ਚੀਨ ਦੇ ਗਲੇਸ਼ੀਅਰਾਂ ਨਾਲ ਭਾਰਤ ''ਚ ਬਣ ਰਹੀਆਂ ਖਤਰਨਾਕ ਝੀਲਾਂ, ਦੱਸਿਆ ਇਹ ਹੱਲ

07/18/2019 3:13:48 PM

ਨਵੀਂ ਦਿੱਲੀ/ਬੀਜਿੰਗ (ਬਿਊਰੋ)— ਗਲੇਸ਼ੀਅਰਾਂ ਨਾਲ ਚੀਨ ਸੀਮਾ 'ਤੇ ਬਣੀਆਂ ਝੀਲਾਂ ਹਿਮਾਚਲ ਲਈ ਖਤਰੇ ਦੀ ਘੰਟੀ ਵਜਾ ਰਹੀਆਂ ਹਨ। ਇਹ ਝੀਲਾਂ ਤੇਜ਼ੀ ਨਾਲ ਵੱਧ ਰਹੀਆਂ ਹਨ ਅਤੇ ਸੂਬੇ ਦੇ ਹੇਠਲੇ ਖੇਤਰਾਂ ਵਿਚ ਕੇਦਾਰਨਾਥ ਹਾਦਸੇ ਦੀ ਤਰ੍ਹਾਂ ਤਬਾਹੀ ਮਚਾ ਸਕਦੀਆਂ ਹਨ। ਮਨਾਲੀ ਤੋਂ ਲੱਗਭਗ 100 ਕਿਲੋਮੀਟਰ ਦੂਰ ਸਪੀਤਿ ਵੈਲੀ ਵਿਚ ਗੀਪਾਂਗਗਤ ਗਲੇਸ਼ੀਅਰ ਅਤੇ ਸਿਸੂ ਨਾਲੇ 'ਤੇ ਬਣੀ ਝੀਲ ਦਾ ਉਦਾਹਰਣ ਦਿੰਦਿਆਂ ਇਕ ਵਿਗਿਆਨੀ ਨੇ ਇਹ ਤੱਥ ਸਾਹਮਣੇ ਲਿਆ ਕੇ ਹੈਰਾਨ ਕਰ ਦਿੱਤਾ ਕਿ ਇਹ ਝੀਲ ਪਹਿਲਾਂ ਜਿੱਥੇ 27 ਹੈਕਟੇਅਰ ਵਿਚ ਸੀ ਉੱਥੇ ਹੁਣ ਵੱਧ ਕੇ 118 ਹੈਕਟੇਅਰ ਵਿਚ ਫੈਲ ਚੁੱਕੀ ਹੈ। 

PunjabKesari

ਇਸ ਬਾਰੇ ਵਿਚ ਪ੍ਰਸ਼ਾਸਨ ਨੂੰ ਵੀ ਚਿਤਾਵਨੀ ਦਿੱਤੀ ਗਈ ਹੈ। ਇਹ ਖੁਲਾਸਾ ਜਲਵਾਯੂ ਤਬਦੀਲੀ 'ਤੇ ਸ਼ਿਮਲਾ ਵਿਚ ਟੂਰਿਜ਼ਮ ਨਿਗਮ ਦੇ ਹੋਟਲ ਹੋਲੀ ਡੇਅ ਹੋਮ ਵਿਚ ਹੋਈ ਵਰਕਸ਼ਾਪ ਵਿਚ ਹਿਮਾਚਲ ਵਾਤਾਵਰਣ, ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਪ੍ਰਧਾਨ ਵਿਗਿਆਨੀ ਅਧਿਕਾਰੀ ਡਾਕਟਰ ਐੱਸ.ਐੱਸ. ਰੰਧਾਵਾ ਨੇ ਕੀਤਾ। ਰੰਧਾਵਾ ਨੇ ਕਿਹਾ ਕਿ ਸਤਲੁਜ ਦਾ ਬੇਸਿਨ ਹਿਮਾਚਲ ਵਿਚ ਹੈ। ਇਹ ਚੀਨ ਤੋਂ ਸ਼ੁਰੂ ਹੁੰਦਾ ਹੈ। ਇਸ ਨੂੰ ਸਪੀਤਿ ਬੇਸਿਨ ਅਤੇ ਬਾਸਪਾ ਬੇਸਿਨ ਦੇ ਗਲੇਸ਼ੀਅਰਾਂ ਤੋਂ ਪਾਣੀ ਮਿਲਦਾ ਹੈ। ਗਲੇਸ਼ੀਅਰਾਂ ਦੇ ਪਿਘਲਣ ਨਾਲ ਸਭ ਤੋਂ ਜ਼ਿਆਦਾ ਝੀਲਾਂ ਸਤਲੁਜ ਬੇਸਿਨ ਵਿਚ ਚੀਨ ਸੀਮਾ ਦੇ ਆਰ-ਪਾਰ ਬਣ ਰਹੀਆਂ ਹਨ। 

PunjabKesari

ਗੀਪਾਂਗਗਤ ਗਲੇਸ਼ੀਅਰ ਦੇ ਅੱਗੇ ਸਿਸੂ ਨਾਲੇ 'ਤੇ ਇਹ ਜੋ ਝੀਲ ਹੈ ਇਸ ਦਾ ਰਕਬਾ 1965 ਵਿਚ 27 ਹੈਕਟੇਅਰ ਸੀ ਅਤੇ ਹੁਣ ਇਹ 118 ਹੈਕਟੇਅਰ ਹੋ ਗਿਆ ਹੈ। ਇਸ ਦੇ ਬਾਰੇ ਵਿਚ ਜ਼ਿਲਾ ਪ੍ਰਸ਼ਾਸਨ ਨੂੰ ਦੱਸਿਆ ਗਿਆ ਹੈ ਕਿ ਜਿਸ ਤਰ੍ਹਾਂ ਦੀ ਇਹ ਝੀਲ ਹੈ ਇਸ ਨੁੰ ਵਿਗਿਆਨਿਕ ਤਰੀਕੇ ਨਾਲ ਬਲਾਸਟ ਕਰਨਾ ਜ਼ਰੂਰੀ ਹੈ। ਜੇਕਰ ਇਹ ਵੱਗ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਸਿਸੂ ਨਾਲੇ ਵਿਚ ਹੜ੍ਹ ਆਵੇਗਾ, ਜੋ ਹੇਠਲੇ ਖੇਤਰਾਂ ਵਿਚ ਤਬਾਹੀ ਮਚਾ ਸਕਦਾ ਹੈ। 

PunjabKesari

ਡਾਕਟਰ ਰੰਧਾਵਾ ਨੇ ਦੱਸਿਆ ਕਿ ਗਲੇਸ਼ੀਅਰਾਂ ਵਿਚ ਬਰਫ ਜਮਾਂ ਤਾਂ ਹੋ ਰਹੀ ਹੈ ਪਰ ਇਹ ਜਲਦੀ ਪਿਘਲ ਰਹੀ ਹੈ। ਪਹਿਲਾਂ ਬਰਫਬਾਰੀ ਨਵੰਬਰ, ਦਸੰਬਰ ਵਿਚ ਜ਼ਿਆਦਾ ਹੁੰਦੀ ਸੀ ਪਰ ਹੁਣ ਫਰਵਰੀ, ਮਾਰਚ ਅਤੇ ਅਪ੍ਰੈਲ ਇੱਥੇ ਤੱਕ ਕਿ ਮਈ ਤੱਕ ਹੋ ਰਹੀ ਹੈ। ਬਰਫਬਾਰੀ ਲੇਟ ਹੋਣ ਕਾਰਨ ਇਸ ਵਿਚ ਪਾਣੀ ਦੀ ਮਾਤਰਾ ਵੱਧ ਗਈ ਹੈ। ਇਸ ਨਾਲ ਇਹ ਜਲਦੀ ਪਿਘਲ ਰਿਹਾ ਹੈ। ਭਾਵੇਂਕਿ ਇਸ ਵਾਰ ਚੰਗੀ ਗੱਲ ਇਹ ਹੈ ਕਿ ਗਲੇਸ਼ੀਅਰਾਂ ਵਿਚ 25 ਫੀਸਦੀ ਬਰਫ ਵਧੀ ਹੈ। ਚਿੰਤਾ ਦੀ ਗੱਲ ਇਹ ਹੈ ਕਿ ਗੱਡੀਆਂ ਵਿਚੋਂ ਜਿਹੜਾ ਕਾਰਬਨ ਨਿਕਲਦਾ ਹੈ ਉਹ ਗਲੇਸ਼ੀਅਰਾਂ ਵਿਚ ਜਮਾਂ ਹੋ ਰਿਹਾ ਹੈ। ਇਹ ਗਲੇਸ਼ੀਅਰਾਂ ਦੀ ਬਲੈਕ ਬੌਡੀ ਬਣਾ ਰਿਹਾ ਹੈ। ਇਸ ਨਾਲ ਵੀ ਗਲੇਸ਼ੀਅਰ ਪਿਘਲ ਰਹੇ ਹਨ।


Vandana

Content Editor

Related News