ਨਵੀਂ ਖੋਜ ''ਚ ਖ਼ੁਲਾਸਾ; ਬੱਚਿਆਂ ਦਾ ਕੱਦ ਸ਼ਹਿਰਾਂ ’ਚ ਘਟਿਆ, ਪਿੰਡਾਂ ’ਚ ਵਧਿਆ

Thursday, Apr 13, 2023 - 12:40 PM (IST)

ਨਵੀਂ ਖੋਜ ''ਚ ਖ਼ੁਲਾਸਾ; ਬੱਚਿਆਂ ਦਾ ਕੱਦ ਸ਼ਹਿਰਾਂ ’ਚ ਘਟਿਆ, ਪਿੰਡਾਂ ’ਚ ਵਧਿਆ

ਨਵੀਂ ਦਿੱਲੀ- ਪੂਰੀ ਦੁਨੀਆ ਦੇ ਨੌਜਵਾਨਾਂ ਲਈ ਸਿਹਤ ਅਤੇ ਵਿਕਾਸ ਪੱਖੋਂ ਸ਼ਹਿਰਾਂ ਵਿਚ ਰਹਿਣ ਦੇ ਲਾਭ ਘੱਟ ਰਹੇ ਹਨ ਪਰ ਪੇਂਡੂ ਖੇਤਰਾਂ ਵਿਚ ਬੱਚਿਆਂ ਅਤੇ ਅਲ੍ਹੜਾਂ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ। ਇਹ ਨਤੀਜੇ ਬੱਚਿਆਂ ਅਤੇ ਅਲ੍ਹੜਾਂ ਲਈ ਉਚਾਈ ਅਤੇ ਬਾਡੀ ਮਾਸ ਇੰਡੈਕਸ (BMI) ਦੇ ਰੁਝਾਨਾਂ ਦੇ ਗਲੋਬਲ ਵਿਸ਼ਲੇਸ਼ਣ ਤੋਂ ਸਾਹਮਣੇ ਆਏ ਹਨ।

1,500 ਤੋਂ ਵੱਧ ਖੋਜਕਰਤਾਵਾਂ ਅਤੇ ਡਾਕਟਰਾਂ ਦੇ ਇਕ ਗਲੋਬਲ ਕੰਸੋਰਟੀਅਮ ਵਲੋਂ ਖੋਜ 'ਚ 1990 ਤੋਂ 2020 ਤੱਕ 200 ਦੇਸ਼ਾਂ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ 71 ਮਿਲੀਅਨ ਬੱਚਿਆਂ ਅਤੇ ਅਲ੍ਹੜਾਂ (5 ਤੋਂ 19 ਸਾਲ ਦੀ ਉਮਰ) ਦੇ ਕੱਦ ਅਤੇ ਭਾਰ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ। ਅਧਿਐਨ ਵਿਚ ਪਾਇਆ ਗਿਆ ਕਿ 21ਵੀਂ ਸਦੀ ’ਚ ਵਧੇਰੇ ਦੇਸ਼ਾਂ ਦੇ ਸ਼ਹਿਰੀ ਖੇਤਰਾਂ ਵਿਚ ਬੱਚਿਆਂ ਅਤੇ ਅਲ੍ਹੜਾਂ ਦੀ ਉਚਾਈ ਘਟੀ ਹੈ, ਜਦਕਿ ਪੇਂਡੂ ਖੇਤਰਾਂ ਵਿਚ ਬੱਚਿਆਂ ਅਤੇ ਅਲ੍ਹੜਾਂ ਦੀ ਉਚਾਈ ਵਧੀ ਹੈ।

ਬੱਚਿਆ ਦੀ ਉੱਚਾਈ ਵਿਚ ਵੀ ਕਾਫੀ ਵਾਧਾ

ਖੋਜਕਰਤਾਵਾਂ ਨੇ ਬੱਚਿਆਂ ਦੇ BMI ਦਾ ਵੀ ਅਧਿਐਨ ਕੀਤਾ। ਇਹ ਵੀ ਅਧਿਐਨ ਕੀਤਾ ਕਿ ਉਨ੍ਹਾਂ ਦੀ ਉੱਚਾਈ ਲਈ ਸਿਹਤਮੰਦ ਵਜ਼ਨ ਕੀ ਦਰਸਾਉਂਦਾ ਹੈ? ਉਨ੍ਹਾਂ ਨੋਟ ਕੀਤਾ ਕਿ 1990 ’ਚ ਸ਼ਹਿਰਾਂ ਵਿਚ ਰਹਿਣ ਵਾਲੇ ਬੱਚਿਆਂ ਦਾ BMI ਔਸਤ ਸੀ। ਇਹ ਪੇਂਡੂ ਖੇਤਰਾਂ ਦੇ ਬੱਚਿਆਂ ਨਾਲੋਂ ਥੋੜ੍ਹਾ ਵੱਧ ਸੀ। 2020 ਤੱਕ ਉਪ-ਸਹਾਰਾ ਅਫਰੀਕਾ ਅਤੇ ਦੱਖਣੀ ਏਸ਼ੀਆ ਜਿੱਥੇ BMI ਔਸਤ ਘਟਿਆ, ਪੇਂਡੂ ਖੇਤਰਾਂ ਨੂੰ ਛੱਡ ਕੇ ਉਹ ਵਧੇਰੇ ਦੇਸ਼ਾਂ ’ਚ ਵਧਿਆ ਹੈ। ਖੋਜ ਦੇ ਨਤੀਜਿਆਂ ਵਿਚ ਵੇਖਿਆ ਗਿਆ ਕਿ ਪੇਂਡੂ ਖੇਤਰਾਂ ਵਿਚ ਵਿਕਾਸ 'ਚ ਕਮੀ ਅਤੇ ਕੁਪੋਸ਼ਣ ਵਿਚ ਤੇਜ਼ੀ ਨਾਲ ਗਿਰਾਵਟ ਆਈ ਹੈ ਪਰ ਭਾਰਤ ਵਿਚ ਪਿਛਲੇ 2 ਦਹਾਕਿਆਂ ਤੋਂ ਪੇਂਡੂ ਖੇਤਰਾਂ ਵਿਚ ਬੱਚਿਆਂ ਦੀ ਉੱਚਾਈ 'ਚ ਕਾਫੀ ਵਾਧਾ ਵੇਖਿਆ ਗਿਆ ਹੈ। ਸ਼ਹਿਰ ਦੇ ਮੁਕਾਬਰੇ ਇਹ ਅੰਤਰ 4 ਸੈਂਟੀਮੀਟਰ ਹੈ। 


author

Tanu

Content Editor

Related News