ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਪੁਲਸ ਕਮਿਸ਼ਨਰਾਂ ਤੇ SSPs ਲਈ ਨਵੀਆਂ ਹਦਾਇਤਾਂ ਜਾਰੀ!

Wednesday, Oct 22, 2025 - 12:11 PM (IST)

ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਪੁਲਸ ਕਮਿਸ਼ਨਰਾਂ ਤੇ SSPs ਲਈ ਨਵੀਆਂ ਹਦਾਇਤਾਂ ਜਾਰੀ!

ਜਲੰਧਰ (ਧਵਨ)– ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਕਿਹਾ ਹੈ ਕਿ 80 ਫੀਸਦੀ ਤੋਂ ਵੱਧ ਫਿਰੌਤੀ ਦੀਆਂ ਕਾਲਾਂ ਲੋਕਲ ਅਪਰਾਧੀਆਂ ਵੱਲੋਂ ਗੈਂਗਸਟਰ ਬਣ ਕੇ ਕੀਤੀਆਂ ਜਾਂਦੀਆਂ ਹਨ, ਜਿਸ ਬਾਰੇ ਪੰਜਾਬ ਪੁਲਸ ਕੋਲ ਪੁਖਤਾ ਸੂਚਨਾਵਾਂ ਮੌਜੂਦ ਹਨ। ਉਨ੍ਹਾਂ ਸਾਰੇ ਪੁਲਸ ਕਮਿਸ਼ਨਰਾਂ ਤੇ ਐੱਸ. ਐੱਸ. ਪੀਜ਼ ਨੂੰ ਹਦਾਇਤ ਕੀਤੀ ਹੈ ਕਿ ਹਰ ਫਿਰੌਤੀ ਕਾਲ ਨੂੰ ਐੱਫ. ਆਈ. ਆਰ. ਦੇ ਰੂਪ ’ਚ ਦਰਜ ਕਰ ਕੇ ਉਸ ਦੀ ਪੂਰੀ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਆਮ ਨਾਗਰਿਕ ਸਾਡੀ ਸਰਵਉੱਚ ਪਹਿਲ ਹਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲਗਾਤਾਰ ਦੋ ਹੋਰ ਛੁੱਟੀਆਂ! ਨੋਟੀਫ਼ਿਕੇਸ਼ਨ ਜਾਰੀ

ਡੀ. ਜੀ. ਪੀ. ਯਾਦਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਸਰਕਾਰ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਨੂੰ ਵੱਡੀ ਸਫਲਤਾ ਦੱਸਿਆ। ਉਨ੍ਹਾਂ ਕਿਹਾ ਕਿ ਹੁਣ ਤਕ ਪੰਜਾਬ ਪੁਲਸ ਨੇ 1300 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ ਅਤੇ ‘ਸੁਰੱਖਿਅਤ ਪੰਜਾਬ’ ਹੈਲਪਲਾਈਨ ਰਾਹੀਂ ਜਨਤਾ ਤੋਂ 16,000 ਤੋਂ ਵੱਧ ਅਹਿਮ ਜਾਣਕਾਰੀਆਂ ਪ੍ਰਾਪਤ ਹੋਈਆਂ ਹਨ। ਇਸ ਜਨ-ਸਹਿਯੋਗੀ ਪਹਿਲ ਤਹਿਤ ਵੱਡੀ ਗਿਣਤੀ ’ਚ ਐੱਫ. ਆਈ. ਆਰਜ਼ ਦਰਜ ਹੋਈਆਂ ਹਨ ਅਤੇ ਕਈ ਨਸ਼ਾ ਸਮੱਗਲਿੰਗ ਨੈੱਟਵਰਕ ਖਤਮ ਕੀਤੇ ਗਏ ਹਨ।

ਇਹ ਖ਼ਬਰ ਵੀ ਪੜ੍ਹੋ - Diwali ਮੌਕੇ ਪ੍ਰਦੂਸ਼ਣ ਨੇ ਤੋੜ ਦਿੱਤੇ ਸਾਰੇ ਰਿਕਾਰਡ! ਜਲੰਧਰ 'ਚ 750 ਤੋਂ ਵੀ ਟੱਪ ਗਿਆ AQI

ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਪੁਲਸ ਨੇ ਹਵਾਲਾ ਚੈਨਲਾਂ ’ਤੇ ਵੀ ਵਾਰ ਕੀਤਾ ਹੈ ਅਤੇ 64 ਹਵਾਲਾ ਸੰਚਾਲਕਾਂ ਨੂੰ ਗ੍ਰਿਫਤਾਰ ਕਰ ਕੇ 14 ਕਰੋੜ ਰੁਪਏ ਦੀ ਗੈਰ-ਕਾਨੂੰਨੀ ਰਕਮ ਜ਼ਬਤ ਕੀਤੀ ਹੈ। ਪਾਕਿਸਤਾਨ ’ਚ ਸਥਿਤ ਆਈ. ਐੱਸ. ਆਈ. ਤੇ ਹੋਰ ਕੱਟੜਪੰਥੀ ਅਨਸਰ ਸੂਬੇ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਪੰਜਾਬ ਪੁਲਸ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਤੱਤਪਰ ਹੈ। ਸਮਾਗਮ ਤੋਂ ਬਾਅਦ ਡੀ. ਜੀ. ਪੀ. ਨੇ ਸ਼ਹੀਦ ਪੁਲਸ ਮੁਲਾਜ਼ਮਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪੰਜਾਬ ਸਰਕਾਰ ਤੇ ਪੁਲਸ ਵਿਭਾਗ ਵੱਲੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ।
 


author

Anmol Tagra

Content Editor

Related News