ਘਰ ਦੇ ਕਲੇਸ਼ ਤੋਂ ਹੋ ਪਰੇਸ਼ਾਨ? ਇਹ ਵਾਸਤੂ ਦੋਸ਼ ਹੋ ਸਕਦੇ ਹਨ ਜ਼ਿੰਮੇਵਾਰ, ਜਾਣੋ ਕਿਵੇਂ ਕਰੀਏ ਹੱਲ

3/5/2026 10:07:41 AM

ਵੈੱਬ ਡੈਸਕ - ਪਰਿਵਾਰ ਦਾ ਅਸਲ ਮਤਲਬ ਪਿਆਰ, ਸਮਝਦਾਰੀ ਅਤੇ ਇਕ-ਦੂਜੇ ਨਾਲ ਤਾਲਮੇਲ ਹੁੰਦਾ ਹੈ ਪਰ ਜੇਕਰ ਕਿਸੇ ਘਰ 'ਚ ਬਿਨਾਂ ਕਿਸੇ ਖਾਸ ਕਾਰਨ ਦੇ ਵਾਰ-ਵਾਰ ਲੜਾਈ-ਝਗੜੇ ਹੋਣ ਲੱਗਣ ਅਤੇ ਰਿਸ਼ਤਿਆਂ 'ਚ ਤਣਾਅ ਆ ਜਾਵੇ, ਤਾਂ ਇਸ ਦੀ ਇਕ ਵੱਡੀ ਵਜ੍ਹਾ ਵਾਸਤੂ ਦੋਸ਼ ਵੀ ਹੋ ਸਕਦੀ ਹੈ। ਵਾਸਤੂ ਸ਼ਾਸਤਰ ਇਕ ਪ੍ਰਾਚੀਨ ਭਾਰਤੀ ਵਿਗਿਆਨ ਹੈ ਜੋ ਘਰ 'ਚ ਊਰਜਾ ਦਾ ਸੰਤੁਲਨ ਬਣਾਏ ਰੱਖਣ 'ਚ ਮਦਦ ਕਰਦਾ ਹੈ। ਜਦੋਂ ਇਸ ਸੰਤੁਲਨ 'ਚ ਵਿਘਨ ਪੈਂਦਾ ਹੈ, ਤਾਂ ਇਸ ਦਾ ਸਿੱਧਾ ਅਸਰ ਪਰਿਵਾਰ ਦੀ ਮਾਨਸਿਕ ਸਥਿਤੀ ਅਤੇ ਆਪਸੀ ਸਬੰਧਾਂ 'ਤੇ ਪੈਂਦਾ ਹੈ। ਆਓ ਜਾਣਦੇ ਹਾਂ ਉਹਨਾਂ ਮੁੱਖ ਵਾਸਤੂ ਦੋਸ਼ਾਂ ਬਾਰੇ ਜੋ ਘਰ ਵਿੱਚ ਕਲੇਸ਼ ਦਾ ਕਾਰਨ ਬਣਦੇ ਹਨ :-

ਮੁੱਖ ਦਰਵਾਜ਼ੇ ਦਾ ਦੋਸ਼

- ਵਾਸਤੂ ਅਨੁਸਾਰ ਮੁੱਖ ਦਰਵਾਜ਼ੇ ਨੂੰ ਘਰ ਦੀ ਨਾਸਿਕਾ ਮੰਨਿਆ ਜਾਂਦਾ ਹੈ, ਜਿੱਥੋਂ ਊਰਜਾ ਪ੍ਰਵੇਸ਼ ਕਰਦੀ ਹੈ। ਜੇਕਰ ਮੁੱਖ ਦਰਵਾਜ਼ਾ ਟੁੱਟਿਆ ਹੋਵੇ, ਕੁੰਡੇ ਨੂੰ ਜੰਗ ਲੱਗੀ ਹੋਵੇ, ਉੱਥੇ ਗੰਦਗੀ ਜਾਂ ਹਨੇਰਾ ਹੋਵੇ, ਤਾਂ ਨਕਾਰਾਤਮਕ ਊਰਜਾ ਘਰ ਵਿੱਚ ਦਾਖਲ ਹੁੰਦੀ ਹੈ।

ਰਸੋਈ ਅਤੇ ਟਾਇਲਟ ਦੀ ਸਥਿਤੀ

- ਜੇਕਰ ਰਸੋਈ ਅਤੇ ਟਾਇਲਟ ਇਕ-ਦੂਜੇ ਦੇ ਸਾਹਮਣੇ ਜਾਂ ਬਿਲਕੁਲ ਨਾਲ ਬਣੇ ਹੋਣ ਤਾਂ ਇਹ ਇਕ ਗੰਭੀਰ ਵਾਸਤੂ ਦੋਸ਼ ਹੈ। ਇਹ ਨਾ ਸਿਰਫ਼ ਸਿਹਤ 'ਤੇ ਸਗੋਂ ਮਾਨਸਿਕ ਸ਼ਾਂਤੀ ਅਤੇ ਰਿਸ਼ਤਿਆਂ 'ਤੇ ਵੀ ਬੁਰਾ ਪ੍ਰਭਾਵ ਪਾਉਂਦਾ ਹੈ।

ਤੁਲਸੀ ਦੇ ਪੌਦੇ ਦਾ ਨਾ ਹੋਣਾ

- ਵਾਸਤੂ 'ਚ ਤੁਲਸੀ ਦਾ ਪੌਦਾ ਬਹੁਤ ਸ਼ੁਭ ਮੰਨਿਆ ਗਿਆ ਹੈ ਕਿਉਂਕਿ ਇਹ ਨਕਾਰਾਤਮਕ ਊਰਜਾ ਨੂੰ ਖਤਮ ਕਰਦਾ ਹੈ। ਜਿਨ੍ਹਾਂ ਘਰਾਂ 'ਚ ਤੁਲਸੀ ਨਹੀਂ ਹੁੰਦੀ ਜਾਂ ਉਸ ਦੀ ਸਹੀ ਦੇਖਭਾਲ ਨਹੀਂ ਕੀਤੀ ਜਾਂਦੀ, ਉੱਥੇ ਅਕਸਰ ਕਲੇਸ਼ ਦਾ ਮਾਹੌਲ ਬਣਿਆ ਰਹਿੰਦਾ ਹੈ।

ਦੱਖਣ-ਪੱਛਮ ਦਿਸ਼ਾ 'ਚ ਪਾਣੀ ਦਾ ਸਰੋਤ

- ਦੱਖਣ-ਪੱਛਮ ਦਿਸ਼ਾ ਸਥਿਰਤਾ ਅਤੇ ਨਿਯੰਤਰਣ ਦੀ ਦਿਸ਼ਾ ਹੁੰਦੀ ਹੈ। ਜੇਕਰ ਇਸ ਦਿਸ਼ਾ 'ਚ ਪਾਣੀ ਦੀ ਟੈਂਕੀ, ਫੁਹਾਰਾ ਜਾਂ ਕੋਈ ਹੋਰ ਜਲ ਸਰੋਤ ਹੋਵੇ, ਤਾਂ ਪਰਿਵਾਰਕ ਮੈਂਬਰਾਂ ਵਿਚਕਾਰ ਮਤਭੇਦ ਅਤੇ ਤਣਾਅ ਵਧ ਸਕਦਾ ਹੈ।

ਸ਼ੀਸ਼ੇ ਦੀ ਗਲਤ ਵਰਤੋਂ

- ਘਰ 'ਚ ਲੱਗਿਆ ਸ਼ੀਸ਼ਾ ਜੇਕਰ ਗਲਤ ਦਿਸ਼ਾ 'ਚ ਹੋਵੇ ਜਾਂ ਟੁੱਟਿਆ ਹੋਵੇ, ਤਾਂ ਇਹ ਭਰਮ, ਗਲਤਫਹਿਮੀ ਅਤੇ ਮਾਨਸਿਕ ਅਸਥਿਰਤਾ ਪੈਦਾ ਕਰਦਾ ਹੈ, ਜੋ ਅੱਗੇ ਚੱਲ ਕੇ ਝਗੜਿਆਂ ਦਾ ਕਾਰਨ ਬਣਦੇ ਹਨ।

ਇਨ੍ਹਾਂ ਛੋਟੀਆਂ ਪਰ ਮਹੱਤਵਪੂਰਨ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਆਪਣੇ ਘਰ 'ਚ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਵਾਪਸ ਲਿਆ ਸਕਦੇ ਹੋ।


Sunaina

Content Editor Sunaina