ਤ੍ਰਿਪੁਰਾ ’ਚ ਮਸਜਿਦ ਤੋੜੇ ਜਾਣ ਨਾਲ ਸੰਬੰਧਤ ਖ਼ਬਰਾਂ ਫਰਜ਼ੀ : ਗ੍ਰਹਿ ਮੰਤਰਾਲਾ

11/14/2021 10:45:12 AM

ਨਵੀਂ ਦਿੱਲੀ (ਵਾਰਤਾ)- ਕੇਂਦਰੀ ਗ੍ਰਹਿ ਮੰਤਰਾਲਾ ਨੇ ਕਿਹਾ ਕਿ ਤ੍ਰਿਪੁਰਾ ਦੇ ਗੋਮਤੀ ਜ਼ਿਲ੍ਹੇ ਦੇ ਕਕਰਾਬਨ ਖੇਤਰ ’ਚ ਇਕ ਮਸਜਿਦ ਨੂੰ ਨੁਕਸਾਨੇ ਜਾਣ ਨਾਲ ਸੰਬੰਧਤ ਮੀਡੀਆ ਰਿਪੋਰਟ ਫਰਜ਼ੀ ਅਤੇ ਤੱਥਾਂ ਤੋਂ ਪਰੇ ਹੈ। ਮੰਤਰਾਲਾ ਨੇ ਸ਼ਨੀਵਾਰ ਦੇਰ ਰਾਤ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਦਰਗਬਜ਼ਾਰ ਦੇ ਕਕਰਾਬਨ ਖੇਤਰ ’ਚ ਸਥਿਤ ਮਸਜਿਦ ਨੂੰ ਨੁਕਸਾਨਿਆ ਨਹੀਂ ਗਿਆ ਹੈ ਅਤੇ ਤ੍ਰਿਪੁਰਾ ਪੁਲਸ ਗੋਮਤੀ ਜ਼ਿਲ੍ਹੇ ’ਚ ਸ਼ਾਂਤੀ ਬਣਾਏ ਰੱਖਣ ਲਈ ਕਦਮ ਚੁੱਕ ਰਹੀ ਹੈ। ਬਿਆਨ ’ਚ ਇਹ ਵੀ ਕਿਹਾ ਗਿਆ ਹੈ ਕਿ ਤ੍ਰਿਪੁਰਾ ’ਚ ਬੀਤੇ ਦਿਨੀਂ ਕਿਸੇ ਵੀ ਮਸਜਿਦ ਨੂੰ ਨੁਕਸਾਨ ਪਹੁੰਚਾਏ ਜਾਣਗਾ ਕੋਈ ਮਾਮਲਾ ਨਹੀਂ ਆਇਆ ਹੈ। ਕਿਸੇ ਵੀ ਵਿਅਕਤੀ ਨੂੰ ਆਮ ਜਾਂ ਗੰਭੀਰ ਸੱਟ, ਕਿਸੇ ਨਾਲ ਜਬਰ ਜ਼ਿਨਾਹ ਜਾਂ ਕਿਸੇ ਵਿਅਕਤੀ ਦੀ ਮੌਤ ਦੀ ਘਟਨਾ ਦੀ ਵੀ ਕੋਈ ਰਿਪੋਰਟ ਜਾਂ ਮਾਮਲਾ ਨਹੀਂ ਹੈ, ਜਿਵੇਂ ਕਿ ਕੁਝ ਸੋਸ਼ਲ ਮੀਡੀਆ ਪੋਸਟ ’ਚ ਦੋਸ਼ ਲਗਾਇਆ ਜਾ ਰਿਹਾ ਹੈ। 

ਇਹ ਵੀ ਪੜ੍ਹੋ : ਪ੍ਰਦੂਸ਼ਣ ਨਾਲ ਨਜਿੱਠਣ ਲਈ ਦਿੱਲੀ ਸਰਕਾਰ ਨੇ ਲਿਆ ਵੱਡਾ ਫ਼ੈਸਲਾ, ਸਕੂਲ ਇਕ ਹਫ਼ਤੇ ਲਈ ਕੀਤੇ ਬੰਦ

ਬਿਆਨ ’ਚ ਅਪੀਲ ਕੀਤੀ ਗਈ ਹੈ ਕਿ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣੀ ਚਾਹੀਦੀ ਹੈ ਅਤੇ ਇਸ ਤਰ੍ਹਾਂ ਦੀਆਂ ਫਰਜ਼ੀ ਰਿਪੋਰਟਾਂ ਤੋਂ ਭਰਮ ’ਚ ਨਹੀਂ ਆਉਣਾ ਚਾਹੀਦਾ। ਬਿਆਨ ’ਚ ਮਹਾਰਾਸ਼ਟਰ ਦਾ ਜ਼ਿਕਰ ਕਰਦੇ ਹੋਏ ਕਿਹਾ ਗਿਆ ਹੈ ਕਿ ਉੱਥੇ ਹਿੰਸਾ ਅਤੇ ਅਜਿਹੇ ਗਲਤ ਬਿਆਨਾਂ ਨਾਲ ਸੰਬੰਧਤ ਰਿਪੋਰਟ ਮਿਲੀ ਹੈ, ਜਿਨ੍ਹਾਂ ਦਾ ਮਕਸਦ ਤ੍ਰਿਪੁਰਾ ’ਚ ਸ਼ਾਂਤੀ ਅਤੇ ਸਦਭਾਵਨਾ ਨੂੰ ਵਿਗਾੜਨਾ ਹੈ। ਬਿਆਨ ’ਚ ਇਹ ਵੀ ਕਿਹਾ ਗਿਆ ਹੈ ਕਿ ਇਹ ਚਿੰਤਾ ਦੀ ਗੱਲ ਹੈ ਅਤੇ ਸਾਰਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਹਰ ਕੀਮਤ ’ਤੇ ਸ਼ਾਂਤੀ ਬਣਾਏ ਰੱਖਣ।

ਇਹ ਵੀ ਪੜ੍ਹੋ ; ਦਿੱਲੀ ’ਚ ਪ੍ਰਦੂਸ਼ਣ ਦੀ ਸਥਿਤੀ ਗੰਭੀਰ, SC ਨੇ ਕਿਹਾ- ਸੰਭਵ ਹੋਵੇ ਤਾਂ 2 ਦਿਨ ਦਾ ਲਾਕਡਾਊਨ ਲਗਾ ਦਿਓ

ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੇ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News