ਏਸ਼ੀਆ ਦੀ ਪਹਿਲੀ ਕੁੜੀ ਜਿਸ ਨਾਲ ਹੋਇਆ ਇਹ ਕਰਿਸ਼ਮਾ, ਹਾਦਸੇ 'ਚ ਦੋਵੇਂ ਹੱਥ ਗੁਆਉਣ ਵਾਲੀ ਸ਼੍ਰੇਆ ਨੂੰ ਮਿਲੀ ਨਵੀਂ ਜ਼ਿੰਦਗੀ

Thursday, Jun 22, 2023 - 06:01 PM (IST)

ਏਸ਼ੀਆ ਦੀ ਪਹਿਲੀ ਕੁੜੀ ਜਿਸ ਨਾਲ ਹੋਇਆ ਇਹ ਕਰਿਸ਼ਮਾ, ਹਾਦਸੇ 'ਚ ਦੋਵੇਂ ਹੱਥ ਗੁਆਉਣ ਵਾਲੀ ਸ਼੍ਰੇਆ ਨੂੰ ਮਿਲੀ ਨਵੀਂ ਜ਼ਿੰਦਗੀ

ਪੁਣੇ- ਜ਼ਿੰਦਗੀ ਸਾਨੂੰ ਹਮੇਸ਼ਾ ਇਕ ਹੀ ਗੱਲ ਸਿਖਾਉਂਦੀ ਹੈ, ਉਮੀਦ ਰੱਖੋ ਤਾਂ ਕਦੇ ਕੁਝ ਖਤਮ ਨਹੀਂ ਹੁੰਦਾ। ਜੇਕਰ ਕੁਝ ਹੋ ਜਾਂਦਾ ਹੈ ਤਾਂ ਨਵਾਂ ਹੋਣ ਦੀ ਰਾਹ ਜ਼ਰੂਰ ਨਿਕਲ ਜਾਂਦੀ ਹੈ। ਬਸ ਲੋੜ ਇਸ ਗੱਲ ਦੀ ਹੁੰਦੀ ਹੈ ਕਿ ਅਸੀਂ ਕੋਸ਼ਿਸ਼ ਕਰਦੇ ਰਹੀਏ, ਲੱਗੇ ਰਹੀਏ। ਪੁਣੇ ਦੀ ਰਹਿਣ ਵਾਲੀ 21 ਸਾਲ ਦੀ ਸ਼੍ਰੇਆ ਦੀ ਕਹਾਣੀ ਤਾਂ ਘੱਟੋ-ਘੱਟ ਸਾਨੂੰ ਇਹੀ ਸਿਖਾਉਂਦੀ ਹੈ।

ਸ਼੍ਰੇਆ ਏਸ਼ੀਆ ਦੀ ਪਹਿਲੀ ਕੁੜੀ ਹੈ ਜਿਸਦੇ ਕੂਹਣੀ ਤੋਂ ਹਥੇਲੀ ਤਕ ਦੋਵੇਂ ਹੱਥ ਸਫਲਤਾਪੂਰਵਕ ਟਰਾਂਸਪਲਾਂਟ ਕੀਤੇ ਗਏ ਹਨ। ਹੁਣ ਉਹ ਆਪਣੀ ਜ਼ਿੰਦਗੀ ਪਹਿਲਾਂ ਦੀ ਤਰ੍ਹਾਂ ਜੀਅ ਸਕਦੀ ਹੈ। ਸ਼੍ਰੇਆ ਨੂੰ ਇਹ ਹੱਥ ਉਸਦੀ ਹੀ ਉਮਰ ਦੇ ਇਕ ਮੁੰਡੇ ਸਚਿਨ ਤੋਂ ਦਾਨ 'ਚ ਮਿਲੇ ਹਨ। ਕੇਰਲ ਦੇ ਰਹਿਣ ਵਾਲੇ ਸਚਿਨ ਦੀ ਮੌਤ ਅਗਸਤ 2017 'ਚ ਹੋ ਗਈ ਸੀ। 

ਇਹ ਵੀ ਪੜ੍ਹੋ– ਹੁਣ X-Ray ਤੇ CT Scan ਸਕੈਨ ਨਾਲ ਨਹੀਂ ਸਗੋਂ Eye ਸਕੈਨਿੰਗ ਨਾਲ ਹੋਵੇਗੀ ਬੀਮਾਰੀਆਂ ਦੀ ਪਛਾਣ!

2017 'ਚ ਅਗਸਤ ਮਹੀਨੇ 'ਚ ਹੀ ਸ਼੍ਰੇਆ ਦੀ ਸਰਜਰੀ ਹੋਈ। ਸ਼੍ਰੇਆ ਦੱਸਦੀ ਹੈ ਕਿ ਇਕ ਮਹੀਨਾ ਹਸਪਤਾਲ 'ਚ ਬਿਤਾਉਣ ਤੋਂ ਬਾਅਦ ਜਦੋਂ ਉਹ ਡਿਸਚਾਰਜ ਹੋਈ ਤਾਂ ਸ਼ੁਰੂਆਤ 'ਚ ਉਨ੍ਹਾਂ ਨੂੰ ਕੁਝ ਤਕਲੀਫਾਂ ਹੋਈਆਂ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਦੂਰ ਕਰ ਦਿੱਤਾ। ਹੁਣ ਉਨ੍ਹਾਂ ਦੀ ਸਰਜਰੀ ਨੂੰ 6 ਸਾਲ ਹੋ ਚੁੱਕੇ ਹਨ ਅਤੇ ਉਹ ਪੂਰੀ ਤਰ੍ਹਾਂ ਠੀਕ ਢੰਗ ਨਾਲ ਕੰਮ ਕਰ ਪਾ ਰਹੀ ਹੈ ਅਤੇ ਚੰਗੀ ਤਰ੍ਹਾਂ ਲਿਖ ਵੀ ਲੈਂਦੀ ਹੈ। ਆਪਣੀਆਂ ਛੋਟੀਆਂ-ਛੋਟੀਆਂ ਲੋੜਾਂ ਲਈ ਮਾਤਾ-ਪਿਤਾ ਜਾਂ ਕਿਸੇ 'ਤੇ ਨਰਿਭਰ ਨਹੀਂ ਰਹਿੰਦੀ।

ਇਹ ਵੀ ਪੜ੍ਹੋ- 16 ਸਾਲਾ ਬੱਚੇ ਨੇ ਮਾਂ ਦੇ ਬੈਂਕ ਖਾਤੇ 'ਚੋਂ ਉਡਾ ਦਿੱਤੇ 36 ਲੱਖ ਰੁਪਏ, ਭੇਤ ਖੁੱਲ੍ਹਣ 'ਤੇ ਸਭ ਰਹਿ ਗਏ ਹੈਰਾਨ

ਚੁਣੌਤੀਆਂ ਨਾਲ ਭਰਿਆ ਸੀ ਟਰਾਂਸਪਲਾਂਟੇਸ਼ਨ

ਸ਼੍ਰੇਆ ਦੀ ਸਰਜਰੀ ਕਰਨ ਵਾਲੇ ਡਾਕਟਰ ਸੁਬਰਬਣਿਅਮ ਅਯੱਰ ਜੋ ਅੰਮ੍ਰਿਤਾ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਦੇ ਸੈਂਟਰ ਫਾਰ ਪਲਾਸਟਿਕ ਸਰਜਰੀ ਐਂਡ ਰਿਕੰਸਟ੍ਰਕਟਿਵ ਸਰਜਰੀ, ਕੰਪੋਜ਼ਿਟ ਟਿਸ਼ੂ ਐਲੋਟ੍ਰਾਂਸਪਲਾਂਟੇਸ਼ਨ ਵਿਭਾਗ 'ਚ ਸਰਜਨ ਹਨ, ਉਹ ਦੱਸਦੇ ਹਨ ਕਿ ਟ੍ਰਾਂਸਪਲਾਂਟੇਸ਼ਨ ਉਨ੍ਹਾਂ ਲਈ ਵੀ ਬਹੁਤ ਚੁਣੌਤੀ ਭਰਿਆ ਹੋਇਆ ਸੀ ਕਿਉਂਕਿ ਅਜਿਹਾ ਟਰਾਂਸਪਲਾਂਟੇਸ਼ਨ ਉਨ੍ਹਾਂ ਨੇ ਵੀ ਅੱਜ ਤਕ ਨਹੀਂ ਕੀਤਾ ਸੀ। ਅਜਿਹੇ 'ਚ ਮਰੀਜ਼ਾਂ ਨੂੰ ਅਤੇ ਉਸਦੇ ਘਰਵਾਲਿਆਂ ਨੂੰ ਸਮਝਾਉਣਾ ਵੀ ਮੁਸ਼ਕਿਲ ਸੀ ਪਰ ਜਦੋਂ ਉਨ੍ਹਾਂ ਨੂੰ ਡੋਨਰ ਮਿਲਿਆ ਤਾਂ ਉਨ੍ਹਾਂ ਨੇ ਬਿਨਾਂ ਦੇਰ ਕੀਤੇ ਇਸ ਸਰਜਰੀ ਨੂੰ ਅੰਜ਼ਾਮ ਦੇਣ ਦਾ ਵਿਚਾਰ ਕੀਤਾ ਤਾਂ ਜੋ ਸ਼੍ਰੇਆ ਵੀ ਆਮ ਜ਼ਿੰਦਗੀ ਜੀਅ ਸਕੇ। ਡਾਕਟਰ ਅਯੱਰ ਮੁਤਾਬਕ, ਇਹ ਏਸ਼ੀਆ ਦਾ ਪਹਿਲਾ ਬਾਈਲੇਟਲ ਡਬਲ ਅਪਰ ਆਰਮ ਟਰਾਂਸਪਲਾਂਟ ਯਾਨੀ ਦੋਵਾਂ ਹੱਥਾਂ ਦਾ ਟਰਾਂਸਪਲਾਂਟ ਹੈ। 

ਇਹ ਵੀ ਪੜ੍ਹੋ– YouTube ਨੇ ਦਿੱਤੀ ਸਭ ਤੋਂ ਵੱਡੀ ਖ਼ੁਸ਼ਖ਼ਬਰੀ! ਹੁਣ ਚੈਨਲ ਸ਼ੁਰੂ ਕਰਦੇ ਹੀ ਹੋਣ ਲੱਗੇਗੀ ਕਮਾਈ

ਕਿਵੇਂ ਗਏ ਸ਼੍ਰੇਆ ਦੇ ਹੱਥ

ਸਤੰਬਰ 2016 ਦੀ ਗੱਲ ਹੈ, ਸ਼੍ਰੇਆ ਆਪਣੇ ਘਰ ਯਾਨੀ ਪੁਣੇ ਤੋਂ ਬੱਸ 'ਚ ਕਰਨਾਟਕ ਜਾ ਰਹੀ ਸੀ। ਉਸਨੇ ਉਥੇ ਮਣੀਪਾਲ ਸੰਸਥਾ ਜਾਣਾ ਸੀ। ਰਸਤੇ 'ਚ ਅਚਾਨਕ ਬੱਸ ਪਲਟ ਗਈ। ਸ਼੍ਰੇਆ ਕਾਫੀ ਮੁਸ਼ਕਤ ਤੋਂ ਬਾਅਦ ਬੱਸ 'ਚੋਂ ਬਾਹਰ ਨਿਕਲੀ ਪਰ ਉਸਦੇ ਹੱਥਾਂ 'ਚ ਕੋਈ ਹਰਕਤ ਨਹੀਂ ਸੀ। ਬਾਅਦ 'ਚ ਉਨ੍ਹਾਂ ਨੂੰ ਆਪਣੇ ਦੋਵੇਂ ਹੱਥ ਗੁਆਉਣੇ ਪਏ। ਪਹਿਲਾਂ ਤਾਂ ਉਸਨੇ ਨਕਲੀ ਹੱਥ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਸਨੂੰ ਟਰਾਂਸਪਲਾਂਟੇਸ਼ਨ ਬਾਰੇ ਪਤਾ ਲੱਗਾ ਤਾਂ ਉਸਨੇ ਫੈਸਲਾ ਕੀਤਾ ਕਿ ਉਸਨੂੰ ਇਹ ਕਰਵਾਉਣਾ ਚਾਹੀਦਾ ਹੈ। ਉਸਦੀ ਇਸ ਹਿੰਮਤ ਨੂੰ ਉਸਦੇ ਮਾਪਿਆਂ ਅਤੇ ਡਾਕਟਰਾਂ ਦੀਆਂ ਟੀਮਾਂ ਦਾ ਪੂਰਾ ਸਹਿਯੋਗ ਮਿਲਿਆ। ਅੱਜ ਉਸ ਦਾ ਨਤੀਜ਼ਾ ਹੈ ਕਿ ਸ਼੍ਰੇਆ ਆਪਣੀ ਆਮ ਜ਼ਿੰਦਗੀ ਮੁੜ ਜੀਅ ਪਾ ਰਹੀ ਹੈ।

ਇਹ ਵੀ ਪੜ੍ਹੋ– ਹੁਣ ਆਧਾਰ ਨੰਬਰ ਨਾਲ ਕਰ ਸਕੋਗੇ Google Pay ਦੀ ਵਰਤੋਂ, ਨਹੀਂ ਪਵੇਗੀ ਡੈਬਿਟ ਕਾਰਡ ਦੀ ਲੋੜ, ਇੰਝ ਕਰੋ ਸੈਟਿੰਗ


author

Rakesh

Content Editor

Related News