ਨਵੇਂ ਵੋਟਰਾਂ ਵਾਲੇ ਇਨ੍ਹਾਂ 5 ਰਾਜਾਂ ''ਚ ਮੋਦੀ ਨੇ ਜਿੱਤੀਆਂ 80 ਫੀਸਦੀ ਸੀਟਾਂ

05/24/2019 12:45:26 PM

ਪੱਛਮੀ ਬੰਗਾਲ— ਇਸ ਵਾਰ ਦੀਆਂ ਚੋਣਾਂ 'ਚ 8.5 ਕਰੋੜ ਵੋਟਰ ਅਜਿਹੇ ਸਨ, ਜੋ ਪਹਿਲੀ ਵਾਰ ਸੰਸਦ ਮੈਂਬਰ ਚੁਣ  ਰਹੇ ਸਨ। ਇਨ੍ਹਾਂ 'ਚੋਂ ਬਿਹਾਰ, ਯੂ.ਪੀ., ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਪੱਛਮੀ ਬੰਗਾਲ 'ਚ ਅਜਿਹੇ ਨੌਜਵਾਨਾਂ ਦੀ ਗਿਣਤੀ ਸਭ ਤੋਂ ਵਧ ਸੀ। ਇਨ੍ਹਾਂ 5 ਰਾਜਾਂ ਦੀਆਂ 239 ਸੀਟਾਂ 'ਚੋਂ ਭਾਜਪਾ ਅਤੇ ਉਸ ਦੇ ਗਠਜੋੜ ਸਹਿਯੋਗੀਆਂ ਨੇ 190 ਸੀਟਾਂ ਯਾਨੀ 80 ਫੀਸਦੀ ਸੀਟਾਂ ਜਿੱਤੀਆਂ ਹਨ।

ਮੋਦੀ ਨੌਜਵਾਨਾਂ ਨਾਲ ਜੁੜਨ 'ਚ ਕਾਮਯਾਬ ਰਹੇ
ਪਹਿਲੀ ਵਾਰ ਵੋਟ ਪਾਉਣ ਵਾਲਿਆਂ ਦੀ ਵੱਡੀ ਗਿਣਤੀ ਦੇਖਦੇ ਹੋਏ ਹੀ ਪੀ.ਐੱਮ. ਨਰਿੰਦਰ ਮੋਦੀ ਨੇ 9 ਅਪ੍ਰੈਲ ਨੂੰ ਮਹਾਰਾਸ਼ਟਰ ਦੇ ਲਾਤੂਰ 'ਚ ਕਿਹਾ ਸੀ,''ਕੀ ਤੁਹਾਡਾ ਪਹਿਲਾ ਵੋਟ ਹਵਾਈ ਹਮਲਾ ਕਰਨ ਵਾਲਿਆਂ ਲਈ ਹੋ ਸਕਦਾ ਹੈ? ਮੈਂ ਪਹਿਲੀ ਵਾਰ ਦੇ ਵੋਟਰਾਂ ਨੂੰ ਕਹਿਣਾ ਚਾਹੁੰਦਾ ਹਾਂ, ਕੀ ਤੁਹਾਡਾ ਪਹਿਲਾ ਵੋਟ ਵੀਰ ਜਵਾਨਾਂ ਨੂੰ ਸਮਰਪਿਤ ਹੋ ਸਕਦਾ ਹੈ, ਜਿਨ੍ਹਾਂ ਨੇ ਪਾਕਿਸਤਾਨ 'ਚ ਹਵਾਈ ਹਮਲੇ ਕੀਤੇ।'' ਪੀ.ਐੱਮ. ਦੀ ਅਪੀਲ ਦਾ ਅਸਰ ਹੋਇਆ ਵੀ। ਚੋਣਾਂ ਤੋਂ ਠੀਕ ਪਹਿਲਾਂ ਸੀ.ਐੱਸ.ਡੀ.ਐੱਸ. ਵਲੋਂ ਕਰਾਏ ਗਏ ਸਰਵੇਖਣ 'ਚ ਪਹਿਲੀ ਵਾਰ ਵੋਟ ਪਾਉਣ ਜਾ ਰਹੇ 50 ਫੀਸਦੀ ਤੋਂ ਵਧ ਨੌਜਵਾਨਾਂ ਨੇ ਮੋਦੀ ਨੂੰ ਫਿਰ ਤੋਂ ਪ੍ਰਧਾਨ ਮੰਤਰੀ ਬਣਾਉਣ ਦੀ ਇੱਛਾ ਜ਼ਾਹਰ ਕੀਤੀ ਸੀ। ਭਾਜਪਾ ਨੇ  ਵੀ ਇਸ ਵਾਰ ਪਿਛਲੇ ਸਾਲ ਦੀ ਤੁਲਨਾ 'ਚ ਜ਼ਿਆਦਾ ਨੌਜਵਾਨਾਂ ਨੂੰ ਟਿਕਟ ਦਿੱਤੇ। ਇਸ ਨਾਲ ਮੋਦੀ ਭਾਜਪਾ ਨੌਜਵਾਨਾਂ ਨਾਲ ਜੁੜਨ 'ਚ ਕਾਮਯਾਬ ਰਹੇ।

ਭਾਜਪਾ ਨੇ 53 ਔਰਤਾਂ ਨੂੰ ਦਿੱਤਾ ਟਿਕਟ, 36 ਨੂੰ ਮਿਲੀ ਜਿੱਤ
2019 ਦੀਆਂ ਆਮ ਚੋਣਾਂ ਔਰਤਾਂ ਲਈ ਬਹੁਤ ਖਾਸ ਰਹੀਆਂ। ਇਸ ਵਾਰ 13 ਰਾਜਾਂ 'ਚ ਮਹਿਲਾ ਵੋਟਰਾਂ ਦੀ ਗਿਣਤੀ ਪੁਰਸ਼ ਵੋਟਰਾਂ ਨਾਲੋਂ ਜ਼ਿਆਦਾ ਸੀ। 9 ਰਾਜਾਂ 'ਚ ਔਰਤਾਂ ਨੇ ਫੀਸਦੀ ਦੇ ਲਿਹਾਜ ਨਾਲ ਪੁਰਸ਼ਾਂ ਤੋਂ ਵਧ ਵੋਟਿੰਗ ਕੀਤੀ। ਮਹਿਲਾ-ਪੁਰਸ਼ਾਂ ਦੇ ਵੋਟਿੰਗ ਦਾ ਫੀਸਦੀ ਵੀ ਘੱਟ ਕੇ 0.4 ਫੀਸਦੀ ਰਹਿ ਗਿਆ। 1962 'ਚ ਔਰਤਾਂ ਅਤੇ ਪੁਰਸ਼ਾਂ ਦਾ ਵੋਟਿੰਗ ਦਾ ਅੰਤਰ 17 ਫੀਸਦੀ ਸੀ। ਜੋ ਪਿਛਲੀਆਂ ਚੋਣਾਂ 'ਚ 1.4 ਫੀਸਦੀ ਰਹਿ ਗਿਆ ਸੀ। ਇਸ ਵਾਰ ਪਹਿਲੀ ਵਾਰ 76 ਔਰਤਾਂ ਚੋਣਾਂ ਜਿੱਤ ਕੇ ਲੋਕ ਸਭਾ 'ਚ ਪਹੁੰਚੀਆਂ ਹਨ। ਯਾਨੀ ਲੋਕ ਸਭਾ 'ਚ ਉਨ੍ਹਾਂ ਦਾ ਪ੍ਰਤੀਨਿਧੀਤੱਵ 2014 ਦੇ 11.2 ਫੀਸਦੀ ਤੋਂ ਵਧ ਕੇ 2019 'ਚ 14 ਫੀਸਦੀ ਹੋ ਗਿਆ ਹੈ। ਇਸ ਵਾਰ ਇਤਿਹਾਸ 'ਚ ਸਭ ਤੋਂ ਵਧ 724 ਮਹਿਲਾ ਉਮੀਦਵਾਰ ਚੋਣ ਲੜੀਆਂ। ਭਾਜਪਾ ਨੇ 53 ਅਤੇ ਕਾਂਗਰਸ ਨੇ 54 ਮਹਿਲਾ ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰ ਸੀ। ਨਵੀਂ ਸੰਸਦ 'ਚ ਸਭ ਤੋਂ ਵਧ 38 ਔਰਤਾਂ ਭਾਜਪਾ ਦੀਆਂ ਹੋਣਗੀਆਂ, ਉੱਥੇ ਹੀ ਕਾਂਗਰਸ ਦੀਆਂ 6 ਮਹਿਲਾ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ। ਤ੍ਰਿਣਮੂਲ ਕਾਂਗਰਸ ਨੇ 41 ਫੀਸਦੀ ਅਤੇ ਬੀਜਦ ਨੇ 33 ਫੀਸਦੀ ਟਿਕਟ ਔਰਤਾਂ ਨੂੰ ਦਿੱਤੇ। ਤ੍ਰਿਣਮੂਲ ਦੀਆਂ 17 'ਚੋਂ 9 ਮਹਿਲਾ ਉਮੀਦਵਾਰ ਅਤੇ ਬੀਜਦ ਦੀਆਂ 5 ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ।


DIsha

Content Editor

Related News