ਸ਼ਕਤੀਪੀਠ ਸ਼੍ਰੀ ਨੈਨਾ ਦੇਵੀ ''ਚ ਨਵੇਂ ਸਾਲ ਦਾ ਮੇਲਾ ਸ਼ੁਰੂ, ਇਨ੍ਹਾਂ ਨਿਯਮਾਂ ਦੀ ਕਰਨੀ ਹੋਵੇਗੀ ਪਾਲਣਾ

Thursday, Dec 30, 2021 - 06:00 PM (IST)

ਸ਼ਕਤੀਪੀਠ ਸ਼੍ਰੀ ਨੈਨਾ ਦੇਵੀ ''ਚ ਨਵੇਂ ਸਾਲ ਦਾ ਮੇਲਾ ਸ਼ੁਰੂ, ਇਨ੍ਹਾਂ ਨਿਯਮਾਂ ਦੀ ਕਰਨੀ ਹੋਵੇਗੀ ਪਾਲਣਾ

ਬਿਲਾਸਪੁਰ (ਮੁਕੇਸ਼ ਗੌਤਮ)- ਹਿਮਾਚਲ ਪ੍ਰਦੇਸ਼ ਦੇ ਸ਼ਕਤੀਪੀਠ ਸ਼੍ਰੀ ਨੈਨਾ ਦੇਵੀ 'ਚ ਨਵੇਂ ਸਾਲ ਦਾ ਮੇਲਾ ਠੰਡੀ ਤੇਜ਼ ਹਵਾਵਾਂ ਵਿਚਾਲੇ ਅੱਜ ਯਾਨੀ ਵੀਰਵਾਰ ਨੂੰ ਧੂਮਧਾਮ ਨਾਲ ਸ਼ੁਰੂ ਹੋ ਗਿਆ। ਨਵੇਂ ਸਾਲ ਦਾ ਮੇਲਾ ਸ਼ੁਰੂ ਹੁੰਦੇ ਹੀ ਸ਼ਰਧਾਲੂਆਂ ਅਤੇ ਪੁਜਾਰੀਆਂ ਨੇ ਪੂਜਾ ਅਰਚਨਾ ਕੀਤੀ। 4 ਦਿਨਾਂ ਤੱਕ ਚੱਲਣ ਵਾਲੇ ਇਸ ਮੇਲੇ ਦੌਰਾਨ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਮਾਤਾ ਦੇ ਦਰਸ਼ਨ ਕਰ ਕੇ ਆਪਣਾ ਨਵਾਂ ਸਾਲ ਆਰੰਭ ਕਰਨਗੇ। ਨਵੇਂ ਸਾਲ ਦਾ ਮੇਲਾ 30 ਦਸੰਬਰ ਤੋਂ ਲੈ ਕੇ 2 ਜਨਵਰੀ ਤੱਕ ਚਲੇਗਾ। ਹਾਲਾਂਕਿ ਨਵੇਂ ਸਾਲ ਦੌਰਾਨ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਮੰਦਰ 'ਚ ਕੜਾਹ ਪ੍ਰਸਾਦ ਨਾਰੀਅਲ 'ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ। ਨਵੇਂ ਸਾਲ ਦੇ ਮੇਲੇ ਨੂੰ ਲੈ ਕੇ ਮੰਦਰ ਨਿਆਸ ਜ਼ਿਲ੍ਹਾ ਪ੍ਰਸ਼ਾਸਨ ਮੰਦਰ ਨਿਆਸ ਅਤੇ ਹੋਰ ਵਿਭਾਗਾਂ ਵਲੋਂ ਲਗਭਗ ਸਾਰੇ ਕੰਮ ਪੂਰਾ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : 1 ਜਨਵਰੀ ਨੂੰ ਭਾਰਤ, UAE ਅਤੇ ਅਮਰੀਕਾ ਦੇ ਹਿੰਦੂ ਸ਼ਰਧਾਲੂ ਆਉਣਗੇ ਪਾਕਿਸਤਾਨ, ਇਸ ਅਸਥਾਨ ਦੇ ਕਰਨਗੇ ਦਰਸ਼ਨ

ਮੇਲੇ ਦੌਰਾਨ ਸੁਰੱਖਿਆ ਵਿਵਸਥਾ ਨੂੰ ਲੈ ਕੇ ਮੰਦਰ ਖੇਤਰ 'ਚ ਵਿਆਪਕ ਗਿਣਤੀ 'ਚ ਪੁਲਸ ਫ਼ੋਰਸ ਹੋਮਗਾਰਡ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਜਦੋਂ ਕਿ ਨਵੇਂ ਸਾਲ ਦੇ ਮੇਲੇ ਦੌਰਾਨ ਅਸਮਾਜਿਕ ਤੱਤਾਂ ਅਤੇ ਜੇਬ ਕਤਰਿਆਂ 'ਤੇ ਨਜ਼ਰ ਰੱਖਣ ਲਈ ਸਾਦੇ ਕੱਪੜਿਆਂ 'ਚ ਪੁਲਸ ਫ਼ੋਰਸ ਤਾਇਨਾਤ ਰਹੇਗੀ। ਮੰਦਰ ਨਿਆਸ ਦੇ ਚੇਅਰਮੈਨ ਐੱਸ.ਡੀ.ਐੱਮ. ਰਾਜਕੁਮਾਰ ਠਾਕੁਰ ਦਾ ਕਹਿਣਾ ਹੈ ਕਿ ਸ਼ਰਧਾਲੂਆਂ ਦੀ ਸਹੂਲਤ ਹੇਤੂ ਨਵੇਂ ਸਾਲ ਦੇ ਮੇਲੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਅਤੇ ਮੰਦਰ ਨਿਆਸ ਵਲੋਂ ਪੂਰੇ ਬੰਦੋਬਸਤ ਕੀਤੇ ਗਏ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੀ ਸਹੂਲਤ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਸੀ.ਸੀ.ਟੀ.ਵੀ. ਕੈਮਰੇ ਦੇ ਮਾਧਿਅਮ ਨਾਲ ਮੰਦਰ ਖੇਤਰ 'ਚ ਹੋਣ ਵਾਲੀ ਹਰ ਗਤੀਵਿਧੀ 'ਤੇ ਨਜ਼ਰ ਰੱਖੀ ਜਾਵੇਗੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News