UGC-NET ਸਣੇ 3 ਪ੍ਰੀਖਿਆਵਾਂ ਦੀਆਂ ਨਵੀਆਂ ਤਰੀਕਾਂ ਦਾ ਹੋਇਆ ਐਲਾਨ, ਆਨਲਾਈਨ ਹੋਣਗੇ ਪੇਪਰ
Friday, Jun 28, 2024 - 11:59 PM (IST)
ਨਵੀਂ ਦਿੱਲੀ — NEET ਪ੍ਰੀਖਿਆ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਵਿਚਕਾਰ ਨੈਸ਼ਨਲ ਟੈਸਟਿੰਗ ਏਜੰਸੀ ਨੇ UGC NET ਸਮੇਤ 3 ਪ੍ਰੀਖਿਆਵਾਂ ਦੀਆਂ ਨਵੀਆਂ ਤਰੀਕਾਂ ਜਾਰੀ ਕਰ ਦਿੱਤੀਆਂ ਹਨ। UGC NET-JRF ਹੁਣ 21 ਅਗਸਤ ਤੋਂ 4 ਸਤੰਬਰ ਤੱਕ ਕਰਵਾਏ ਜਾਣਗੇ। ਸਭ ਤੋਂ ਖਾਸ ਗੱਲ ਇਹ ਹੈ ਕਿ ਹੁਣ ਪੂਰੀ ਪ੍ਰੀਖਿਆ ਕੰਪਿਊਟਰ ਆਧਾਰਿਤ ਹੋਵੇਗੀ। ਯਾਨੀ ਕਿ ਪ੍ਰੀਖਿਆ ਆਫਲਾਈਨ ਦੀ ਬਜਾਏ ਆਨਲਾਈਨ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। NTA ਨੇ ਪੇਪਰ ਲੀਕ ਤੋਂ ਬਚਣ ਲਈ ਇਹ ਤਿਆਰੀਆਂ ਕੀਤੀਆਂ ਹਨ।
NTA ਦੇ ਨਵੇਂ ਕੈਲੰਡਰ ਦੇ ਅਨੁਸਾਰ, ਸੰਯੁਕਤ CSIR UGC ਪ੍ਰੀਖਿਆ ਹੁਣ 25 ਜੁਲਾਈ ਤੋਂ 27 ਜੁਲਾਈ, 2024 ਤੱਕ ਕਰਵਾਈ ਜਾਵੇਗੀ। ਇਹ ਪ੍ਰੀਖਿਆ ਵੀ ਸਿਰਫ ਆਨਲਾਈਨ ਹੋਵੇਗੀ। ਇਸ ਤੋਂ ਇਲਾਵਾ NCET ਪ੍ਰੀਖਿਆ ਦੀ ਮਿਤੀ ਵੀ ਜਾਰੀ ਕਰ ਦਿੱਤੀ ਗਈ ਹੈ। ਇਹ ਪ੍ਰੀਖਿਆ ਹੁਣ 10 ਜੁਲਾਈ ਨੂੰ ਹੋਵੇਗੀ। ਆਲ ਇੰਡੀਆ ਆਯੂਸ਼ ਪੋਸਟ ਗ੍ਰੈਜੂਏਟ ਦਾਖਲਾ ਪ੍ਰੀਖਿਆ ਪਹਿਲਾਂ ਵਾਂਗ 6 ਜੁਲਾਈ ਨੂੰ ਲਈ ਜਾਵੇਗੀ।
ਇਹ ਵੀ ਪੜ੍ਹੋ- ਦੁਖਦਾਈ ਖ਼ਬਰ: ਕੈਨੇਡਾ 'ਚ ਸੜਕ ਹਾਦਸੇ 'ਚ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e