ਹਸਪਤਾਲ ''ਚੋਂ ਨਵ-ਜੰਮਿਆ ਬੱਚਾ ਹੋਇਆ ਲਾਪਤਾ

03/25/2017 2:12:52 AM

ਉੜੀਸ਼ਾ—ਜ਼ਿਲਾ ਹਸਪਤਾਲ ਦੇ ਇਸਤਰੀ ਰੋਗ ਵਿਭਾਗ ਦੇ ਵਾਰਡ ਚੋਂ ਸ਼ੁੱਕਰਵਾਰ ਨੂੰ ਤੜਕੇ ਇਕ ਨਵ-ਜੰਮੇ ਬੱਚੇ ਦੇ ਕਥਿਤ ਤੌਰ ''ਤੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਨਵ-ਜੰਮੇ ਬੱਚੇ ਦੇ ਪਿਤਾ ਅਨਿਰੂਦ ਮਾਝੀ ਨੇ ਪੁਲਸ ''ਚ ਸ਼ਿਕਾਇਤ ਦਰਜ ਕਰਵਾਈ ਹੈ, ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਉਨ੍ਹਾਂ ਦੇ ਮੁਤਾਬਕ ਉਨ੍ਹਾਂ ਨੇ 22 ਮਾਰਚ ਨੂੰ ਆਪਣੀ ਪਤਨੀ ਗੀਤਾਂਜਲੀ ਨੂੰ ਹਸਪਤਾਲ ''ਚ ਭਰਤੀ ਕਰਵਾਇਆ ਸੀ ਅਤੇ ਅਗਲੇ ਦਿਨ ਬੱਚੇ ਦਾ ਜਨਮ ਹੋਇਆ। ਮਾਝੀ ਨੇ ਕਿਹਾ ਕਿ ਮੇਰਾ ਨਵ-ਜੰਮੇ ਲੜਕਾ ਹਸਪਤਾਲ ਤੋਂ ਲਾਪਤਾ ਹੈ। ਪਿਛਲੇ ਸਾਲ ਦਸੰਬਰ ਤੋਂ ਹੁਣ ਤਕ ਸੂਬੇ ''ਚ ਬੱਚਿਆਂ ਦੀ ਚੋਰੀ ਦਾ ਇਹ ਤੀਜਾ ਮਾਮਲਾ ਹੈ।

Related News