ਸ਼ਿੰਦੇ ਹੁਣ ਗ੍ਰਹਿ ਵਿਭਾਗ ਤੇ ਹੋਰ ਸਾਰੇ ਮੁੱਦੇ ਹੱਲ ਕਰਨਾ ਚਾਹੁੰਦੇ ਹਨ

Saturday, Nov 30, 2024 - 10:16 PM (IST)

ਸ਼ਿੰਦੇ ਹੁਣ ਗ੍ਰਹਿ ਵਿਭਾਗ ਤੇ ਹੋਰ ਸਾਰੇ ਮੁੱਦੇ ਹੱਲ ਕਰਨਾ ਚਾਹੁੰਦੇ ਹਨ

ਨੈਸ਼ਨਲ ਡੈਸਕ- ‘ਮਹਾਯੁਤੀ’ ਸਰਕਾਰ ਦਾ ਸਹੁੰ ਚੁੱਕ ਸਮਾਗਮ 2 ਮੁੱਦਿਆਂ ਕਾਰਨ 2 ਦਸੰਬਰ ਤੋਂ 5 ਦਸੰਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ’ਚੋਂ ਇਕ ਇਹ ਹੈ ਕਿ ਕਾਰਜਵਾਹਕ ਮੁੱਖ ਮੰਤਰੀ ਏਕਨਾਥ ਸ਼ਿੰਦੇ ਮੁੱਖ ਮੰਤਰੀ ਦਾ ਅਹੁਦਾ ਛੱਡਣ ਤੇ ਭਾਜਪਾ ਦੇ ਦੇਵੇਂਦਰ ਫੜਨਵੀਸ ਅਧੀਨ ਕੰਮ ਕਰਨ ਦੇ ਬਦਲੇ 'ਗ੍ਰਹਿ' ਵਿਭਾਗ ਚਾਹੁੰਦੇ ਹਨ। ਉਹ ਗ੍ਰਹਿ ਵਿਭਾਗ ਤੇ ਹੋਰ ਸਾਰੇ ਮੁੱਦੇ ਹੱਲ ਕਰਨਾ ਚਾਹੁੰਦੇ ਹਨ।

ਦੂਜਾ, ਉਹ ਇਹ ਵੀ ਚਾਹੁੰਦੇ ਹਨ ਕਿ ਵਿਭਾਗ , ਮੰਤਰਾਲਿਆਂ ਦੀ ਗਿਣਤੀ, ਨਿਗਮਾਂ ਦੀ ਚੇਅਰਮੈਨੀ ਅਤੇ ਜਿੱਤਣ ਤੋਂ ਬਾਅਦ ਮੁੰਬਈ ਨਗਰ ਨਿਗਮ ’ਤੇ ਕਿਸ ਦਾ ਕੰਟਰੋਲ ਕਰੇਗਾ, ਵਰਗੇ ਸਾਰੇ ਮੁੱਦੇ ਵੀ ਹੱਲ ਕੀਤੇ ਜਾਣ।

ਰਾਜਧਾਨੀ ’ਚ ਸੱਤਾ ’ਤੇ ਕਾਬਜ਼ ਲੋਕਾਂ ਦੇ ਕਰੀਬੀ ਸੂਤਰਾਂ ਦੀ ਮੰਨੀਏ ਤਾਂ ਵੀਰਵਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰਿਹਾਇਸ਼ ’ਤੇ ਹੋਈ ਮੈਰਾਥਨ ਮੀਟਿੰਗ ਜਿਸ ’ਚ ਸਾਰੇ ਧੜੇ ਮੌਜੂਦ ਸਨ, ’ਚ ਫੈਸਲਾ ਕੀਤਾ ਗਿਆ ਕਿ ਮੁੱਖ ਮੰਤਰੀ ਦਾ ਅਹੁਦਾ ਭਾਜਪਾ ਕੋਲ ਹੀ ਰਹੇਗਾ। ਸ਼ਿਵ ਸੈਨਾ ਤੇ ਐੱਨ. ਸੀ. ਪੀ. ਨੂੰ ਇਕ-ਇਕ ਉਪ ਮੁੱਖ ਮੰਤਰੀ ਦਾ ਅਹੁਦਾ ਮਿਲੇਗਾ।

ਮੀਡੀਆ ਰਿਪੋਰਟਾਂ ਦੇ ਉਲਟ ਅਮਿਤ ਸ਼ਾਹ ਦੀ ਰਿਹਾਇਸ਼ ’ਤੇ ਮੌਜੂਦ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਬੈਠਕ ਕੁਝ ਦੇਰੀ ਨਾਲ ਸ਼ੁਰੂ ਹੋਈ ਕਿਉਂਕਿ ਸ਼ਿੰਦੇ ਦੇਰੀ ਨਾਲ ਪਹੁੰਚੇ ਸਨ। ਰਾਤ ਦਾ ਕੋਈ ਖਾਣਾ ਨਹੀਂ ਸੀ ਅਤੇ ਮੀਟਿੰਗ ਲਗਭਗ ਦੋ ਘੰਟੇ ਚੱਲੀ।

ਸੂਤਰਾਂ ਦਾ ਕਹਿਣਾ ਹੈ ਕਿ ਇਹ ਇਕ ਬਿਜ਼ਨਸ ਮੀਟਿੰਗ ਵਾਂਗ ਸੀ ਜਿਸ ਵਿਚ ਸਿਰਫ ਚਾਹ ਤੇ ਕੂਕੀਜ਼ ਨੂੰ ਪਰੋਸਿਆਂ ਗਿਅਾ ਸੀ। ਸ਼ਿੰਦੇ ਜਾਂ ਅਜੀਤ ਪਵਾਰ ਨੂੰ ਮਨਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ।

ਸ਼ਾਹ ਨੇ ਸਪੱਸ਼ਟ ਕਿਹਾ ਕਿ ਵਿਭਾਗਾਂ ਦੇ ਮੁੱਦੇ ’ਤੇ ਬਾਅਦ ’ਚ ਚਰਚਾ ਕੀਤੀ ਜਾਵੇਗੀ।

ਗ੍ਰਹਿ ਵਿਭਾਗ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ। ਇਸ ਪਿਛੋਕੜ ਵਿਚ ਮੁੰਬਈ ਤੇ ਹੋਰ ਥਾਵਾਂ ’ਤੇ ਸਬੰਧਤ ਸਾਰੇ ਕੰਮ ਮੁਲਤਵੀ ਕਰ ਦਿੱਤੇ ਗਏ ਤੇ ਨਾਰਾਜ਼ ਸ਼ਿੰਦੇ ਆਪਣੇ ਪਿੰਡ ਚਲੇ ਗਏ।

ਸਪਸ਼ਟ ਹੈ ਕਿ ਏਕਨਾਥ ਸ਼ਿੰਦੇ ਨੂੰ ਇਹ ਗੱਲ ਹਜ਼ਮ ਕਰਨ ਲਈ ਸਮਾਂ ਚਾਹੀਦਾ ਹੈ ਕਿ ਉਹ ਮੁੱਖ ਮੰਤਰੀ ਨਹੀਂ ਬਣਨਗੇ। ਸ਼ਿੰਦੇ ਦੀ ਸਮੱਸਿਆ ਇਹ ਵੀ ਹੈ ਕਿ ਜੇ ਉਹ ਆਪਣਾ ਸਿਆਸੀ ਪ੍ਰਭਾਵ ਵਧਾਉਣਾ ਚਾਹੁੰਦੇ ਹਨ ਤਾਂ ਉਹ ਬਾਹਰ ਕਿਵੇਂ ਬੈਠ ਸਕਦੇ ਹਨ?


author

Rakesh

Content Editor

Related News