ਕੋਵਿਡ-19 : NGT ਨੇ 4 ਮਈ ਤੋਂ ਆਪਣੇ ਕੰਮਕਾਜ ਲਈ ਨਿਰਦੇਸ਼ ਕੀਤਾ ਜਾਰੀ

04/28/2020 4:43:30 PM

ਨਵੀਂ ਦਿੱਲੀ (ਭਾਸ਼ਾ)— ਕੋਵਿਡ-19 ਮਹਾਮਾਰੀ ਕਰ ਕੇ ਲਾਗੂ ਲਾਕਡਾਊਨ 'ਚ ਢਿੱਲ ਦਿੱਤੇ ਜਾਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਦੇ ਦਫਤਰ ਵਿਚ 4 ਮਈ ਤੋਂ ਚੇਅਰਪਰਸਨ, ਮੈਂਬਰ ਅਤੇ ਅਧਿਕਾਰੀਆਂ ਦੀ 100 ਫੀਸਦੀ ਹਾਜ਼ਰੀ ਹੋਵੇਗੀ। ਟ੍ਰਿਬਿਊਨਲ ਨੇ ਮੰਗਲਵਾਰ ਭਾਵ ਅੱਜ ਇਸ ਸਬੰਧ ਵਿਚ ਨਿਰਦੇਸ਼ ਜਾਰੀ ਕੀਤੇ ਹਨ। ਟ੍ਰਿਬਿਊਨਲ ਮੁਤਾਬਕ ਇਸ ਦੇ ਬਾਕੀ ਦੇ ਕਰਮਚਾਰੀਆਂ 'ਚੋਂ 33 ਫੀਸਦੀ ਕਰਮਚਾਰੀ ਦਫਤਰ ਆਉਣਗੇ, ਜਿਵੇਂ ਕਿ ਸਮੇਂ-ਸਮੇਂ 'ਤੇ ਸੂਚਿਤ ਕੀਤਾ ਗਿਆ ਹੈ। ਇਸ ਬਾਰੇ ਉਨ੍ਹਾਂ ਨੂੰ ਜਾਣੂ ਕਰਵਾਇਆ ਜਾਵੇਗਾ। ਐੱਨ. ਜੀ. ਟੀ. ਵਲੋਂ ਜਾਰੀ ਦਫਤਰੀ ਆਦੇਸ਼ ਮੁਤਾਬਕ ਸਾਰੇ ਵਿਭਾਗਾਂ ਦੇ ਮੁਖੀ ਦਫਤਰ ਆਉਣ ਵਾਲੇ ਅਜਿਹੇ ਕਰਮਚਾਰੀਆਂ ਦੀ ਸੂਚੀ ਤਿਆਰ ਕਰਨਗੇ। ਹਾਲਾਂਕਿ ਫੋਨ ਅਤੇ ਗੱਲਬਾਤ ਦੇ ਇਲੈਕਟ੍ਰਾਨਿਕ ਮਾਧਿਅਮ 'ਤੇ ਉਨ੍ਹਾਂ ਨੂੰ ਹਮੇਸ਼ਾ ਉਪਲੱਬਧ ਰਹਿਣਾ ਹੋਵੇਗਾ ਅਤੇ ਲੋੜ ਪੈਣ 'ਤੇ ਦਫਤਰ ਆਉਣਾ ਹੋਵੇਗਾ।

PunjabKesari
ਸਰਕੂਲਰ ਵਿਚ ਇਹ ਵੀ ਕਿਹਾ ਕਿ ਹੈ ਕਿ ਵਕੀਲਾਂ/ਜਨਤਾ/ਕਰਮਚਾਰੀਆਂ ਦੇ ਸਿਹਤ ਅਤੇ ਸੁਰੱਖਿਆ 'ਤੇ ਵਿਚਾਰ ਕਰਦੇ ਹੋਏ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਹਾਲਾਤ ਠੀਕ ਹੋਣ ਤਕ ਐੱਨ. ਜੀ. ਟੀ. ਦੀ ਬੈਂਚਾਂ ਦਾ ਨਿਆਂਇਕ ਕੰਮ ਸਿਰਫ ਵੀਡੀਓ ਕਾਨਫਰੰਸਿੰਗ ਨਾਲ ਹੋਵੇਗਾ। ਇਸ ਦੌਰਾਨ ਐੱਨ. ਜੀ. ਟੀ. ਕੰਪਲੈਕਸ 'ਚ ਪੱਖਾਂ ਅਤੇ ਉਨ੍ਹਾਂ ਦੇ ਵਕੀਲਾਂ ਨੂੰ ਆਉਣ ਦੀ ਲੋੜ ਨਹੀਂ ਹੋਵੇਗੀ। ਸਰਕੂਲਰ ਵਿਚ ਕਿਹਾ ਗਿਆ ਹੈ ਕਿ ਮਾਮਲਿਆਂ ਨੂੰ ਆਨਲਾਈਨ ਪੱਧਰ 'ਤੇ ਦਾਖਲ ਕਰਨ ਦੀ ਆਗਿਆ ਹੋਵੇਗੀ। ਦੱਸ ਦੇਈਏ ਕਿ ਕੋਰੋਨਾ ਕਾਰਨ ਲਾਕਡਾਊਨ ਦੇ ਸਮੇਂ 'ਚ ਸਰਕਾਰੀ ਅਦਾਰਿਆਂ ਦੇ ਕੰਮਕਾਜ ਦੇ ਵਿਸ਼ੇ 'ਚ ਸਰਕਾਰ ਵਲੋਂ ਜਾਰੀ ਆਦੇਸ਼ 'ਚ ਇਹ ਫੈਸਲਾ ਹੋਇਆ ਹੈ। ਇਸ ਦੇ ਤਹਿਤ ਉੱਪ ਸਕੱਤਰ ਅਤੇ ਉਸ ਤੋਂ ਉੱਪਰੀ ਪੱਧਰ ਦੇ ਅਧਿਕਾਰੀਆਂ ਦੀ 100 ਫੀਸਦੀ ਹਾਜ਼ਰੀ ਅਤੇ ਬਾਕੀ ਕਰਮਚਾਰੀਆਂ 'ਚ 33 ਫੀਸਦੀ ਦੀ ਹਾਜ਼ਰੀ ਜ਼ਰੂਰੀ ਹੈ।


Tanu

Content Editor

Related News