ਨਵੀਂ ਹੱਜ ਨੀਤੀ ਪੇਸ਼, ਸਰਕਾਰੀ ਕੋਟਾ ਘਟਾ ਕੇ ਕੀਤਾ 70 ਫੀਸਦੀ
Tuesday, Aug 06, 2024 - 11:48 PM (IST)

ਨਵੀਂ ਦਿੱਲੀ, (ਭਾਸ਼ਾ)- ਸਰਕਾਰ ਨੇ ਨਵੀਂ ਹੱਜ ਨੀਤੀ ਪੇਸ਼ ਕੀਤੀ ਹੈ, ਜਿਸ ਦੇ ਤਹਿਤ ਹੁਣ ਕੁੱਲ ਹੱਜ ਕੋਟੇ ਦਾ 70 ਫੀਸਦੀ ਹਿੱਸਾ ਹੱਜ ਕਮੇਟੀ ਕੋਲ ਹੋਵੇਗਾ, ਜਦਕਿ 30 ਫੀਸਦੀ ਪ੍ਰਾਈਵੇਟ ਟੂਰ ਆਪ੍ਰੇਟਰਾਂ (ਐੱਚ. ਜੀ. ਓ.) ਦੇ ਅਧੀਨ ਹੋਵੇਗਾ।
ਇਸ ਤੋਂ ਪਹਿਲਾਂ ਹੱਜ ਨੀਤੀ ਤਹਿਤ ਸਰਕਾਰੀ ਕੋਟਾ 80 ਫੀਸਦੀ ਸੀ, ਇਸ ਵਾਰ ਇਸ ਨੂੰ ਘਟਾ ਕੇ 10 ਫੀਸਦੀ ਅਤੇ ਪ੍ਰਾਈਵੇਟ ਟੂਰ ਆਪ੍ਰੇਟਰਾਂ ਦਾ ਕੋਟਾ 10 ਫੀਸਦੀ ਵਧਾ ਦਿੱਤਾ ਗਿਆ ਹੈ। ਭਾਰਤ ਅਤੇ ਸਾਊਦੀ ਅਰਬ ਦਰਮਿਆਨ ਹਰ ਸਾਲ ਹੱਜ ਸਮਝੌਤੇ ਤਹਿਤ ਕੋਟਾ ਨਿਰਧਾਰਤ ਕੀਤਾ ਜਾਂਦਾ ਹੈ।