ਮ੍ਰਿਤਕ ਪੁੱਤ ਅਕੀਲ ਨੂੰ ਲੈ ਕੇ ਸਾਬਕਾ DGP ਮੁਹੰਮਦ ਮੁਸਤਫ਼ਾ ਦਾ ਸਨਸਨੀਖੇਜ਼ ਖ਼ੁਲਾਸਾ

Wednesday, Oct 22, 2025 - 06:20 PM (IST)

ਮ੍ਰਿਤਕ ਪੁੱਤ ਅਕੀਲ ਨੂੰ ਲੈ ਕੇ ਸਾਬਕਾ DGP ਮੁਹੰਮਦ ਮੁਸਤਫ਼ਾ ਦਾ ਸਨਸਨੀਖੇਜ਼ ਖ਼ੁਲਾਸਾ

ਚੰਡੀਗੜ੍ਹ : ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੇ ਪੁੱਤਰ ਅਕੀਲ ਦੀ ਮੌਤ ਦੇ ਮਾਮਲੇ ਵਿਚ ਰੋਜ਼ਾਨਾ ਨਵੀਆਂ ਪਰਤਾਂ ਖੁਲ੍ਹ ਰਹੀਆਂ ਹਨ। ਹੁਣ ਮੁਹੰਮਦ ਮੁਸਤਫਾ ਖੁਦ ਮੀਡੀਆ ਅੱਗੇ ਆਏ ਹਨ ਅਤੇ ਆਪਣੇ ਪੁੱਤਰ ਦੀ ਮਾਨਸਿਕ ਸਥਿਤੀ, ਉਸ ਦੇ ਵਿਵਹਾਰ ਅਤੇ ਪਰਿਵਾਰ 'ਤੇ ਲੱਗੇ ਦੋਸ਼ਾਂ ਬਾਰੇ ਖੁੱਲ੍ਹ ਕੇ ਬਿਆਨ ਦਿੱਤਾ ਹੈ। ਮੁਸਤਫਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਅਕੀਲ ਪਿਛਲੇ ਕਈ ਸਾਲਾਂ ਤੋਂ ਮਾਨਸਿਕ ਤੌਰ 'ਤੇ ਅਸਥਿਰ ਸੀ ਜਿਸ ਦੇ ਚੱਲਦੇ ਉਹ ਅਤੇ ਪੂਰਾ ਪਰਿਵਾਰ ਪ੍ਰੇਸ਼ਾਨੀ ਝੱਲ ਰਿਹਾ ਸੀ। ਉਨ੍ਹਾਂ ਅਨੁਸਾਰ 2024 ਵਿਚ ਅਕੀਲ ਦੀ ਮਾਨਸਿਕ ਸਥਿਤੀ ਪੂਰੀ ਤਰ੍ਹਾਂ ਵਿਗੜ ਗਈ ਸੀ। ਉਸ ਨੇ ਇਕ ਵੀਡੀਓ ਵਿਚ ਪਰਿਵਾਰ ਦੀਆਂ ਔਰਤਾਂ ਬਾਰੇ ਗੰਭੀਰ ਦੋਸ਼ ਲਗਾਏ ਸਨ, ਜਿਸ ਵਿਚ ਉਸ ਨੇ ਕਿਹਾ ਕਿ ਪਰਿਵਾਰ ਦੀਆਂ ਔਰਤਾਂ ਕੋਠਾ ਚਲਾਉਂਦੀਆਂ ਹਨ। 

ਇਹ ਵੀ ਪੜ੍ਹੋ : ਸਾਬਕਾ ਕਾਂਗਰਸੀ ਸਰਪੰਚ ਨੇ ਆਮ ਆਦਮੀ ਪਾਰਟੀ ਦੀ ਮਹਿਲਾ ਆਗੂ ਨੂੰ ਮਾਰੀਆਂ ਗੋਲ਼ੀਆਂ

ਮੁਸਤਫਾ ਨੇ ਦੱਸਿਆ ਕਿ ਅਕੀਲ ਖੁਦ ਸਮਝ ਨਹੀਂ ਪਾ ਰਿਹਾ ਸੀ ਕਿ ਉਹ ਕੀ ਕਹਿ ਰਿਹਾ ਹੈ ਜਾਂ ਕਰ ਰਿਹਾ ਹੈ। ਉਹ ਕਹਿੰਦਾ ਸੀ ਕਿ ਅਸੀਂ ਆਪਣੀਆਂ ਔਰਤਾਂ ਨੂੰ ਕਿਸੇ ਵੀ ਰਾਜਨੀਤਿਕ ਹਸਤੀ ਨੂੰ ਆਫ਼ਰ ਕਰਦੇ ਹਾਂ ਜੋ ਸਾਡੇ ਘਰ ਆਉਂਦੀ ਹੈ। ਕਲਪਨਾ ਕਰੋ ਕਿ ਕੋਈ ਪਿਤਾ ਅਜਿਹੀਆਂ ਚੀਜ਼ਾਂ ਨੂੰ ਕਿਵੇਂ ਬਰਦਾਸ਼ਤ ਕਰ ਸਕਦਾ ਹੈ? ਸਾਬਕਾ ਡੀਜੀਪੀ ਨੇ ਖੁਲਾਸਾ ਕੀਤਾ ਕਿ ਅਕੀਲ ਨੇ ਕਈ ਵਾਰ ਹਿੰਸਕ ਵਿਵਹਾਰ ਕੀਤਾ, ਇੱਥੋਂ ਤੱਕ ਕਿ 2008 ਵਿਚ ਆਪਣੀ ਮਾਂ ਨਾਲ ਹਿੰਸਕ ਹੋ ਕੇ ਉਸ ਦੀ ਕਮਰ ਤੋੜ ਦਿੱਤੀ ਸੀ। ਕਈ ਵਾਰ ਪੁਲਸ ਅਧਿਕਾਰੀਆਂ 'ਤੇ ਵੀ ਹਮਲੇ ਕੀਤੇ। ਮੁਸਤਫਾ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਦੀ ਇੱਜ਼ਤ ਬਚਾਉਣ ਲਈ ਅਕਸਰ ਅਜਿਹੇ ਮਾਮਲੇ ਦਬਾਉਂਦੇ ਰਹੇ।

ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਖ਼ੌਫਨਾਕ ਕਾਂਡ, ਕਾਂਗਰਸ ਦੇ ਸੀਨੀਅਰ ਆਗੂ 'ਤੇ ਅੰਨ੍ਹੇਵਾਹ ਚੱਲੀਆਂ ਗੋਲ਼ੀਆਂ

ਉਨ੍ਹਾਂ ਅੱਗੇ ਦੱਸਿਆ ਕਿ ਅਕੀਲ ਪਿਛਲੇ 18 ਸਾਲਾਂ ਤੋਂ ਨਸ਼ੇ ਦਾ ਆਦੀ ਸੀ, ਜੋ ਕਈ ਵਾਰ ਆਪਣੇ ਆਪ ਨੂੰ ਕਮਰੇ ਵਿਚ ਬੰਦ ਕਰ ਲੈਂਦਾ ਸੀ। 16 ਅਕਤੂਬਰ ਨੂੰ ਪਰਿਵਾਰ ਦੇ ਘਰ ਆਉਣ 'ਤੇ ਉਹ ਮ੍ਰਿਤ ਪਾਇਆ ਗਿਆ। ਮੁਸਤਫਾ ਨੇ ਕਿਹਾ ਕਿ ਮਾਮਲੇ ਦੀ ਪੂਰੀ ਸੱਚਾਈ ਸਾਹਮਣੇ ਲਿਆਉਣ ਲਈ ਪੋਸਟਮਾਰਟਮ ਕਰਵਾਇਆ ਗਿਆ ਹੈ ਤੇ ਪੁਲਸ ਵੱਲੋਂ ਐੱਸਆਈਟੀ ਬਣਾਈ ਗਈ ਹੈ ਜੋ ਸਾਰੇ ਤੱਥਾਂ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਕੁਝ ਲੋਕ ਰਾਜਨੀਤਿਕ ਲਾਭ ਲਈ ਇਸ ਮਾਮਲੇ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਨ, ਜਦਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਦਾ ਅਸਲ ਕਾਰਨ ਉਸਦੀ ਮਾਨਸਿਕ ਸਥਿਤੀ ਅਤੇ ਨਸ਼ਿਆਂ ਦੀ ਆਦਤ ਸੀ। ਉਨ੍ਹਾਂ ਕਿਹਾ ਕਿ ਹੁਣ ਚੁੱਪ ਰਹਿਣਾ ਗੁਨਾਹ ਹੋਵੇਗਾ, ਇਸ ਲਈ ਸੱਚ ਸਾਹਮਣੇ ਲਿਆਉਣਾ ਜ਼ਰੂਰੀ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਵਿਚ ਛੁੱਟੀ ਨੂੰ ਲੈ ਕੇ ਪੈ ਗਿਆ ਰੌਲਾ, ਸਿੱਖਿਆ ਵਿਭਾਗ ਨੇ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News