ਭਾਰਤੀ ਫੌਜੀ ਦੇ ਨਾਮ 'ਤੇ ਬਣੇ 1400 ਫੁੱਟ ਲੰਬੇ ਪੁਲ ਦਾ ਕੱਲ ਹੋਵੇਗਾ ਉਦਘਾਟਨ

10/20/2019 3:41:39 PM

ਲੱਦਾਖ (ਬਿਊਰੋ)— ਰੱਖਿਆ ਮੰਤਰੀ ਰਾਜਨਾਥ ਸਿੰਘ ਸੋਮਵਾਰ ਨੂੰ ਪੂਰਬੀ ਲੱਦਾਖ ਵਿਚ ਦੁਰਬੁਕ ਅਤੇ ਦੌਲਤ ਬੇਗ ਓਲਡੀ (ਡੀ.ਬੀ.ਓ.) ਦੇ ਵਿਚ ਬਣੇ ਪੁਲ ਦਾ ਉਦਘਾਟਨ ਕਰਨਗੇ। ਇਹ ਪੁਲ ਚੀਨ ਸੀਮਾ 'ਤੇ ਵਾਸਤਵਿਕ ਕੰਟਰੋਲ ਰੇਖਾ (ਐੱਲ.ਏ.ਸੀ.) ਤੋਂ 40 ਕਿਲੋਮੀਟਰ ਪਹਿਲਾਂ ਪੂਰਬ ਵਿਚ ਸਥਿਤ ਹੈ। ਇਹ ਪੁਲ ਸ਼ਓਕ ਨਦੀ 'ਤੇ ਬਣਾਇਆ ਗਿਆ ਹੈ। ਫੌਜ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ,''ਇਹ ਪੁਲ 255 ਕਿਲੋਮੀਟਰ ਲੰਬੰ ਦੁਰਬੁਕ ਰੋਡ ਨੂੰ ਡੀ.ਬੀ.ਓ. ਨਾਲ ਜੋੜੇਗਾ।'' ਦੌਲਤ ਬੇਗ ਓਲਡੀ ਦੁਨੀਆ ਦਾ ਸਭ ਤੋਂ ਉੱਚਾ ਐਡਵਾਂਸਡ ਲੈਂਡਿੰਗ ਗ੍ਰਾਊਂਡ (ਏਅਰਬੇਸ) ਹੈ।

PunjabKesari

ਡੀ.ਬੀ.ਓ. 16,000 ਫੁੱਟ ਦੀ ਉਚਾਈ 'ਤੇ ਸਥਿਤ ਹੈ। ਕਾਰਾਕੋਰਮ ਕੋਲੋਂ ਵੀ ਬਹੁਤ ਨੇੜੇ ਹੈ। ਇੱਥੋਂ 8 ਕਿਲੋਮੀਟਰ ਦੀ ਦੂਰੀ 'ਤੇ ਐੱਲ.ਏ.ਸੀ. ਹੈ। ਇਹ ਪੁਲ 1400 ਫੁੱਟ ਲੰਬਾ ਅਤੇ 13,000 ਫੁੱਟ ਦੀ ਉਚਾਈ 'ਤੇ ਸਥਿਤ ਹੈ। ਇਸ ਪੁਲ ਦੇ ਸ਼ੁਰੂ ਹੋਣ ਨਾਲ 14 ਘੰਟੇ ਦੀ ਯਾਤਰਾ ਸਾਢੇ 6 ਘੰਟੇ ਵਿਚ ਪੂਰੀ ਹੋਇਆ ਕਰੇਗੀ ਮਤਲਬ 7.5 ਘੰਟੇ ਘੱਟ ਲੱਗਣਗੇ। ਨਾਲ ਹੀ ਚੀਨ ਸੀਮਾ 'ਤੇ ਭਾਰਤੀ ਫੌਜੀਆਂ ਦੇ ਪਹੁੰਚਣ ਵਿਚ ਕਾਫੀ ਘੱਟ ਸਮਾਂ ਲੱਗੇਗਾ। ਜੰਮੂ-ਕਸ਼ਮੀਰ ਨਾਲ ਲੱਗਦੀ 1597 ਕਿਲੋਮੀਟਰ ਲੰਬੀ ਸੀਮਾ ਨੂੰ ਐੱਲ.ਏ.ਸੀ. ਦੇ ਨਾਮ ਨਾਲ ਜਾਣਿਆ ਜਾਂਦਾ ਹੈ।

PunjabKesari

ਇਸ ਪੁਲ ਦਾ ਨਾਮ ਕਰਨਲ ਚੇਵਾਂਗ ਰਿਨਚਿਨ ਦੇ ਨਾਮ 'ਤੇ ਰੱਖਿਆ ਗਿਆ ਹੈ। ਉਨ੍ਹਾਂ ਨੇ ਤਿੰਨ ਲੜਾਈਆਂ ਲੜੀਆਂ ਸਨ, ਜਿਨ੍ਹਾਂ ਵਿਚੋਂ ਦੋ ਪਾਕਿਸਤਾਨ ਵਿਰੁੱਧ 1948 ਅਤੇ 1971 ਵਿਚ ਅਤੇ ਇਕ ਚੀਨ ਵਿਰੁੱਧ 1962 ਵਿਚ ਲੜੀ ਸੀ। ਇਨ੍ਹਾਂ ਲੜਾਈਆਂ ਵਿਚ ਸ਼ਾਨਦਾਰ ਬਹਾਦੁਰੀ ਅਤੇ ਲੀਡਰਸ਼ਿਪ ਕਾਰਨ ਉਨ੍ਹਾਂ ਨੂੰ 2 ਵਾਰ ਮਹਾਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਚੇਵਾਂਗ ਨੇ 1948 ਵਿਚ ਪਾਕਿਸਤਾਨ ਵਿਰੁੱਧ ਨੁਬਰਾ ਘਾਟੀ ਵਿਚ ਲੜਾਈ ਲੜੀ ਅਤੇ 1971 ਵਿਚ ਲੱਦਾਖ ਵਿਚ ਪਾਕਿਸਤਾਨ ਫੌਜ ਦੇ ਚਾਲੁਨਕਾ ਅਤੇ ਤੁਰਤੁਕ ਦੀ ਰਣਨੀਤਕ ਚੌਕੀ 'ਤੇ ਕਬਜ਼ਾ ਕੀਤਾ ਸੀ।


Vandana

Content Editor

Related News