀ. ਨੇ ਹੀ ਕੀਤਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 17 ਸਤੰਬਰ ਨੂੰ ਹੋਵੇਗੀ। ਟ੍ਰਿਬਿਊਨਲ ਸੀਤਾਪੁਰ ਦੇ ਵਾਸੀ ਰਾਮ ਸ਼ਰਨ ਦੀ ਜੇ.ਬੀ. ਡਾਰੂਕਾ ਪੇਪਰ ਲਿਮਟਿਡ ਵਿਰੁੱਧ ਦਾਇਰ ਪਟੀਸ਼ਨ 'ਤੇ ਸੁਣਵਾਈ ਕਰ ਰਿਹਾ ਸੀ। ਪਟੀਸ਼ਨ 'ਚ ਕਿਹਾ ਗਿਆ ਸੀ ਕਿ ਇਹ ਇਕਾਈ ਦੂਸ਼ਿਤ ਪਾਣੀ ਦਾ ਨਿਕਾਸ ਕਰ ਰਹੀ ਹੈ, ਜਿਸ ਕਾਰਨ ਜ਼ਮੀਨ ਹੇਠਲਾ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੈ ਅਤੇ ਮਿੱਲ ਦੀ ਚਿਮਨੀ 'ਚੋਂ ਕਾਲਾ ਧੂੰਆਂ ਨਿਕਲਦਾ ਹੈ, ਜਿਸ ਨਾਲ ਹਵਾ ਪ੍ਰਦੂਸ਼ਣ ਹੁੰਦਾ ਹੈ।
Related News
ਪੰਜਾਬ ਦੇ ਇਸ ਜ਼ਿਲ੍ਹੇ ਲਈ ਖ਼ਤਰੇ ਦੀ ਘੰਟੀ ਤੇ ਸਰਕਾਰ ਨੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, ਪੜ੍ਹੋ top-10 ਖ਼ਬਰਾਂ
