ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਨੇ ਕੋਹਲੀਆਂ ਪਹੁੰਚ ਲਿਆ ਸਥਿਤੀ ਦਾ ਜਾਇਜ਼ਾ

Sunday, Oct 05, 2025 - 08:14 PM (IST)

ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਨੇ ਕੋਹਲੀਆਂ ਪਹੁੰਚ ਲਿਆ ਸਥਿਤੀ ਦਾ ਜਾਇਜ਼ਾ

ਬਮਿਆਲ, (ਹਰਜਿੰਦਰ ਸਿੰਘ ਗੋਰਾਇਆ)- ਪਿਛਲੇ ਦਿਨੀ ਪਹਾੜਾਂ 'ਚ ਹੋਈ ਭਾਰੀ ਬਾਰਿਸ਼ ਦੀ ਕਾਰਨ ਰਣਜੀਤ ਸਾਗਰ ਡੈਮ ਦੀ ਝੀਲ 'ਚ ਪਾਣੀ ਦਾ ਪੱਧਰ ਵੱਧਣ ਨਾਲ ਡੈਮ ਤੋਂ ਰਾਵੀ ਦਰਿਆ 'ਚ ਪਾਣੀ ਛੱਡਿਆ ਗਿਆ ਸੀ। ਜਿਸ ਕਾਰਨ ਜ਼ਿਲ੍ਹੇ ਦੇ ਸਰਹੱਦੀ ਖੇਤਰ ਵਿਖੇ ਲੋਕਾਂ ਦਾ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਸੀ ਅਤੇ ਪਾਣੀ ਦੀ ਮਾਰ ਕਾਰਨ ਕਈ ਲੋਕ ਘਰੋਂ ਬੇਘਰ ਹੋ ਗਏ ਤਾਂ ਕਈਆਂ ਦਾ ਰੋਜ਼ਗਾਰ ਚਲਾ ਗਿਆ। ਅਜਿਹੇ 'ਚ ਪਾਣੀ ਹੇਠ ਆਉਣ ਤੋਂ ਬਾਅਦ ਸਮਾਜ ਵੀ ਜਥੇਬੰਦੀਆਂ ਅਤੇ ਸੂਬਾ ਸਰਕਾਰ ਵੱਲੋਂ ਇਹਨਾਂ ਲੋਕਾਂ ਨੂੰ ਮੁੜ ਲੀਹੇ ਲਗਾਉਣ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅਜਿਹੇ ਚ ਇੱਕ ਵਾਰ ਮੁੜ ਪਹਾੜਾਂ 'ਚ ਹੋਈ ਬਰਸਾਤ ਦੀ ਵਜਾ ਨਾਲ ਰਣਜੀਤ ਸਾਗਰ ਡੈਮ ਦੇ ਫਲੱਡ ਗੇਟ ਖੋਲ੍ਹ ਕੇ ਰਾਵੀ 'ਚ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਦਾ ਜਾਇਜ਼ਾ ਲੈਣ ਦੇ ਲਈ ਅੱਜ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਸਰਹੱਦੀ ਖੇਤਰ ਦੇ ਪਿੰਡ ਕੋਹਲੀਆਂ ਪਹੁੰਚੇ। ਸਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਪਹਾੜਾਂ 'ਚ ਹੋ ਰਹੀ ਬਰਸਾਤ ਦੀ ਵਜਾ ਨਾਲ ਰਣਜੀਤ ਸਾਗਰ ਡੈਮ ਤੋਂ ਥੋੜਾ-ਥੋੜਾ ਕਰ ਪਾਣੀ ਰਾਵੀ 'ਚ ਛੱਡਿਆ ਜਾ ਰਿਹਾ ਹੈ ਤਾਂ ਜੋ ਮੁੜ ਇਕੱਠਾ ਪਾਣੀ ਨਾ ਛੱਡਣਾ ਪਵੇ। ਉਨ੍ਹਾਂ ਕਿਹਾ ਕਿ ਸਥਿਤੀ ਨਾਲ ਨਜਿੱਠਣ ਦੇ ਲਈ 3 ਤੋਂ 4 ਟੀਮਾਂ ਵਲੋਂ ਲਗਾਤਾਰ ਰਾਵੀ ਦਰਿਆ 'ਤੇ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਭਵਿੱਖ 'ਚ ਮੁੜ ਹੜ੍ਹ ਵਰਗੀ ਸਥਿਤੀ ਨਾ ਬਣੇ।


author

Rakesh

Content Editor

Related News