ਦਫ਼ਨਾਉਣ ਤੋਂ ਬਾਅਦ ਜਿਊਂਦੀ ਮਿਲੀ ਨਵਜਨਮੀ ਬੱਚੀ ਨੇ ਸ਼੍ਰੀਨਗਰ ਦੇ ਹਸਪਤਾਲ ''ਚ ਤੋੜਿਆ ਦਮ

Wednesday, May 25, 2022 - 02:05 PM (IST)

ਦਫ਼ਨਾਉਣ ਤੋਂ ਬਾਅਦ ਜਿਊਂਦੀ ਮਿਲੀ ਨਵਜਨਮੀ ਬੱਚੀ ਨੇ ਸ਼੍ਰੀਨਗਰ ਦੇ ਹਸਪਤਾਲ ''ਚ ਤੋੜਿਆ ਦਮ

ਸ਼੍ਰੀਨਗਰ (ਭਾਸ਼ਾ)- ਜੰਮੂ-ਕਸ਼ਮੀਰ ਦੇ ਰਾਮਬਨ ਦੇ ਇਕ ਹਸਪਤਾਲ 'ਚ ਜਨਮ ਤੋਂ ਤੁਰੰਤ ਬਾਅਦ ਮ੍ਰਿਤਕ ਐਲਾਨੀ ਗਈ ਇਕ ਬੱਚੀ ਨੂੰ ਦਫ਼ਨਾਉਣ ਦੇ ਇਕ ਘੰਟੇ ਬਾਅਦ ਜਿਊਂਦੀ ਮਿਲੀ ਪਰ ਬੁੱਧਵਾਰ ਨੂੰ ਇੱਥੇ ਇਕ ਹਸਪਤਾਲ 'ਚ ਉਸ ਨੇ ਦਮ ਤੋੜ ਦਿੱਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਰਕਾਰ ਵਲੋਂ ਸੰਚਾਲਿਤ ਜੀ.ਬੀ. ਪੰਤ ਚਿਲਡਰਨ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਨਜ਼ੀਰ ਹੁਸੈਨ ਚੌਧਰੀ ਨੇ ਦੱਸਿਆ ਕਿ ਬੱਚੀ ਦੀ ਮੌਤ ਸਵੇਰੇ 6.30 ਵਜੇ ਨਿਓਨੇਟਲ ਇੰਟੈਂਸਿਵ ਕੇਅਰ ਯੂਨਿਟ ਵਿਚ ਹੋਈ। ਹੋਲਨ ਪਿੰਡ ਦੇ ਸਥਾਨਕ ਲੋਕਾਂ ਨੇ ਉਸ ਨੂੰ ਕਬਰਸਤਾਨ ਵਿਚ ਦਫ਼ਨਾਉਣ 'ਤੇ ਇਤਰਾਜ਼ ਜਤਾਇਆ ਅਤੇ ਪਰਿਵਾਰ 'ਤੇ ਕਬਰ ਪੁੱਟਣ ਲਈ ਦਬਾਅ ਪਾਇਆ। ਕਬਰ 'ਚੋਂ ਕੱਢਣ ਤੋਂ ਬਾਅਦ ਬੱਚੀ ਜਿਊਂਦੀ ਮਿਲੀ।  ਚੌਧਰੀ ਨੇ ਦੱਸਿਆ ਕਿ ਬੱਚੀ ਦੇ ਸਾਹ ਚਲਦੇ ਦੇਖ ਕੇ ਸੋਮਵਾਰ ਨੂੰ ਸ਼੍ਰੀਨਗਰ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਕਿਹਾ,''ਉਸ ਸਮੇਂ ਤੋਂ ਪਹਿਲਾਂ ਹੀ ਜਨਮੀ ਸੀ ਅਤੇ ਉਸ ਨੂੰ ਸਾਹ ਲੈਣ 'ਚ ਤਕਲੀਫ਼ ਸੀ। ਜਨਮ ਸਮੇਂ ਉਸ ਦਾ ਭਾਰ ਘੱਟ ਸੀ ਅਤੇ ਉਸ ਨੂੰ ਹਸਪਤਾਲ ਦੇ ਆਈ.ਸੀ.ਯੂ. 'ਚ ਦਾਖ਼ਲ ਕਰਵਾਇਆ ਗਿਆ ਸੀ।''

ਇਹ ਵੀ ਪੜ੍ਹੋ : ਹੈਰਾਨੀਜਨਕ! ਹਸਪਤਾਲ ਨੇ ਨਵਜਨਮੇ ਬੱਚੇ ਨੂੰ ਮ੍ਰਿਤਕ ਦੱਸਿਆ, ਦਫ਼ਨਾਉਣ ਦੌਰਾਨ ਮਿਲਿਆ ਜਿਊਂਦਾ

ਬੱਚੀ ਦੇ ਮਾਤਾ-ਪਿਤਾ ਬਸ਼ਾਰਤ ਅਹਿਮਦ ਗੁੱਜਰ ਅਤੇ ਸ਼ਮੀਮਾ ਬੇਗਮ ਸਨ। ਸ਼ਮੀਮਾ ਨੇ ਸੋਮਵਾਰ ਸਵੇਰੇ ਜੰਮੂ ਦੇ ਬਨਿਹਾਲ ਦੇ ਉਪ-ਜ਼ਿਲ੍ਹਾ ਹਸਪਤਾਲ 'ਚ ਨਾਰਮਲ ਡਿਲੀਵਰੀ ਦੇ ਜ਼ਰੀਏ ਬੱਚੀ ਨੂੰ ਜਨਮ ਦਿੱਤਾ। ਬੱਚੀ ਨੂੰ ਜਨਮ ਤੋਂ ਬਾਅਦ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਉਸ ਦੇ ਪਰਿਵਾਰ ਨੇ ਉਸ ਨੂੰ ਹੋਲਨ ਪਿੰਡ ਵਿਚ ਦਫ਼ਨਾਉਣ ਦਾ ਫ਼ੈਸਲਾ ਕੀਤਾ। ਪਰਿਵਾਰ ਅਤੇ ਹੋਰਾਂ ਨੇ ਇਸ ਘਟਨਾ ਨੂੰ ਲੈ ਕੇ 'ਡਾਕਟਰਾਂ ਅਤੇ ਹਸਪਤਾਲ ਦੇ ਸਟਾਫ ਦੇ ਗੈਰ-ਪੇਸ਼ੇਵਰ ਰਵੱਈਏ' ਦੇ ਖ਼ਿਲਾਫ਼ ਹਸਪਤਾਲ ਕੰਪਲੈਕਸ ਦੇ ਅੰਦਰ ਰੋਸ ਪ੍ਰਦਰਸ਼ਨ ਕੀਤਾ। ਬਨਿਹਾਲ ਦੇ ਬਲਾਕ ਮੈਡੀਕਲ ਅਫ਼ਸਰ ਡਾਕਟਰ ਰਾਬੀਆ ਖਾਨ ਨੇ ਦੱਸਿਆ ਕਿ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਉਨ੍ਹਾਂ ਕਿਹਾ,‘‘ਅਸੀਂ ਗਾਇਨੀਕੋਲੋਜੀ ਵਿਭਾਗ ਵਿੱਚ ਕੰਮ ਕਰ ਰਹੀ ਇਕ ਜੂਨੀਅਰ ਸਟਾਫ਼ ਨਰਸ ਅਤੇ ਸਵੀਪਰ ਨੂੰ ਤਫ਼ਤੀਸ਼ ਹੋਣ ਤੱਕ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ।’’ ਬਨਿਹਾਲ ਪੁਲਸ ਸਟੇਸ਼ਨ ਦੇ ਇੰਚਾਰਜ ਮੁਨੀਰ ਅਹਿਮਦ ਖਾਨ ਨੇ ਦੱਸਿਆ ਕਿ ਘਟਨਾ ਸਬੰਧੀ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ,''ਅਸੀਂ ਸਰਕਾਰ ਦੇ ਹੁਕਮਾਂ ਅਨੁਸਾਰ ਜਾਂਚ ਦੇ ਨਤੀਜੇ ਦਾ ਇੰਤਜ਼ਾਰ ਕਰ ਰਹੇ ਹਾਂ ਅਤੇ ਉਸ ਅਨੁਸਾਰ ਕਾਰਵਾਈ ਕਰਾਂਗੇ।'' 

ਇਹ ਵੀ ਪੜ੍ਹੋ : ED ਦੀ ਪੁੱਛਗਿੱਛ ’ਚ ਭਾਣਜੇ ਨੇ ਕੀਤਾ ਖੁਲਾਸਾ, ਕਰਾਚੀ ’ਚ ਹੀ ਹੈ ਅੰਡਰਵਰਲਡ ਡੌਨ ਦਾਊਦ ਇਬਰਾਹਿਮ


author

DIsha

Content Editor

Related News