ਨਵੇਂ ਸੰਸਦ ਮੈਂਬਰਾਂ ''ਚੋਂ ਕਿਸਨੂੰ ਮਿਲੇਗੀ ਲੁਟਿਅਨ ਜੋਨ ''ਚ ਰਿਹਾਇਸ਼, ਜਲਦ ਹੋਵੇਗਾ ਫੈਸਲਾ

06/05/2019 8:00:49 PM

ਨਵੀਂ ਦਿੱਲੀ: ਲੋਕ ਸਭਾ ਚੋਣਾਂ 'ਚ ਜਿੱਤੇ ਸਾਂਸਦ ਅਜੇ ਅਸਥਾਈ ਟਿਕਾਣਿਆਂ 'ਚ ਰਹਿ ਰਹੇ ਹਨ ਤੇ ਜ਼ਲਦ ਹੀ ਇਹ ਲੁਟਿਅਨ ਜੋਨ ਦਿੱਲੀ 'ਚ ਫੈਲੇ ਬੰਗਲਿਆਂ ਤੇ ਫਲੈਟਾਂ 'ਚ ਸ਼ਿਫਟ ਹੋਣਗੇ। ਲੋਕ ਸਭਾ ਸਕੱਤਰੇਤ ਨੇ ਇਸ ਮਾਪਦੰਡ ਦਾ ਆਕਲਨ ਸ਼ੁਰੂ ਕਰ ਦਿੱਤਾ ਹੈ ਕਿ ਇਨ੍ਹਾਂ 'ਚ ਕਿਸ ਬੰਗਲੇ-ਫਲੈਟ 'ਚ ਕਿਹੜਾ-ਕਿਹੜਾ ਸਾਂਸਦ ਰਹੇਗਾ। ਸਾਂਸਦਾਂ ਨੂੰ ਉਨ੍ਹਾਂ ਦੇ ਟਿਕਾਣੇ ਹਾਊਸ ਕਮੇਟੀ ਅਲਾਟ ਕਰਦੀ ਹੈ। ਲੋਕ ਸਭਾ ਪੂਲ 'ਚ ਕੁੱਲ 517 ਘਰ ਹਨ, ਜਿਨ੍ਹਾਂ 'ਚੋਂ 8 ਬੰਗਲੇ ਛੋਟੇ ਫਲੈਟਾਂ 'ਚ ਹਨ ਤੇ ਇਥੇ ਹੋਸਟਲ ਵੀ ਹਨ। 

ਅਧਿਕਾਰੀਆਂ ਨੇ ਦੱਸਿਆ ਕਿ ਨਵੇਂ ਲੋਕਸਭਾ ਸਪੀਕਰ ਦੀ ਚੋਣ ਤੋਂ ਬਾਅਦ ਪਹਿਲੀ ਕਮੇਟੀ ਜੋ ਗਠਿਤ ਹੋਵੇਗੀ, ਉਹ ਇਹ ਹਾਊਸ ਕਮੇਟੀ ਦੀ ਹੋਵੇਗੀ। ਉਨ੍ਹਾਂ ਦੱਸਿਆ ਕਿ 250 ਨਵੇਂ ਸਾਂਸਦਾਂ ਨੂੰ ਅਜੇ ਵੱਖ-ਵੱਖ ਸੂਬਿਆਂ ਭਵਨਾਂ ਤੇ ਵੈਸਟਰਨ ਕੋਰਟ 'ਚ ਠਹਿਰਾਇਆ ਗਿਆ ਹੈ। ਨਵੇਂ ਸਾਂਸਦਾਂ ਨੇ ਆਪਣੀ ਪਸੰਦ ਦੱਸਦੇ ਹੋਏ ਫਾਰਮ ਭਰ ਕੇ ਜਮਾ ਕਰਾ ਦਿੱਤੇ ਹਨ। ਸਾਂਸਦਾਂ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਸਟੇਟਮੈਂਟ ਹਾਊਸ ਕਮੇਟੀ ਨੂੰ ਉਪਲੱਬਧ ਕਰਵਾਈ ਜਾਵੇਗੀ ਤੇ ਕਮੇਟੀ ਇਸ ਦੇ ਆਧਾਰ 'ਤੇ ਵੱਖ-ਵੱਖ ਤਰ੍ਹਾਂ ਦੀਆਂ ਰਿਹਾਇਸ਼ਾਂ ਦੀ ਵੰਡ ਲਈ ਮਾਪਦੰਡ ਨਿਰਧਾਰਤ ਕਰੇਗੀ। ਇਕ ਅਧਿਕਾਰੀ ਨੇ ਕਿਹਾ ਕਿ ਹਾਊਸ ਕਮੇਟੀ ਵੱਖ-ਵੱਖ ਵਰਗਾਂ 'ਚ ਉਪਲੱਬਧ ਫਲੈਟਾਂ ਤੇ ਉਨ੍ਹਾਂ ਲਈ ਪ੍ਰਾਪਤ ਅਰਜ਼ੀਆਂ ਦੇ ਆਧਾਰ 'ਤੇ ਫੈਸਲਾ ਕਰੇਗੀ।

ਲੋਕ ਸਭਾ ਪੂਲ ਲਈ ਉਪਲੱਬਧ ਰਿਹਾਇਸ਼ੀ ਟਿਕਾਣਿਆਂ 'ਚ 159 ਬੰਗਲੇ, 37 ਟਵਿਨ ਫਲੈਟ, 193 ਸਿੰਗਲ ਫਲੈਟ,96 ਬਹੁਮੰਜ਼ਿਲਾਂ ਇਮਾਰਤਾਂ 'ਚ ਫਲੈਟ ਤੇ 32 ਇਕਾਈਆਂ ਸਿੰਗੁਲਰ ਰੈਗੂਲਰ ਟਿਕਾਣਿਆਂ ਦੀ ਹੈ। ਇਹ ਸਾਰੇ ਰਿਹਾਇਸ਼ੀ ਸਥਾਨ ਦੱਖਣੀ ਦਿੱਲੀ, ਸਾਊਥ ਐਵਿਨਿਊ, ਮੀਨਾ ਬਾਗ, ਬਿਸ਼ੰਭਰ ਦਾਸ ਮਾਰਗ, ਬਾਬਾ ਖੜ ਸਿੰਘ ਮਾਰਗ, ਤਿਲਕ ਲੇਨ ਤੇ ਵਿਥਲ ਭਾਈ ਪਟੇਲ ਹਾਊਸ ਦੇ ਸੈਂਟਰਲ ਐਵਿਨਿਊ 'ਚ ਸਥਿਤ ਹਨ। ਇਸ ਦੌਰਾਨ ਟਾਈਪ ਫਾਈਵ ਨਿਵਾਸ 'ਚ ਚਾਰ ਸ਼੍ਰੈਣੀਆਂ ਹਨ। ਟਾਈਪ ਫਾਈਵ (ਏ) 'ਚ ਇਕ ਡਰਾਇੰਗ ਰੂਮ ਤੇ ਇਕ ਬੈਡਰੂਮ ਸੈਟ ਹੈ। ਟਾਈਪ ਫਾਈਵ (ਬੀ) 'ਚ ਇਕ ਡਰਾਇੰਗ ਰੂਮ ਤੇ 2 ਬੈਡਰੂਮ ਸੈਟ ਹਨ। ਟਾਈਪ ਫਾਈਵ (ਸੀ) 'ਚ ਡਰਾਇੰਗ ਰੂਮ ਤੇ ਤਿੰਨ ਬੈਡਰੂਮ ਸੈਟ ਹਨ, ਜਦਕਿ ਟਾਈਪ ਫਾਈਵ (ਡੀ) 'ਚ ਡਰਾਇੰਗ ਰੂਮ ਤੇ ਚਾਰ ਬੈਡਰੂਮ ਸੈਟ ਹਨ। ਸੰਯੁਕਤ ਫਲੈਟ ਟਾਈਪ ਫਾਈਵ (ਏ/ਏ), ਸੰਯੁਕਤ ਫਲੈਟ ਟਾਈਪ ਫਾਈਵ (ਏ/ਬੀ) ਤੇ ਸੰਯੁਕਤ ਫਲੈਟ ਟਾਈਪ ਫਾਈਵ (ਬੀ/ਬੀ) ਵੀ ਉਪਲੱਬਧ ਹਨ।


Related News