ਨਵੀਂ ਸਿੱਖਿਆ ਨੀਤੀ ''ਚ ਕਿਸੇ ਸੂਬੇ ''ਤੇ ਕੋਈ ਭਾਸ਼ਾ ਥੋਪੀ ਨਹੀਂ ਜਾਵੇਗੀ: ਨਿਸ਼ੰਕ
Sunday, Aug 02, 2020 - 06:48 PM (IST)
ਚੇਨਈ (ਭਾਸ਼ਾ)— ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਐਤਵਾਰ ਨੂੰ ਸਾਰੇ ਭਰਮ ਦੂਰ ਕਰਦੇ ਹੋਏ ਕਿਹਾ ਕਿ ਨਵੀਂ ਸਿੱਖਿਆ ਨੀਤੀ 2020 ਜ਼ਰੀਏ ਕੇਂਦਰ ਸਰਕਾਰ ਕਿਸੇ ਸੂਬੇ 'ਤੇ ਕੋਈ ਭਾਸ਼ਾ ਨਹੀਂ ਥੋਪੇਗੀ। ਤਾਮਿਲਨਾਡੂ ਵਿਚ ਨਵੀਂ ਸਿੱਖਿਆ ਨੀਤੀ ਦਾ ਵਿਰੋਧ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਹਿੰਦੀ ਅਤੇ ਸੰਸਕ੍ਰਿਤ ਨੂੰ ਥੋਪਣਾ ਚਾਹੁੰਦੀ ਹੈ। ਇਸ ਦੀ ਪਿੱਠਭੂਮੀ ਵਿਚ ਨਿਸ਼ੰਕ ਨੇ ਅੱਜ ਤਾਮਿਲ ਭਾਸ਼ਾ ਵਿਚ ਟਵੀਟ ਕਰ ਕੇ ਸਪੱਸ਼ਟੀਕਰਨ ਦਿੱਤਾ ਹੈ।
ਸਾਬਕਾ ਕੇਂਦਰੀ ਮੰਤਰੀ ਪੋਨ ਰਾਧਾਕ੍ਰਿਸ਼ਨਨ ਦੇ ਇਕ ਟਵੀਟ 'ਤੇ ਨਿਸ਼ੰਕ ਨੇ ਆਪਣੇ ਜਵਾਬ 'ਚ ਕਿਹਾ ਕਿ ਉਹ ਤਾਮਿਲਨਾਡੂ 'ਚ ਨਵੀਂ ਸਿੱਖਿਆ ਨੀਤੀ ਲਾਗੂ ਕਰਨ ਵਿਚ ਸਾਬਕਾ ਕੇਂਦਰੀ ਮੰਤਰੀ ਦੇ ਮਾਰਗਦਰਸ਼ਨ ਦੇ ਇੱਛੁਕ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਇਕ ਵਾਰ ਫਿਰ ਇਸ ਗੱਲ 'ਤੇ ਜ਼ੋਰ ਦੇਣਾ ਚਾਹਾਂਗਾ ਕਿ ਕੇਂਦਰ ਸਰਕਾਰ ਕਿਸੇ ਸੂਬੇ 'ਤੇ ਕੋਈ ਭਾਸ਼ਾ ਨਹੀਂ ਥੋਪੇਗੀ। ਐੱਮ. ਕੇ. ਸਟਾਲਿਨ ਅਗਵਾਈ ਵਾਲੀ ਦਰਮੁਕ ਅਤੇ ਹੋਰ ਵਿਰੋਧੀ ਧਿਰਾਂ ਨੇ ਤਾਮਿਲਨਾਡੂ ਵਿਚ ਨਵੀਂ ਸਿੱਖਿਆ ਨੀਤੀ ਦਾ ਵਿਰੋਧ ਕਰਦੇ ਹੋਏ ਇਸ ਦੀ ਸਮੀਖਿਆ ਦੀ ਮੰਗ ਕੀਤੀ ਹੈ।