31 ਦਸੰਬਰ ਦੀ ਰਾਤ ਲੋਕਾਂ ਨੇ ਸਭ ਤੋਂ ਵੱਧ Online ਆਰਡਰ ਕੀਤੀਆਂ ਇਹ ਚੀਜ਼ਾਂ, ਸੁਣ ਹੋਵੋਗੇ ਹੈਰਾਨ

Thursday, Jan 02, 2025 - 10:56 AM (IST)

31 ਦਸੰਬਰ ਦੀ ਰਾਤ ਲੋਕਾਂ ਨੇ ਸਭ ਤੋਂ ਵੱਧ Online ਆਰਡਰ ਕੀਤੀਆਂ ਇਹ ਚੀਜ਼ਾਂ, ਸੁਣ ਹੋਵੋਗੇ ਹੈਰਾਨ

ਨਵੀਂ ਦਿੱਲੀ : 31 ਦਸੰਬਰ 2024 ਦੀ ਰਾਤ ਨੂੰ ਪੂਰੀ ਦੁਨੀਆ ਨੇ ਨਵੇਂ ਸਾਲ ਦਾ ਜਸ਼ਨ ਬੜੀ ਧੂਮਧਾਮ ਨਾਲ ਮਨਾਇਆ। ਭਾਰਤ ਵਿੱਚ ਵੀ ਜਸ਼ਨ ਦਾ ਮਾਹੌਲ ਜ਼ਬਰਦਸਤ ਰਿਹਾ। ਚਾਰੇ ਪਾਸੇ ਅਤੇ ਹਰੇਕ ਘਰ ਵਿਚ ਪਾਰਟੀ ਦਾ ਮਾਹੌਲ ਸੀ, ਜਿਸ ਦੀ ਝਲਕ ਆਨਲਾਈਨ ਆਰਡਰ ਪਲੇਟਫਾਰਮਾਂ 'ਤੇ ਸਾਫ਼ ਦਿਖਾਈ ਦਿੱਤੀ। ਨਵੇਂ ਸਾਲ ਦੀ ਪਾਰਟੀ ਵਿੱਚ ਭਾਰਤੀਆਂ ਦਾ ਅੰਦਾਜ਼ ਜਾਣਨ ਲਈ Blinkit ਅਤੇ Swiggy Instamart ਵਰਗੇ ਪਲੇਟਫਾਰਮਾਂ ਨੇ ਦਿਲਚਸਪ ਅੰਕੜੇ ਜਾਰੀ ਕੀਤੇ। ਉਨ੍ਹਾਂ ਦੱਸਿਆ ਕਿ 31 ਦਸੰਬਰ ਦੀ ਰਾਤ ਨੂੰ ਪਾਰਟੀ ਦੇ ਮੂਡ ਵਿੱਚ ਲੋਕਾਂ ਨੇ ਆਨਲਾਈਨ ਕਿਹੜੀਆਂ-ਕਿਹੜੀਆਂ ਚੀਜ਼ਾਂ ਆਰਡਰ ਕੀਤੀਆਂ, ਜਿਸ ਨੂੰ ਸੁਣ ਕੇ ਬਹੁਤ ਸਾਰੇ ਲੋਕ ਹੈਰਾਨ ਹੋ ਗਏ। 

ਆਲੂ ਭੁਜੀਆ ਦੇ 2.3 ਲੱਖ ਪੈਕੇਟ ਹੋਏ ਡਲੀਵਰ
ਦੱਸ ਦੇਈਏ ਕਿ ਦੇਸ਼ ਦੀਆਂ ਦੋ ਵੱਡੀਆਂ Quick Commerce ਕੰਪਨੀਆਂ ਬਲਿੰਕਿਟ ਅਤੇ ਸਵਿਗੀ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਨਵੇਂ ਸਾਲ ਦੀ ਪੂਰਵ ਸੰਧਿਆ 'ਤੇ ਲੋਕਾਂ ਨੇ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਮਹਾਨਗਰਾਂ ਤੋਂ ਲੈ ਕੇ ਛੋਟੇ ਕਸਬਿਆਂ ਤੱਕ ਆਨਲਾਈਨ ਪਲੇਟਫਾਰਮਾਂ ਰਾਹੀਂ ਵੱਡੇ ਪੱਧਰ ‘ਤੇ ਖਰੀਦਦਾਰੀ ਕੀਤੀ। 31 ਦਸੰਬਰ ਨੂੰ ਪਾਰਟੀ ਲਈ ਲੋਕਾਂ ਨੇ ਜ਼ਰੂਰੀ ਚੀਜ਼ਾਂ ਜਿਵੇਂ ਸਾਫਟ ਡਰਿੰਕਸ, ਚਿਪਸ, ਪਾਣੀ ਦੀਆਂ ਬੋਤਲਾਂ ਆਦਿ ਆਰਡਰ ਕੀਤੀਆਂ। ਦੋਵਾਂ ਪਲੇਟਫਾਰਮਾਂ ਦੀ ਗੱਲ ਕਰੀਏ ਤਾਂ ਸਨੈਕਸ ਸਭ ਤੋਂ ਵੱਧ ਆਰਡਰ ਕੀਤੇ ਗਏ ਸਨ। ਬਲਿੰਕਿਟ ਨੇ ਰਾਤ 8 ਵਜੇ ਤੱਕ ਆਲੂ ਭੁਜੀਆ ਦੇ 2.3 ਲੱਖ ਪੈਕੇਟ ਗਾਹਕਾਂ ਨੂੰ ਡਲੀਵਰ ਕੀਤੇ। ਇਸ ਦੌਰਾਨ, ਸਵਿੰਗ ਇੰਸਟਾਮਾਰਟ ‘ਤੇ ਚਿਪਸ ਦੇ ਆਰਡਰ ਮੰਗਲਵਾਰ ਰਾਤ 7.30 ਵਜੇ ਦੇ ਆਸ-ਪਾਸ 853 ਆਰਡਰ ਪ੍ਰਤੀ ਮਿੰਟ ਦੇ ਸਿਖਰ ‘ਤੇ ਪਹੁੰਚ ਗਏ। ਸਵਿਗੀ ਇੰਸਟਾਮਾਰਟ ਨੇ ਇਹ ਵੀ ਖੁਲਾਸਾ ਕੀਤਾ ਕਿ ਰਾਤ ਦੀਆਂ ਚੋਟੀ ਦੀਆਂ 5 ਪ੍ਰਚਲਿਤ ਖੋਜਾਂ ਵਿੱਚ ਦੁੱਧ, ਚਿਪਸ, ਚਾਕਲੇਟ, ਅੰਗੂਰ, ਪਨੀਰ ਸ਼ਾਮਲ ਸਨ।

ਕੰਡੋਮ ਦੀ ਵਿਕਰੀ ‘ਚ ਵਾਧਾ
ਨਵੇਂ ਸਾਲ 'ਤੇ ਖਾਣ ਵਾਲੀਆਂ ਚੀਜ਼ਾਂ ਤੋਂ ਇਲਾਵਾ ਕੰਡੋਮ ਦੀ ਵੀ ਕਾਫੀ ਵਿਕਰੀ ਹੋਈ। Swiggy Instamart ਨੇ ਮੰਗਲਵਾਰ ਦੁਪਹਿਰ ਤੱਕ ਕੰਡੋਮ ਦੇ 4,779 ਪੈਕ ਡਿਲੀਵਰ ਕੀਤੇ ਸਨ। ਜਿਵੇਂ-ਜਿਵੇਂ ਸ਼ਾਮ ਨੇੜੇ ਆਈ, ਕੰਡੋਮ ਦੀ ਵਿਕਰੀ ਹੋਰ ਵਧ ਗਈ। ਬਲਿੰਕਿਟ ਦੇ ਸੀਈਓ ਨੇ ਕਿਹਾ ਕਿ ਨਵੇਂ ਸਾਲ ਦੀ ਸ਼ਾਮ 9.50 ਵਜੇ ਤੱਕ ਗਾਹਕਾਂ ਨੂੰ ਕੰਡੋਮ ਦੇ 1.2 ਲੱਖ ਪੈਕ ਡਿਲੀਵਰ ਕੀਤੇ ਗਏ ਸਨ। ਸਵਿੰਗੀ ਇੰਸਟਾਮਾਰਟ ਨੇ ਖੁਲਾਸਾ ਕੀਤਾ ਕਿ 10 ਵਜੇ ਤੱਕ ਲੋਕਾਂ ਨੇ 2 ਲੱਖ ਤੋਂ ਵੱਧ ਕੰਡੋਮ ਦੇ ਪੈਕਟ ਆਰਡਰ ਕੀਤੇ। ਯਾਨੀ ਕਿ ਦੋਵਾਂ ਕੰਪਨੀਆਂ ਵਿਚੋਂ 4 ਲੱਖ ਤੋਂ ਵੱਧ ਕੰਡੋਮ ਆਰਡਰ ਕੀਤੇ ਗਏ। ਕੰਡੋਮ ਵਿਚ ਲੋਕਾਂ ਨੇ ਸਭ ਤੋਂ ਵੱਧ ਚੌਕਲੇਟ ਫਲੇਵਰ ਆਰਡਰ ਕੀਤਾ।  

ਆਈਸ ਕਿਊਬ ਤੇ ਕੋਲਡ ਡਰਿੰਕਸ ਵੀ ਕੀਤੇ ਗਏ ਆਰਡਰ
ਸਨੈਕਸ ਤੋਂ ਇਲਾਵਾ 31 ਦਸੰਬਰ ਨੂੰ ਬਹੁਤ ਸਾਰੇ ਆਈਸ ਕਿਊਬ ਅਤੇ ਕੋਲਡ ਡਰਿੰਕਸ ਵੀ ਆਰਡਰ ਕੀਤੇ ਗਏ ਸਨ। ਬਲਿੰਕਿਟ ਦੇ ਅੰਕੜਿਆਂ ਅਨੁਸਾਰ ਰਾਤ 8 ਵਜੇ ਤੱਕ 6,834 ਪੈਕੇਟ ਡਿਲੀਵਰੀ ਲਈ ਭੇਜੇ ਗਏ ਸਨ। ਉਸੇ ਸਮੇਂ ਦੇ ਆਸਪਾਸ ਬਿਗ ਬਾਸਕੇਟ ‘ਤੇ ਆਈਸ ਕਿਊਬ ਆਰਡਰਾਂ ਵਿੱਚ ਭਾਰੀ 1290% ਦਾ ਵਾਧਾ ਹੋਇਆ ਹੈ। ਬਿਗਬਾਸਕੇਟ ਨੇ ਗੈਰ-ਅਲਕੋਹਲ ਵਾਲੇ ਪੀਣ ਵਾਲੇ ਪਦਾਰਥਾਂ ਦੀ ਵਿਕਰੀ ਵਿੱਚ 552% ਅਤੇ ਡਿਸਪੋਸੇਬਲ ਕੱਪਾਂ ਅਤੇ ਪਲੇਟਾਂ ਦੀ ਵਿਕਰੀ ਵਿੱਚ 325% ਵਾਧਾ ਦੇਖਿਆ। ਇਸ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਨੇ ਆਪਣੇ ਘਰਾਂ ਵਿੱਚ ਵੀ ਬਹੁਤ ਸਾਰੀਆਂ ਪਾਰਟੀਆਂ ਦਾ ਆਯੋਜਨ ਕੀਤਾ ਸੀ। ਸੋਡਾ ਅਤੇ ਮੋਕਟੇਲ ਦੀ ਵਿਕਰੀ ਵੀ 200% ਤੋਂ ਵੱਧ ਵਧੀ ਹੈ। ਤੁਸੀਂ ਬਰਫ਼ ਦੇ ਕਿਊਬ ਦੀ ਮੰਗ ਦਾ ਅੰਦਾਜ਼ਾ ਇਸ ਤੱਥ ਤੋਂ ਲਗਾ ਸਕਦੇ ਹੋ ਕਿ ਸ਼ਾਮ 7:41 ਵਜੇ ਤੱਕ ਪ੍ਰਤੀ ਮਿੰਟ 119 ਕਿਲੋ ਬਰਫ਼ ਦੀ ਡਿਲੀਵਰੀ ਕੀਤੀ ਗਈ ਸੀ।


author

rajwinder kaur

Content Editor

Related News