ਵੱਡੀ ਸਿਆਸੀ ਉੱਥਲ-ਪੁੱਥਲ ਮਗਰੋਂ ਗੁਜਰਾਤ ''ਚ ਨਵੀਂ ਕੈਬਨਿਟ ਦਾ ਗਠਨ, 25 ਮੰਤਰੀਆਂ ਨੇ ਚੁੱਕੀ ਸਹੁੰ
Friday, Oct 17, 2025 - 02:40 PM (IST)

ਨੈਸ਼ਨਲ ਡੈਸਕ : ਗੁਜਰਾਤ ਵਿੱਚ ਭੂਪੇਂਦਰ ਪਟੇਲ ਮੰਤਰੀ ਮੰਡਲ ਦਾ ਸ਼ੁੱਕਰਵਾਰ ਨੂੰ ਵਿਸਥਾਰ ਕੀਤਾ ਗਿਆ, ਜਿਸ ਵਿੱਚ 25 ਮੰਤਰੀਆਂ ਨੇ ਸਹੁੰ ਚੁੱਕੀ। ਛੇ ਮੰਤਰੀਆਂ ਨੂੰ ਮੁੜ ਨਿਯੁਕਤ ਕੀਤਾ ਗਿਆ ਹੈ, ਜਦੋਂ ਕਿ 10 ਮੰਤਰੀਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਰਾਜਪਾਲ ਆਚਾਰੀਆ ਦੇਵਵਰਤ ਨੇ ਇੱਥੇ ਮਹਾਤਮਾ ਮੰਦਰ 'ਚ ਆਯੋਜਿਤ ਸਮਾਰੋਹ 'ਚ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ।
ਇਹ ਹਨ ਨਵੇਂ ਮੰਤਰੀ
- ਸ਼੍ਰੀ ਤ੍ਰਿਕਮ ਛਾਂਗ
- ਸਵਰੂਪਜੀ ਠਾਕੋਰ
- ਪ੍ਰਵੀਨ ਮਾਲੀ
- ਪੀਸੀ ਬਰਾਂਡਾ
- ਦਰਸ਼ਨਾ ਵਾਘੇਲਾ
- ਕਾਂਤੀਲਾਲ ਅਮ੍ਰਿਤੀਆ
- ਅਰਜੁਨ ਮੋਧਵਾਡੀਆ
- ਪ੍ਰਦਿਊਮਨਾ ਵਾਜਾ
- ਕੌਸ਼ਿਕ ਵੇਕਾਰੀਆ
- ਜਿਤੇਂਦਰਭਾਈ ਵਾਘਾਨੀ
- ਰਮਨਭਾਈ ਸੋਲੰਕੀ
- ਕਮਲੇਸ਼ਭਾਈ ਪਟੇਲ
- ਸੰਜੇ ਸਿੰਘ ਮਹਿਦਾ
- ਰਮੇਸ਼ਭਾਈ ਕਟਾਰਾ
- ਪ੍ਰਫੁੱਲ ਪੰਸੇਰੀਆ
- ਮਨੀਸ਼ਾ ਵਕੀਲ
- ਈਸ਼ਵਰਸਿੰਘ ਪਟੇਲ
- ਡਾ: ਜੈਰਾਮਭਾਈ ਗਮਿਤ
- ਨਰੇਸ਼ਭਾਈ ਪਟੇਲ
- ਸ਼੍ਰੀਮਤੀ ਰਿਵਾਬਾ ਜਡੇਜਾ
ਇਨ੍ਹਾਂ ਨੂੰ ਮਿਲਿਆ ਮੁੜ ਮੌਕਾ
ਸ਼੍ਰੀ ਰਿਸ਼ੀਕੇਸ਼ ਪਟੇਲ, ਕਨੂਭਾਈ ਦੇਸਾਈ, ਕੁੰਵਰਜੀ ਬਾਵਾਲੀਆ, ਪ੍ਰਫੁੱਲ ਪੰਸੇਰੀਆ, ਪਰਸ਼ੋਤਮ ਸੋਲੰਕੀ, ਅਤੇ ਹਰਸ਼ ਸੰਘਵੀ ਨੂੰ ਮੁੜ ਮੌਕਾ ਮਿਲਿਆ ਹੈ। ਜ਼ਿਕਰਯੋਗ ਹੈ ਕਿ ਪਟੇਲ ਨੂੰ ਛੱਡ ਕੇ ਬਾਕੀ ਸਾਰੇ 16 ਮੰਤਰੀਆਂ ਨੇ ਵੀਰਵਾਰ ਨੂੰ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਸੀ।