ਕੋਰੋਨਾ ਨਾਲ ਨਵੀਂ ਮੁਸੀਬਤ, 14 ਲੋਕਾਂ ਦੇ ਲਿਵਰ ’ਚ ਮਿਲੇ ਫੋੜੇ

07/23/2021 10:24:38 AM

ਨਵੀਂ ਦਿੱਲੀ- ਕੋਰੋਨਾ ਮਹਾਮਾਰੀ ਜਿਵੇਂ ਆਫ਼ਤ ਦਾ ਦੂਜਾ ਨਾਂ ਬਣ ਕੇ ਆਈ ਹੈ। ਕੋਰੋਨਾ ਇਨਫੈਕਸ਼ਨ ਤੋਂ ਠੀਕ ਹੋ ਚੁੱਕੇ ਕਈ ਲੋਕਾਂ ’ਚ ਦੂਸਰੀਆਂ ਗੰਭੀਰ ਬੀਮਾਰੀਆਂ ਘਰ ਕਰ ਰਹੀਆਂ ਹਨ। ਬਲੈਕ ਫੰਗਸ, ਵ੍ਹਾਈਟ ਫੰਗਸ, ਯੈਲੋ ਫੰਗਸ, ਦਿਮਾਗ ਸੁੰਗੜਣ, ਹੱਡੀਆਂ ਦੇ ਗਲਣ ਤੋਂ ਬਾਅਦ ਹੁਣ ਕੋਰੋਨਾ ਤੋਂ ਠੀਕ ਹੋ ਚੁੱਕੇ ਲੋਕਾਂ ’ਚ ਇਕ ਹੋਰ ਖ਼ਤਰਨਾਕ ਬੀਮਾਰੀ ਵੇਖੀ ਗਈ ਹੈ। ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ ਠੀਕ ਹੋਣ ਵਾਲੇ 14 ਮਰੀਜ਼ਾਂ ਦੇ ਲਿਵਰ ’ਚ ਅਸਾਧਾਰਣ ਵੱਡੇ ਅਤੇ ਕਈ ਫੋੜੇ ਪਾਏ ਗਏ। ਦਿੱਲੀ ਦੇ ਇਕ ਵੱਡੇ ਪ੍ਰਾਈਵੇਟ ਹਸਪਤਾਲ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ।

ਇਹ ਵੀ ਪੜ੍ਹੋ : ਵੱਡੀ ਖ਼ਬਰ: 22 ਅਗਸਤ ਨੂੰ ਹੋਣਗੀਆਂ DSGMC ਦੀਆਂ ਚੋਣਾਂ, ਇਸ ਦਿਨ ਆਉਣਗੇ ਨਤੀਜੇ

ਇਨ੍ਹਾਂ 14 ’ਚੋਂ ਇਕ ਮਰੀਜ਼ ਦੀ ਪੇਟ ’ਚੋਂ ਬਹੁਤ ਜ਼ਿਆਦਾ ਖੂਨ ਵਗਣ ਨਾਲ ਮੌਤ ਹੋ ਗਈ। ਕੋਰੋਨਾ ਦੇ ਇਲਾਜ ਦੌਰਾਨ 14 ਮਰੀਜ਼ਾਂ ’ਚੋਂ 8 ਨੂੰ ਸਟੀਰਾਇਡ ਦੀ ਖੁਰਾਕ ਦਿੱਤੀ ਗਈ ਸੀ। ਡਾਕਟਰਾਂ ਨੇ ਦੱਸਿਆ ਕਿ ਲਿਵਰ ’ਚ ਫੋੜੇ ਆਮ ਤੌਰ ’ਤੇ ਐਂਟਅਮੀਬਾ ਹਿਸਟੋਲਿਟਿਕਾ ਨਾਂ ਦੇ ਪਰਜੀਵੀ ਦੀ ਵਜ੍ਹਾ ਨਾਲ ਹੁੰਦੇ ਹਨ, ਜੋ ਦੂਸਿ਼ਤ ਭੋਜਨ ਅਤੇ ਪਾਣੀ ਦੀ ਵਜ੍ਹਾ ਨਾਲ ਫੈਲਦਾ ਹੈ। ਡਾਕਟਰਾਂ ਨੇ ਦੱਸਿਆ ਕਿ ਇਹ ਮਰੀਜ਼ (10 ਆਦਮੀ ਅਤੇ 4 ਔਰਤਾਂ) 28-74 ਉਮਰ ਵਰਗ ਦੇ ਹਨ ਅਤੇ ਇਨ੍ਹਾਂ ਨੂੰ ਪਿਛਲੇ 2 ਮਹੀਨਿਆਂ ’ਚ ਹਸਪਤਾਲ ’ਚ ਲਿਆਂਦਾ ਗਿਆ ਸੀ।

ਇਹ ਵੀ ਪੜ੍ਹੋ : ਦਿੱਲੀ ’ਚ ਚਰਚ ਢਾਹੁਣ ਵਾਲੀ ਜਗ੍ਹਾ ’ਤੇ ਪਹੁੰਚਿਆ ਅਕਾਲੀ ਦਲ, ਗਰਮਾਈ ਸਿਆਸਤ

ਖ਼ਰਾਬ ਪੋਸ਼ਣ ਅਤੇ ਸਟੀਰਾਇਡ ਨਾਲ ਲਿਵਰ ਨੂੰ ਨੁਕਸਾਨ
ਹਸਪਤਾਲ ਦੇ ਇਕ ਬੁਲਾਰੇ ਨੇ ਦੱਸਿਆ, ‘‘ਅਸੀਂ ਦੋ ਮਹੀਨਿਆਂ ’ਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ ਮੁਕਤ ਹੋਣ ਵਾਲੇ 14 ਮਰੀਜ਼ਾਂ ’ਚ ਪਹਿਲੀ ਵਾਰ ਲਿਵਰ ’ਚ ਇਸ ਤਰ੍ਹਾਂ ਦੇ ਅਸਾਧਾਰਣ ਵੱਡੇ ਫੋੜੇ ਵੇਖੇ।’’ ਡਾਕਟਰਾਂ ਨੂੰ ਸ਼ੱਕ ਹੈ ਕਿ ਖ਼ਰਾਬ ਪੋਸ਼ਣ ਅਤੇ ਸਟੀਰਾਇਡ ਦੀ ਖੁਰਾਕ ਲੈਣ ਨਾਲ ਪੱਸ ਬਣੀ ਅਤੇ ਲਿਵਰ ਨੂੰ ਨੁਕਸਾਨ ਪੁੱਜਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News