ਨਵੇਂ IT ਨਿਯਮਾਂ ਦਾ ਅਸਰ: ਗੂਗਲ ਨੇ ਪਿਛਲੇ ਦੋ ਮਹੀਨਿਆਂ ’ਚ ਹਟਾਏ 11.6 ਲੱਖ ਖ਼ਤਰਨਾਕ ਕੰਟੈਂਟ

07/30/2021 5:57:30 PM

ਨਵੀਂ ਦਿੱਲੀ– ਕੇਂਦਰ ਸਰਕਾਰ ਦੇ ਨਵੇਂ ਆਈ.ਡੀ. ਨਿਯਮਾਂ ਦਾ ਆਸਰ ਦਿਸਣ ਲੱਗਾ ਹੈ। ਬਾਕੀ ਸੋਸ਼ਲ ਮੀਡੀਆ ਕੰਪਨੀਆਂ ਦੀ ਤਰ੍ਹਾਂ ਗੂਗਲ ਨੇ ਵੀ ਸ਼ੁੱਕਰਵਾਰ ਨੂੰ ਆਪਣੀ ਕੰਪਲਾਇੰਸ ਰਿਪੋਰਟ ਜਾਰੀ ਕਰ ਦਿੱਤੀ ਹੈ। ਗੂਗਲ ਨੇ ਦੱਸਿਆ ਕਿ ਉਸ ਵਲੋਂ ਭਾਰਤ ’ਚ ਮਈ ਅਤੇ ਜੂਨ ਮਹੀਨੇ ’ਚ ਕਰੀਬ 11.6 ਲੱਖ ਖ਼ਤਰਨਾਕ ਕੰਟੈਂਟ ਨੂੰ ਹਟਾਇਆ ਗਿਆ ਹੈ। ਰਿਪੋਰਟ ਮੁਤਾਬਕ, ਗੂਗਲ ਨੇ ਮਈ ਮਹੀਨੇ ’ਚ 6,34,357 ਕੰਟੈਂਟ ਨੂੰ ਹਟਾਇਆ ਹੈ। ਇਸ ਤਰ੍ਹਾਂ ਜੂਨ ਮਹੀਨੇ ’ਚ 5,26,866 ਖ਼ਤਰਨਾਕ ਕੰਟੈਂਟ ਨੂੰ ਹਟਾਉਣ ਦਾ ਕੰਮ ਕੀਤਾ ਗਿਆ ਹੈ। ਗੂਗਲ ਨੇ ਇਸ ਤਰ੍ਹਾਂ ਦੀ ਕਾਰਵਾਈ ਨਵੇਂ ਆਈ.ਟੀ. ਨਿਯਮਾਂ 2021 ਤਹਿਤ ਕੀਤੀ ਹੈ। 

 

ਆਟੋਮੇਟਿਡ ਪ੍ਰੋਸੈਸ ਨਾਲ ਹਟਾਇਆ ਗਿਆ ਖ਼ਤਰਨਾਕ ਕੰਟੈਂਟ
ਗੂਗਲ ਨੇ ਦੱਸਿਆ ਕਿ ਉਸ ਵਲੋਂ ਦੋ ਮਹੀਨਿਆਂ ਦੀ ਮੰਥਲੀ ਟ੍ਰਾਂਸਪੇਰੈਂਸੀ ਰਿਪੋਰਟ ਸਾਂਝੀ ਕੀਤੀ ਗਈ ਹੈ। ਨਾਲ ਹੀ ਦੱਸਿਆ ਕਿ ਕੰਪਨੀ ਨੇ ਪਲੇਟਫਾਰਮ ’ਤੇ ਮੌਜੂਦ ਖ਼ਤਰਨਾਕ ਕੰਟੈਂਟ ਨੂੰ ਹਟਾਉਣ ਲਈ ਆਟੋਮੇਟਿਡ ਟੂਲ ਦਾ ਇਸਤੇਮਾਲ ਕੀਤਾ ਹੈ। ਗੂਗਲ ਨੇ ਆਪਣੇ ਬਿਆਨ ’ਚ ਕਿਹਾ ਕਿ ਖ਼ਤਰਨਾਕ ਕੰਟੈਂਟ ਨੂੰ ਲੈ ਕੇ ਦੇਸ਼ ਭਰ ਤੋਂ ਸ਼ਿਕਾਇਤਾਂ ਮਿਲੀਆਂ, ਇਸ ਤੋਂ ਬਾਅਦ ਇਨ੍ਹਾਂ ’ਤੇ ਕਾਰਵਾਈ ਕੀਤੀ ਗਈ। ਇਹ ਸ਼ਿਕਾਇਤਾਂ SSMI ਪਲੇਟਫਾਰਮ ਤੋਂ ਮਿਲੀਆਂ ਸਨ। ਗੂਗਲ ਨੇ ਆਟੋਮੇਟਿਡ ਡਿਡਕਸ਼ਨ ਪ੍ਰੋਸੈਸ ਤਹਿਤ ਕਰੀਬ 10 ਗੁਣਾ ਯੂਜ਼ਰਸ ਦੀਆਂ ਸ਼ਿਕਾਇਤਾਂ ਹਾਸਿਲ ਕੀਤੀ ਸਨ, ਜਿਨ੍ਹਾਂ ਦੀ ਆਟੋਮੇਟਿਡ ਤਰੀਕੇ ਨਾਲ ਜਾਂਚ ਕੀਤੀ ਗਈ ਹੈ। ਗੂਗਲ ਤੋਂ ਪਹਿਲਾਂ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਜਿਵੇਂ- ਫੇਸਬੁੱਕ, ਵਟਸਐਪ ਅਤੇ ਟਵਿਟਰ ਵਲੋਂ ਵੀ ਮੰਥਲੀ ਕੰਪਲਾਇੰਸ ਰਿਪੋਰਟ ਨੂੰ ਸਬਮਿਟ ਕੀਤਾ ਗਿਆ ਹੈ। 


Rakesh

Content Editor

Related News