‘ਕੋਰੋਨਾ ਦੇ ਨਵੇਂ ਮਾਮਲਿਆਂ ’ਚ ਗਿਰਾਵਟ, ਪਰ ਅਜੇ ਖ਼ਤਰੇ ਤੋਂ ਬਾਹਰ ਨਹੀਂ ਆਏ ਸੂਬੇ’

Wednesday, May 19, 2021 - 11:48 AM (IST)

‘ਕੋਰੋਨਾ ਦੇ ਨਵੇਂ ਮਾਮਲਿਆਂ ’ਚ ਗਿਰਾਵਟ, ਪਰ ਅਜੇ ਖ਼ਤਰੇ ਤੋਂ ਬਾਹਰ ਨਹੀਂ ਆਏ ਸੂਬੇ’

ਨਵੀਂ ਦਿੱਲੀ– ਕੋਰੋਨਾ ਦੇ ਮਾਮਲੇ ਪੰਜਾਬ, ਹਰਿਆਣਾ ਅਤੇ ਪੂਰੇ ਦੇਸ਼ ’ਚ ਪਿਛਲੇ ਇਕ ਹਫ਼ਤੇ ਤੋਂ ਘੱਟ ਰਹੇ ਹਨ। ਕੱਲ੍ਹ ਪੰਜਾਬ ’ਚ 6881 ਮਾਮਲੇ ਆਏ ਅਤੇ ਹਰਿਆਣਾ ’ਚ 7488 ਮਾਮਲੇ। ਪਰ ਘੱਟ ਹੁੰਦੇ ਮਾਮਲਿਆਂ ਨੂੰ ਵੇਖਦੇ ਹੋਏ ਇਹ ਨਹੀਂ ਕਿਹਾ ਜਾ ਸਕਦਾ ਕਿ ਸੂਬੇ ਖ਼ਤਰੇ ਤੋਂ ਬਾਹਰ ਨਿਕਲ ਆਏ ਹਨ। ਸਭ ਤੋਂ ਚਿੰਤਾਜਨਕ ਪਹਿਲੂ ਇਹ ਹੈ ਕਿ ਹਰਿਆਣਾ ਦੇ 22 ਜ਼ਿਲ੍ਹਿਆਂ ’ਚੋਂ 21 ਜ਼ਿਲ੍ਹਿਆਂ ’ਚ ਪਾਜ਼ੇਟਿਵਿਟੀ ਦਰ 10 ਫ਼ੀਸਦੀ ਤੋਂ ਜ਼ਿਆਦਾ ਹੈ।

ਇਹ ਵੀ ਪੜ੍ਹੋ– WHO ਦੀ ਪ੍ਰਮੁੱਖ ਵਿਗਿਆਨੀ ਨੇ ਭਾਰਤ ’ਚ ਕੋਰੋਨਾ ਮਹਾਮਾਰੀ ਨੂੰ ਲੈ ਕੇ ਦਿੱਤੀ ਨਵੀਂ ਚਿਤਾਵਨੀ

ਜ਼ਿਆਦਾ ਚਿੰਤਾ ਵਾਲੀ ਗੱਲ ਇਹ ਹੈ ਕਿ ਇਨ੍ਹਾਂ 21 ਜ਼ਿਲਿਆਂ ’ਚੋਂ 16 ’ਚ ਪਾਜ਼ੇਟਿਵਿਟੀ ਦਰ 20 ਫ਼ੀਸਦੀ ਤੋਂ ਵੀ ਜ਼ਿਆਦਾ ਹੈ। ਇਹੀ ਹਾਲ ਪੰਜਾਬ ਦਾ ਵੀ ਹੈ ਜਿਸ ਦੇ 23 ’ਚੋਂ 21 ਜ਼ਿਲਿਆਂ ’ਚ ਪਾਜ਼ੇਟਿਵਿਟੀ ਦਰ ਅਜੇ ਵੀ 10 ਫ਼ੀਸਦੀ ਤੋਂ ਉੱਪਰ ਹੈ, ਜਦੋਂ ਕਿ 4 ਜ਼ਿਲ੍ਹਿਆਂ ’ਚ ਇਹ 20 ਫ਼ੀਸਦੀ ਤੋਂ ਜ਼ਿਆਦਾ ਹੈ। ਦੋਵਾਂ ਸੂਬਿਆਂ ਨੂੰ ਵੇਖੀਏ ਤਾਂ ਪੰਜਾਬ ਦੀ ਸਥਿਤੀ ਥੋੜ੍ਹੀ ਬਿਹਤਰ ਹੈ।

ਇਹ ਵੀ ਪੜ੍ਹੋ– ਤੀਜੀ ਲਹਿਰ ਤੋਂ ਪਹਿਲਾਂ ਹੀ ਬੱਚਿਆਂ ’ਤੇ ਕੋਰੋਨਾ ਦਾ ਕਹਿਰ, ਇਸ ਸੂਬੇ ’ਚ ਸਾਹਮਣੇ ਆ ਰਹੇ ਡਰਾਉਣ ਵਾਲੇ ਅੰਕੜੇ

ਰਾਜਧਾਨੀ ਦਿੱਲੀ ਦਾ ਹਾਲ ਇਹ ਹੈ ਕਿ ਉੱਥੇ ਨਵੇਂ ਮਾਮਲਿਆਂ ’ਚ ਤੇਜ਼ੀ ਨਾਲ ਗਿਰਾਵਟ ਆਈ ਹੈ ਪਰ 3 ਜ਼ਿਲ੍ਹਿਆਂ ’ਚ ਪਾਜ਼ੇਟਿਵਿਟੀ ਦਰ ਅਜੇ ਵੀ 20 ਫ਼ੀਸਦੀ ਤੋਂ ਜ਼ਿਆਦਾ ਹੈ। ਪੂਰੇ ਦੇਸ਼ ਦੀ ਗੱਲ ਕਰੀਏ ਤਾਂ 719 ਜ਼ਿਲ੍ਹਿਆਂ ’ਚੋਂ 479 ਜ਼ਿਲਿਆਂ ’ਚ ਪਾਜ਼ੇਟਿਵਿਟੀ ਦਰ 10 ਫ਼ੀਸਦੀ ਤੋਂ ਜ਼ਿਆਦਾ ਹੈ ਅਤੇ 224 ਜ਼ਿਲ੍ਹਿਆਂ ’ਚ ਇਹ 20 ਫ਼ੀਸਦੀ ਤੋਂ ਜ਼ਿਆਦਾ ਹੈ।

ਇਹ ਵੀ ਪੜ੍ਹੋ– ਇਹ ਹਨ ਦੁਨੀਆ ਦੇ 10 ਸਭ ਤੋਂ ਖ਼ਤਰਨਾਕ ਪਾਸਵਰਡ, ਭੁੱਲ ਕੇ ਵੀ ਨਾ ਕਰੋ ਇਨ੍ਹਾਂ ਦਾ ਇਸਤੇਮਾਲ

ਕੁਝ ਜ਼ਿਲ੍ਹਿਆਂ ’ਚ ਤਾਂ ਪਾਜ਼ੇਟਿਵਿਟੀ ਦਰ 30 ਫ਼ੀਸਦੀ ਤੱਕ ਪਹੁੰਚ ਗਈ ਹੈ। ਕਰਨਾਟਕ ’ਚ 27 ਫ਼ੀਸਦੀ, ਤਮਿਲਨਾਡੂ ’ਚ 24 ਫ਼ੀਸਦੀ, ਪੱਛਮੀ ਬੰਗਾਲ ’ਚ 19 ਫ਼ੀਸਦੀ, ਰਾਜਸਥਾਨ ’ਚ 19 ਫ਼ੀਸਦੀ ਅਤੇ ਓਡੀਸ਼ਾ ’ਚ 19 ਫ਼ੀਸਦੀ ਪਾਜ਼ੇਟਿਵਿਟੀ ਦਰ ਹੈ। ਵੱਡੇ ਸੂਬੇ ਮਹਾਰਾਸ਼ਟਰ ਦੇ 36 ਜ਼ਿਲ੍ਹਿਆਂ ’ਚੋਂ 16 ਜ਼ਿਲ੍ਹਿਆਂ ’ਚ ਪਾਜ਼ੇਟਿਵਿਟੀ ਦਰ 20 ਫ਼ੀਸਦੀ ਤੋਂ ਡਿੱਗ ਕੇ 16 ਫ਼ੀਸਦੀ ’ਤੇ ਆ ਗਈ। 33 ਜ਼ਿਲ੍ਹਿਆਂ ’ਚ ਪਾਜ਼ੇਟਿਵਿਟੀ ਦਰ 10 ਫ਼ੀਸਦੀ ਤੋਂ ਜ਼ਿਆਦਾ ਬਣੀ ਹੋਈ ਹੈ।

ਇਹ ਵੀ ਪੜ੍ਹੋ– ਗਾਹਕ ਨੇ Amazon ਤੋਂ ਆਰਡਰ ਕੀਤਾ ਮਾਊਥ ਵਾਸ਼, ਘਰ ਪੁੱਜਾ 13000 ਰੁਪਏ ਦਾ ਸਮਾਰਟਫੋਨ

ਕੇਂਦਰੀ ਸਿਹਤ ਮੰਤਰਾਲਾ ਦੇ ਅੰਕੜਿਆਂ ਅਨੁਸਾਰ ਦੇਸ਼ ਦੇ ਸਭ ਤੋਂ ਜ਼ਿਆਦਾ ਜਨਸੰਖਿਆ ਵਾਲੇ ਸੂਬੇ ਉੱਤਰ ਪ੍ਰਦੇਸ਼ ਦੇ ਕਿਸੇ ਵੀ ਜ਼ਿਲ੍ਹਿ ’ਚ ਪਾਜ਼ੇਟਿਵਿਟੀ ਦਰ 20 ਫ਼ੀਸਦੀ ਤੋਂ ਜ਼ਿਆਦਾ ਨਹੀਂ ਹੈ। ਇਕ ਹੋਰ ਰੌਚਕ ਗੱਲ ਇਹ ਸਾਹਮਣੇ ਆਈ ਹੈ ਕਿ 75 ਜ਼ਿਲ੍ਹਿਆਂ ’ਚੋਂ ਸਿਰਫ 14 ’ਚ ਪਾਜ਼ੇਟਿਵਿਟੀ ਦਰ 10 ਫ਼ੀਸਦੀ ਤੋਂ ਜ਼ਿਆਦਾ ਹੈ।


author

Rakesh

Content Editor

Related News