ਦੇਸ਼ ਦੇ ਇਸ ਸ਼ਹਿਰ ''ਚ ਕਾਰ ਧੋਣ ਲਈ ਜਾਰੀ ਹੋਏ ਨਵੇਂ ਨਿਯਮ, ਉਲੰਘਣਾ ਕਰਨ ''ਤੇ ਲੱਗੇਗਾ ਜੁਰਮਾਨਾ
Sunday, Mar 10, 2024 - 04:58 PM (IST)
ਬੰਗਲੁਰੂ - ਪਾਣੀ ਦੀ ਘਾਟ ਦਾ ਸੰਕਟ ਕਿਸ ਤਰ੍ਹਾਂ ਦੇ ਹਾਲਾਤ ਲਿਆ ਸਕਦਾ ਹੈ, ਇਸ ਦੀ ਝਲਕ ਇਨ੍ਹੀਂ ਦਿਨੀਂ ਦੇਸ਼ ਦੀ ਸੂਚਨਾ ਤਕਨਾਲੋਜੀ ਰਾਜਧਾਨੀ ਬੈਂਗਲੁਰੂ ਵਿਚ ਚੰਗੀ ਤਰ੍ਹਾਂ ਦੇਖਣ ਨੂੰ ਮਿਲ ਰਹੀ ਹੈ। ਕਈ ਸਥਾਨਾਂ 'ਤੇ ਲੋਕ ਪਾਣੀ ਲੈਣ ਲਈ ਲਾਈਨਾਂ 'ਚ ਖੜ੍ਹੇ ਹਨ ਅਤੇ ਪੀਣ ਵਾਲੇ ਪਾਣੀ ਲਈ ਮੋਟੀ ਰਕਮ ਦਾ ਭੁਗਤਾਨ ਵੀ ਕਰਨਾ ਪੈ ਰਿਹਾ ਹੈ। ਇੱਥੋਂ ਦੇ ਜਲ ਸਪਲਾਈ ਅਤੇ ਸੀਵਰੇਜ ਬੋਰਡ (ਬੀਡਬਲਯੂਐਸਐਸਬੀ) ਨੇ ਹਦਾਇਤਾਂ ਦਿੱਤੀਆਂ ਹਨ ਕਿ ਲੋਕ ਵਾਹਨਾਂ ਨੂੰ ਧੋਣ ਅਤੇ ਬਾਗਬਾਨੀ ਲਈ ਪੀਣ ਵਾਲੇ ਪਾਣੀ ਦੀ ਵਰਤੋਂ ਨਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਫੁਹਾਰਿਆਂ ਨੂੰ ਬੰਦ ਕਰਨ ਲਈ ਕਿਹਾ ਗਿਆ ਹੈ। ਇਮਾਰਤ ਜਾਂ ਸੜਕ ਨਿਰਮਾਣ ਵਿੱਚ ਵੀ ਇਸ ਦੀ ਵਰਤੋਂ ਬੰਦ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਕ੍ਰੈਡਿਟ ਕਾਰਡ ਨਾਲ ਖ਼ਰੀਦੋ ਨਵੀਂ ਚਮਕਦੀ ਕਾਰ, ਇੰਝ ਕਰ ਸਕਦੇ ਹੋ ਹਜ਼ਾਰਾਂ ਦੀ ਬਚਤ
ਸਿਰਫ਼ ਇੰਨਾ ਹੀ ਨਹੀਂ ਇਲਾਕੇ ਦੇ ਮਾਲਜ਼ ਅਤੇ ਮਲਟੀਪਲੈਕਸਾਂ ਨੂੰ ਪੀਣ ਵਾਲੇ ਪਾਣੀ ਤੋਂ ਇਲਾਵਾ ਕਿਸੇ ਹੋਰ ਚੀਜ਼ ਲਈ ਪਾਣੀ ਦੀ ਵਰਤੋਂ ਨਾ ਕਰਨ ਲਈ ਕਿਹਾ ਗਿਆ ਹੈ। ਉਲੰਘਣਾ ਕਰਨ ਵਾਲਿਆਂ ਨੂੰ 5,000 ਰੁਪਏ ਜੁਰਮਾਨਾ ਕੀਤਾ ਜਾਵੇਗਾ। ਜੇਕਰ ਦੂਜੀ ਵਾਰ ਉਲੰਘਣਾ ਹੁੰਦੀ ਹੈ, ਤਾਂ 5000 ਰੁਪਏ ਦੇ ਨਾਲ-ਨਾਲ ਹਰ ਰੋਜ਼ 5000 ਰੁਪਏ ਦਾ ਵਾਧੂ ਜੁਰਮਾਨਾ ਲਗਾਇਆ ਜਾਵੇਗਾ। ਬੋਰਡ ਨੇ ਕਿਹਾ ਕਿ ਹਰ ਕਿਸੇ ਲਈ ਪੀਣ ਵਾਲੇ ਪਾਣੀ ਦੀ ਸਪਲਾਈ ਜ਼ਰੂਰੀ ਹੈ।
ਇਸ ਕਾਰਨ ਵਧਿਆ ਪਾਣੀ ਦਾ ਸੰਕਟ
ਵੱਧ ਰਹੇ ਤਾਪਮਾਨ ਅਤੇ ਘੱਟ ਵਰਖਾ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ। ਇਸ ਲਈ ਪਾਣੀ ਦੀ ਬਰਬਾਦੀ ਨੂੰ ਰੋਕਿਆ ਜਾਵੇ। ਇਹ ਹੁਕਮ ਬੋਰਡ ਦੇ 1964 ਵਿੱਚ ਬਣੇ ਕਾਨੂੰਨ ਦੀ ਧਾਰਾ 33 ਅਤੇ 34 ਤਹਿਤ ਲੋਕ ਹਿੱਤ ਵਿੱਚ ਜਾਰੀ ਕੀਤਾ ਗਿਆ ਹੈ। ਇੱਕ ਕਾਲ ਸੈਂਟਰ ਬਣਾਇਆ ਗਿਆ ਹੈ, ਜਿਸ ਦੇ ਨੰਬਰ 1916 'ਤੇ ਹਦਾਇਤਾਂ ਦੀ ਉਲੰਘਣਾ ਬਾਰੇ ਜਾਣਕਾਰੀ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਦੇਸ਼ ਦੇ ਇਸ ਸੂਬੇ 'ਚ ਅੱਜ ਰਾਤ ਤੋਂ 3 ਦਿਨਾਂ ਲਈ ਬੰਦ ਰਹਿਣਗੇ ਪੈਟਰੋਲ ਪੰਪ, ਅੱਜ ਹੀ ਫੁੱਲ ਕਰਵਾ ਲਓ ਟੈਂਕੀ
ਇਲਾਕੇ ਵਿਚ ਵਧੀ ਪਾਣੀ ਦੀ ਘਾਟ
ਬੋਰਡ ਦੇ ਚੇਅਰਮੈਨ ਡਾਕਟਰ ਵੀ ਰਾਮ ਪ੍ਰਸਾਦ ਮਨੋਹਰ ਨੇ ਕਿਹਾ ਕਿ ਬੰਗਲੌਰ ਨੂੰ 2,100 ਐਮਐਲਡੀ (ਮਿਲੀਅਨ ਲੀਟਰ ਪ੍ਰਤੀ ਦਿਨ) ਪਾਣੀ ਦੀ ਲੋੜ ਹੈ। ਇਸ ਵਿੱਚੋਂ 1,450 ਨੂੰ ਜ਼ਮੀਨ ਵਿੱਚੋਂ ਕੱਢਿਆ ਜਾ ਰਿਹਾ ਹੈ। ਇਸ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਤੇਜ਼ੀ ਨਾਲ ਹੇਠਾਂ ਗਿਆ ਹੈ। ਅਪਾਰਟਮੈਂਟ ਨਿਵਾਸੀ ਪਹਿਲਾਂ ਬੋਰਵੈੱਲ 'ਤੇ ਨਿਰਭਰ ਸਨ, ਪਰ ਹੁਣ ਬੋਰਡ ਉਨ੍ਹਾਂ ਨੂੰ 100 ਕਿਲੋਮੀਟਰ ਦੂਰ ਤੋਂ ਕਾਵੇਰੀ ਦਾ ਪਾਣੀ ਮੁਹੱਈਆ ਕਰਵਾ ਰਿਹਾ ਹੈ। ਕਿਸੇ ਨੂੰ ਪੀਣ ਵਾਲੇ ਪਾਣੀ ਦੀ ਕੋਈ ਸਮੱਸਿਆ ਨਹੀਂ ਹੋਣ ਦਿੱਤੀ ਜਾਵੇਗੀ।
ਵਿਭਾਗ ਨੇ ਜਾਰੀ ਕੀਤੇ ਇਹ ਨਿਰਦੇਸ਼
ਬੰਗਲੁਰੂ ਦੇ ਬਹੁਤ ਸਾਰੇ ਸਕੂਲਾਂ ਨੇ ਬੱਚਿਆਂ ਲਈ ਪੀਣ ਵਾਲਾ ਪਾਣੀ ਮੁਹੱਈਆ ਨਾ ਹੋਣ ਕਾਰਨ ਕਲਾਸਾਂ ਆਨਲਾਈਨ ਕਰ ਦਿੱਤੀਆਂ ਹਨ। ਕੁਝ ਪੌਸ਼ ਸੁਸਾਇਟੀਆਂ ਵਿੱਚ ਭਾਂਡੇ ਧੋਣ ਲਈ ਪਾਣੀ ਨਾ ਹੋਣ ਕਾਰਨ ਲੋਕ ਡਿਸਪੋਜ਼ੇਬਲ ਪਲੇਟਾਂ ਦੀ ਵਰਤੋਂ ਕਰ ਰਹੇ ਹਨ। ਪਖਾਨਿਆਂ ਵਿੱਚ ਵੈੱਟ ਵਾਈਪਸ ਦੀ ਵਰਤੋਂ ਕੀਤੀ ਜਾ ਰਹੀ ਹੈ, ਕੁਝ ਲੋਕ ਮਾਲ ਦੇ ਪਖਾਨਿਆਂ ਵਿੱਚ ਜਾ ਰਹੇ ਹਨ।
ਟੈਂਕਰਾਂ ਰਾਹੀਂ ਪਾਣੀ ਦੀ ਸਪਲਾਈ ਮਹਿੰਗੀ ਹੁੰਦੀ ਜਾ ਰਹੀ ਹੈ। ਸਰਕਾਰ ਨੇ ਪੰਜ ਕਿਲੋਮੀਟਰ ਦੀ ਦੂਰੀ 'ਤੇ 6,000 ਲੀਟਰ ਪਾਣੀ ਦੇ ਟੈਂਕਰ ਲਈ 600 ਰੁਪਏ ਅਤੇ 10 ਕਿਲੋਮੀਟਰ ਦੀ ਦੂਰੀ 'ਤੇ 12,000 ਲੀਟਰ ਦੇ ਟੈਂਕਰ ਲਈ 1,200 ਰੁਪਏ ਦਾ ਰੇਟ ਤੈਅ ਕੀਤਾ ਹੈ।
ਵਾਟਰ ਕੈਨ ਵੇਚਣ ਵਾਲੇ ਹੁਣ ਇੱਕ ਵਿਅਕਤੀ ਨੂੰ ਸਿਰਫ਼ ਇੱਕ ਡੱਬਾ ਹੀ ਵੇਚ ਰਹੇ ਹਨ। ਕਈ ਦੁਕਾਨਾਂ 'ਤੇ ਨੋ ਵਾਟਰ ਲਿਖ ਦਿੱਤਾ ਗਿਆ ਹੈ। ਕਈ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਹ ਆਪਣੇ ਪੌਦਿਆਂ ਨੂੰ ਪਾਣੀ ਨਹੀਂ ਦੇ ਰਹੇ, ਜਿਸ ਕਾਰਨ ਉਹ ਸੁੱਕਣ ਲੱਗ ਪਏ ਹਨ।
ਇਹ ਵੀ ਪੜ੍ਹੋ : 13 ਦਿਨਾਂ 'ਚ 2950 ਰੁਪਏ ਵਧੀ ਸੋਨੇ ਦੀ ਕੀਮਤ, ਜਾਣੋ ਕਿਉਂ ਵਧ ਰਹੇ ਕੀਮਤੀ ਧਾਤੂ ਦੇ ਭਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8